ਮਿਡ-ਡੇ ਮੀਲ ਬਣਾਉਣ ਦੇ ਨਾਂ ’ਤੇ ਸਕੂਲਾਂ ’ਚ ਫੈਲਾਇਆ ਜਾ ਰਿਹੈ ਪ੍ਰਦੂਸ਼ਣ

ਜ਼ਿਲਾ ਗੁਰਦਾਸਪੁਰ ’ਚ ਅੱਜ ਵੀ 90 ਫੀਸਦੀ ਸਰਕਾਰੀ ਸਕੂਲਾਂ ’ਚ ਜਿਸ ਤਰ੍ਹਾਂ ਨਾਲ ਬੱਚਿਆਂ  ਲਈ ਮਿਡ-ਡੇ ਮੀਲ ਖਾਣਾ ਬਣਾਉਣ  ਲਈ ਗੈਸ ਦੀ ਬਜਾਏ ਲੱਕਡ਼ੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਉਹ ਇਕ ਚਿੰਤਾ ਦਾ ਵਿਸ਼ਾ ਵੀ ਹੈ ਤੇ ਇਸ ਸਬੰਧੀ ਸਿੱਖਿਆ ਵਿਭਾਗ ਦੀ...

  ਗੁਰਦਾਸਪੁਰ, (ਵਿਨੋਦ)- ਜ਼ਿਲਾ ਗੁਰਦਾਸਪੁਰ ’ਚ ਅੱਜ ਵੀ 90 ਫੀਸਦੀ ਸਰਕਾਰੀ ਸਕੂਲਾਂ ’ਚ ਜਿਸ ਤਰ੍ਹਾਂ ਨਾਲ ਬੱਚਿਆਂ  ਲਈ ਮਿਡ-ਡੇ ਮੀਲ ਖਾਣਾ ਬਣਾਉਣ  ਲਈ ਗੈਸ ਦੀ ਬਜਾਏ ਲੱਕਡ਼ੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਉਹ ਇਕ ਚਿੰਤਾ ਦਾ ਵਿਸ਼ਾ ਵੀ ਹੈ ਤੇ ਇਸ ਸਬੰਧੀ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਵੀ ਲੱਗ ਰਹੇ ਹਨ। ਬੇਸ਼ੱਕ ਇਸ ਸਮੇਂ ਪੂਰਾ ਵਿਸ਼ਵ ਵਾਤਾਵਰਨ ਸੰਤੁਲਨ ਵਿਗਡ਼ਨ ਦੇ ਕਾਰਨ ਵਿਸ਼ਵ ਭਰ ’ਚ ਪੈਦਾ ਹੋ ਰਹੀਆਂ ਸਮੱਸਿਆਵਾਂ ’ਤੇ ਡੂੰਘਾ ਵਿਚਾਰ ਕਰ ਰਿਹਾ ਹੈ ਤੇ ਇਸ ’ਚ ਸੁਧਾਰ ਕਰਨ ਲਈ ਸੰਗਠਿਤ ਹੋ ਕੇ ਕੰਮ ਕਰਨ ਦੇ ਬਾਰੇ ’ਚ ਸੋਚ ਰਿਹਾ ਹੈ। ਸਿੱਖਿਆ ਅਧਿਕਾਰੀ ਤੇ ਅਧਿਆਪਕ ਪ੍ਰਦੂਸ਼ਣ ਸਬੰਧੀ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰ ਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਣ ਲਈ ਗੱਲਾਂ ਕਰਦੇ ਹਨ ਪਰ ਜਦ ਅੱਜ ਵੀ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਦਾ ਦੌਰਾ ਕੀਤਾ ਜਾਵੇ ਤਾਂ 90 ਫੀਸਦੀ ਸਕੂਲਾਂ ’ਚ ਬੱਚਿਆਂ ਦੇ ਲਈ ਮਿਡ-ਡੇ ਮੀਲ ਬਣਾਉਣ ਲਈ ਲੱਕਡ਼ੀ ਜਾਂ ਗੋਹੇ ਦੀਆਂ ਪਾਥੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਜ਼ਿਆਦਾਤਰ ਸਕੂਲਾਂ ’ਚ ਖਾਣਾ ਬਣਾਉਣ ਵਾਲੀਆਂ ਅੌਰਤਾਂ ਸਕੂਲ ਕੰਪਲੈਕਸ ’ਚ ਹੀ ਚੁੱਲ੍ਹਾ ਬਾਲ ਕੇ ਉਸ ’ਤੇ ਰੋਟੀਅਾਂ ਤੇ ਸਬਜ਼ੀ ਆਦਿ ਬਣਾਉਂਦੇ ਦਿਖਾਈ ਦਿੰਦੀਆਂ ਹਨ ਤੇ ਚੁੱਲ੍ਹੇ ਤੋਂ ਉਠਣ ਵਾਲੇ ਧੂੰਏਂ ਨਾਲ ਸਾਰੇ ਸਕੂਲ ਦਾ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ। ਉਥੇ ਬੱਚੇ ਵੀ ਘੁੰਮਦੇ ਹਨ ਤੇ ਅਧਿਆਪਕ ਵੀ। ਸਿੱਖਿਆ ਅਧਿਕਾਰੀ ਵੀ ਸਮੇਂ-ਸਮੇਂ ’ਤੇ ਸਕੂਲਾਂ ਦੀ ਚੈਕਿੰਗ ਕਰਦੇ ਹਨ ਪਰ ਇਸ ਵਿਸ਼ੇ ’ਤੇ ਸਾਰੇ ਚੁੱਪੀ ਧਾਰਨ ਕਰ ਜਾਦੇ ਹਨ। 

50 ਬੱਚਿਅਾਂ ਲਈ ਇਕ ਅੌਰਤ ਖਾਣਾ ਬਣਾਉਣ ਲਈ ਨਿਯੁਕਤ ਕੀਤੀ ਜਾਂਦੀ ਹੈ
 ਇਸ ਸਬੰਧੀ ਸਕੂਲਾਂ ’ਚ ਖਾਣਾ ਬਣਾਉਣ ਵਾਲੀਆਂ ਅੌਰਤਾਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਰਕਾਰੀ ਸਕੂਲਾਂ ’ਚ 50 ਬੱਚਿਅਾਂ ਲਈ ਇਕ ਅੌਰਤ ਖਾਣਾ ਬਣਾਉਣ ਲਈ ਨਿਯੁਕਤ ਕੀਤੀ ਜਾਂਦੀ ਹੈ। ਜਦ ਅਸੀਂ ਘਰੇਲੂ ਗੈਸ ’ਤੇ ਰੋਟੀਅਾਂ ਬਣਾਉਂਦੀਆਂ ਹਾਂ ਤਾਂ ਸਮੇਂ ’ਤੇ ਬੱਚਿਆਂ ਲਈ ਖਾਣਾ ਨਹੀਂ ਬਣ ਪਾਉਂਦਾ,  ਜਦਕਿ ਦਾਲ ਆਦਿ ਲਈ ਅਲੱਗ ਤੋਂ ਸਮਾਂ ਚਾਹੀਦਾ ਹੈ। ਜਦ ਚੁੱਲ੍ਹਾ ਬਾਲ ਕੇ ਉਸ ’ਤੇ ਲੋਹ ਰੱਖ ਕੇ ਰੋਟੀਆਂ ਬਣਾਈਅਾਂ ਜਾਣ, ਤਾਂ ਇਕ ਲੋਹ ’ਤੇ ਇਕ ਹੀ ਸਮੇਂ ’ਚ 6 ਤੋਂ 8 ਰੋਟੀਆਂ ਬਣ ਜਾਂਦੀਆਂ ਹਨ। ਇਸ ਚੁੱਲ੍ਹੇ ’ਤੇ ਜਲਦੀ ਹੀ ਦਾਲ ਆਦਿ ਵੀ ਬਣ ਜਾਂਦੀ ਹੈ। ਜਦ ਸਕੂਲ ’ਚ ਬੱਚਿਆਂ ਦੀ ਗਿਣਤੀ 200 ਤੋਂ 300 ਹੋਵੇ ਤਾਂ ਫਿਰ ਤਾਂ ਹੋਰ ਵੀ ਮੁਸ਼ਕਲ ਪੈਦਾ ਹੋ ਜਾਂਦੀ ਹੈ। ਘੱਟ ਤੇ ਨਿਰਧਾਰਿਤ ਸਮੇਂ ’ਚ ਜ਼ਿਆਦਾ ਬੱਚਿਆਂ ਲਈ ਖਾਣਾ ਆਦਿ ਬਣਾਉਣਾ ਕਿਸੇ ਵੀ ਤਰ੍ਹਾਂ ਨਾਲ ਸੰਭਵ ਨਹੀਂ ਹੈ। ਇਸ ਲਈ ਵਿਵਹਾਰਿਕ ਰੂਪ ’ਚ ਗੈਸ ’ਤੇ ਕੰਮ ਕਰਨਾ ਸੰਭਵ ਨਹੀਂ ਹੈ। ਦੂਜਾ ਘਰੇਲੂ ਗੈਸ ਸਿਲੰਡਰ ਸ਼ਹਿਰਾਂ ਤੋਂ ਲਿਆਉਣਾ ਪੈਂਦਾ ਹੈ ਤੇ ਗੈਸ ਸਿਲੰਡਰ ਲਿਆਉਣ  ਲਈ ਲਗਭਗ 100 ਰੁਪਏ ਅਲੱਗ ਤੋਂ ਖਰਚ ਆ ਜਾਂਦਾ ਹੈ। ਜਦ ਗੈਸ ਏਜੰਸੀ ’ਚ ਗੈਸ ਖਤਮ ਹੋਵੇ ਤਾਂ ਬਿਨਾਂ ਕਾਰਨ ਚੱਕਰ ਲੱਗ ਜਾਂਦਾ ਹੈ ਤੇ ਰਿਕਸ਼ਾ ਆਦਿ ਦੇ ਪੈਸੇ ਬਰਬਾਦ ਹੋ ਜਾਂਦੇ ਹਨ। ਇਹ ਖਰਚ ਕਿੱਥੋਂ ਪੂਰਾ ਕੀਤਾ ਜਾਵੇ, ਇਸ ਦਾ ਕੋਈ ਪ੍ਰਾਵਧਾਨ ਨਹੀਂ ਹੈ, ਜਿਸ ਕਾਰਨ ਗੈਸ ਸਿਲੰਡਰ ਸਕੂਲ ਅਧਿਆਪਕ ਭਰਵਾਉਂਦੇ ਹੀ ਨਹੀਂ ਹਨ।

 ਇਹ ਠੀਕ ਹੈ ਕਿ ਇਹ ਯੋਜਨਾ ਚੰਗੀ ਹੈ ਤੇ ਇਸ ਨਾਲ ਬੱਚਿਆਂ ਨੂੰ ਸਕੂਲ ’ਚ ਖਾਣਾ ਮਿਲਦਾ ਹੈ ਪਰ ਸਰਕਾਰ ਨੇ ਪ੍ਰਤੀ ਬੱਚਾ 6 ਰੁਪਏ 10 ਪੈਸੇ ਪ੍ਰਤੀ ਰਾਸ਼ੀ ਪ੍ਰਤੀਦਿਨ ਨਿਰਧਾਰਿਤ ਕਰ ਰੱਖੀ ਹੈ। ਸਰਕਾਰ ਤੋਂ ਕੇਵਲ ਕਣਕ ਤੇ ਚੌਲ ਮਿਲਦੇ ਹਨ, ਜਦਕਿ ਬਾਕੀ ਦਾ ਸਾਰਾ ਸਾਮਾਨ ਬਾਜ਼ਾਰ ਤੋਂ ਇਸੇ ਰਾਸ਼ੀ ਤੋਂ ਖਰੀਦਣਾ ਪੈਂਦਾ ਹੈ। ਦੂਜਾ ਗੈਸ ਦੀ ਤੰਗੀ ਦੇ ਕਾਰਨ ਗੈਸ ਦਾ ਹਰ ਸਕੂਲ ’ਚ ਪ੍ਰਯੋਗ ਕਰਨਾ ਮੁਸ਼ਕਲ ਹੈ ਤੇ ਗੈਸ ਖਤਮ ਹੋਣ ’ਤੇ ਗੈਸ ਕਿੱਥੋਂ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਬਹੁਤ ਘੱਟ ਸਮੇਂ ’ਚ ਬੱਚਿਆਂ ਲਈ ਖਾਣਾ ਤਿਆਰ ਕਰਨਾ ਪੈਂਦਾ ਹੈ, ਜੋ ਗੈਸ ’ਤੇ ਸੰਭਵ ਨਹੀਂ ਹੈ। ਦੂਜਾ ਸਾਨੂੰ ਕਿਸੇ ਤਰ੍ਹਾਂ ਦੀ ਛੁੱਟੀ ਨਹੀਂ ਹੈ, ਜਦਕਿ ਤਨਖ਼ਾਹ ਪ੍ਰਤੀ ਮਹੀਨਾ 1700 ਰੁਪਏ ਮਿਲਦੀ ਹੈ। ਜਦ ਅਸੀਂ ਕਿਸੇ ਜ਼ਰੂਰੀ ਕੰਮ ਨਾਲ ਕਿਤੇ ਜਾਣਾ ਹੋਵੇ ਤਾਂ ਆਪਣੇ ਸਥਾਨ ’ਤੇ ਕਿਸੇ ਹੋਰ ਅੌਰਤ ਨੂੰ ਛੱਡ ਕੇ ਜਾਣਾ ਪੈਂਦਾ ਹੈ।  ਉਥੇ  ਹੀ ਸਾਲ ’ਚ  ਸਾਨੂੰ 10 ਮਹੀਨੇ ਦੀ ਤਨਖ਼ਾਹ ਮਿਲਦੀ ਹੈ। ਸਕੂਲਾਂ ’ਚ ਛੁੱਟੀਅਾਂ ਦੇ ਪੈਸੇ ਸਾਨੂੰ ਨਹੀਂ ਮਿਲਦੇ, ਜਦਕਿ ਜ਼ਿੰਮੇਵਾਰੀ ਸਾਡੀ ਬਹੁਤ ਜ਼ਿਆਦਾ ਹੈ। ਇੰਨੀ ਘੱਟ ਤਨਖ਼ਾਹ ’ਚ ਸਾਰਾ ਕੰਮ ਕਰਨਾ ਬਹੁਤ ਮੁਸ਼ਕਲ ਹੈ।    -ਪੰਜਾਬ ਤੇ ਅਮਰਜੀਤ ਸ਼ਾਸਤਰੀ, ਮਿਡ-ਡੇ ਮੀਲ 
ਵਰਕਰ ਯੂਨੀਅਨ ਦੇ ਸਲਾਹਕਾਰ
  ਹਰ ਸਰਕਾਰੀ ਸਕੂਲ ਨੂੰ ਗੈਸ ਸਿਲੰਡਰ ਤੇ ਚੁੱਲ੍ਹਾ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਗੈਸ ਸਿਲੰਡਰ ਦੇ ਪੈਸੇ ਵੀ ਸਰਕਾਰ ਤੋਂ ਮਿਲਦੇ ਹਨ। ਗੈਸ ਸਿਲੰਡਰ ਬਾਲ ਕੇ ਕੰਮ ਕਰਨ ਨਾਲ ਪ੍ਰਦੂਸ਼ਣ ਫੈਲਣ ਦੀ ਫੀਸਦੀ ਬਹੁਤ ਘੱਟ ਹੋ ਜਾਂਦੀ ਹੈ ਪਰ ਸਕੂਲਾਂ ’ਚ ਮਿਡ-ਡੇ ਮੀਲ ਬਣਾਉਣ ਵਾਲਾ ਸਟਾਫ ਆਪਣੀ ਮਰਜ਼ੀ ਤੇ ਸਹੂਲਤ ਦੇ ਲਈ ਚੁੱਲ੍ਹਾ ਬਾਲ ਕੇ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ  ਸਬੰਧੀ ਹੁਕਮ ਜਾਰੀ ਕਰ ਕੇ ਚੁੱਲ੍ਹਾ ਨਾ ਬਾਲਣ ਨੂੰ ਕਿਹਾ ਜਾਵੇਗਾ।
ਜ਼ਿਲਾ ਸਿੱਖਿਆ ਅਧਿਕਾਰੀ
 

  • schools
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ