ਅੰਤਰਰਾਸ਼ਟਰੀ ਪੱਧਰ ਦੀ ਕਾਰਵਾਈ ''ਚ ਕਰੀਬ 90 ਮਾਫੀਆ ਸ਼ੱਕੀ ਗ੍ਰਿਫਤਾਰ

ਯੂਰੋਪ ਤੇ ਲਾਤਿਨ ਅਮਰੀਕਾ ''''ਚ ਕਈ ਦੇਸ਼ਾਂ ''''ਚ ਕੀਤੀ ਗਈ ਪੁਲਸ ਛਾਪੇਮਾਰੀ ਦੌਰਾਨ ਖਤਰਨਾਕ ''''ਦਰਾਂਗਘੇਟਾ ਮਾਫੀਆ'''' ਨਾਲ ਸਬੰਧ...

ਰੋਮ— ਯੂਰੋਪ ਤੇ ਲਾਤਿਨ ਅਮਰੀਕਾ 'ਚ ਕਈ ਦੇਸ਼ਾਂ 'ਚ ਕੀਤੀ ਗਈ ਪੁਲਸ ਛਾਪੇਮਾਰੀ ਦੌਰਾਨ ਖਤਰਨਾਕ 'ਦਰਾਂਗਘੇਟਾ ਮਾਫੀਆ' ਨਾਲ ਸਬੰਧ ਰੱਖਣ ਦੇ ਸ਼ੱਕ 'ਚ ਕਰੀਬ 90 ਲੋਕਾਂ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਤਾਲਵੀ ਪੁਲਸ ਨੇ ਦੱਸਿਆ ਕਿ ਇਨ੍ਹਾਂ ਸ਼ੱਕੀਆਂ ਨੂੰ ਦੱਖਣੀ ਇਟਲੀ 'ਚ ਸੰਗਠਿਤ ਅਪਰਾਧ ਦੇ ਸਭ ਤੋਂ ਤਾਕਤਵਰ ਸਿੰਡਿਕੇਟ ਦਾ ਮੈਂਬਰ ਮੰਨਿਆ ਜਾ ਰਿਹਾ ਹੈ।

ਇਤਾਲਵੀ ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਉਨ੍ਹਾਂ 'ਤੇ ਅੰਤਰਰਾਸ਼ਟਰੀ ਨਸ਼ੀਲਾ ਪਦਾਰਥ ਤਸਕਰੀ ਨਾਲ ਜੁੜੀ ਸਰਗਰਮੀ ਨਾਲ ਹੀ ਹੋਰ 'ਗੰਭੀਰ ਅਪਰਾਧਾਂ' 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਟਲੀ ਦੇ ਮਾਫੀਆ ਵਿਰੋਧੀ ਤੇ ਅੱਤਵਾਦ ਰੋਕੂ ਬਲ ਨੇ ਜਰਮਨ, ਬੈਲਜੀਅਮ ਤੇ ਡਚ ਅਧਿਕਾਰੀਆਂ ਨਾਲ ਮਿਲ ਕੇ ਵੱਡੇ ਪੱਧਰ 'ਤੇ ਇਹ ਮਾਫੀਆ ਵਿਰੋਧੀ ਮੁਹਿੰਮ ਚਲਾਈ। ਪੁਲਸ ਦੀ ਸਖਤ ਨਿਗਰਾਨੀ ਤੇ ਲਗਾਤਾਰ ਗ੍ਰਿਫਤਾਰੀਆਂ ਕੀਤੇ ਜਾਣ ਦੇ ਬਾਵਜੂਦ ਸੰਸਥਾ ਆਪਣੇ ਪੈਰ ਫੈਲਾ ਰਿਹਾ ਸੀ।

  • mafia suspects
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ