ਪੈਟਰੋਲ ਪੰਪ ਤੋਂ ਪੈਸੇ ਲੁੱਟਣ ਵਾਲੇ ਨਿਕਲੇ ਦੋਵੇਂ ਸਕੇ ਭਰਾ, ਕੀਤਾ ਕਾਬੂ

ਬੀਤੀ 3 ਦਸੰਬਰ ਨੂੰ ਦੁਪਹਿਰ ਵੇਲੇ ਜਿੰਨਾਂ ਚਾਰ ਕਾਰ ਸਵਾਰਾਂ ਨੇ ਪੁਲਸ ਥਾਣਾ ਬਰੀਵਾਲਾ ਅਧੀਨ ਪੈਂਦੇ ਪਿੰਡ.......

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ/ਖੁਰਾਣਾ/ ਸੁਖਪਾਲ ਢਿੱਲੋਂ) - ਬੀਤੀ 3 ਦਸੰਬਰ ਨੂੰ ਦੁਪਹਿਰ ਵੇਲੇ ਜਿੰਨਾਂ ਚਾਰ ਕਾਰ ਸਵਾਰਾਂ ਨੇ ਪੁਲਸ ਥਾਣਾ ਬਰੀਵਾਲਾ ਅਧੀਨ ਪੈਂਦੇ ਪਿੰਡ ਡੋਹਕ ਦੇ ਪੈਟਰੋਲ ਪੰਪ ਤੋਂ ਕਰੀਬ 45 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ, ਨੂੰ ਲੁਟੇਰਿਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਲੁਟੇਰੇ ਸਕੇ ਭਰਾ ਨਿਕਲੇ ਹਨ ਅਤੇ ਉਨ੍ਹਾਂ ਦੇ ਬਾਕੀ ਦੋ ਸਾਥੀਆਂ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। 

ਐੈੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਸ ਵਲੋਂ ਪਿੰਡ ਮਾਨ ਸਿੰਘ ਵਾਲਾ ਨੇੜਿਓ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਸੁਖਦੇਵ ਸਿੰਘ ਉਰਫ਼ ਬਾਬੂ ਪੁੱਤਰ ਦਾਰਾ ਸਿੰਘ ਪਿੰਡ ਝੋਕ ਹਰੀਹਰ ਨੂੰ ਇਕ ਲਾਇਸੈਸੀ ਰਿਵਾਲਵਰ, 20 ਕਾਰਤੂਸ, 10 ਹਜ਼ਾਰ ਰੁਪਏ ਅਤੇ ਘਟਨਾ 'ਚ ਵਰਤੀ ਗਈ ਕਾਰ ਸਮੇਤ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਦਾ ਪਿੰਡ ਵੀ ਝੋਕ ਹਰੀਹਰ ਹੈ। ਉਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਪਤਾ ਲੱਗਾ ਹੈ ਕਿ ਜਿੰਨਾਂ ਦੋ ਸਕੇ ਭਰਾਵਾਂ ਨੂੰ ਪੁਲਸ ਨੇ ਇਸ ਕੇਸ 'ਚ ਕਾਬੂ ਕੀਤਾ ਹੈ, ਦੀ ਕਾਰ ਆਪਣੀ ਹੈ ਤੇ ਰਿਵਾਲਵਰ ਵੀ ਉਨ੍ਹਾਂ ਦੇ ਪਿਤਾ ਦੇ ਨਾਂ ਹੈ। ਇਸ ਮੌਕੇ ਡੀ. ਐੱਸ. ਪੀ. ਤਲਵਿੰਦਰ ਸਿੰਘ ਗਿੱਲ ਅਤੇ ਥਾਣਾ ਬਰੀਵਾਲਾ ਦੇ ਇੰਚਾਰਜਜ਼ ਗੁਰਵਿੰਦਰ ਸਿੰਘ ਮੌਜੂਦ ਸਨ। 

ਦੋਸ਼ੀ ਹਨ ਪੜ੍ਹੇ ਲਿਖੇ 
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਐੱਮ. ਏ. ਹਿਸਟਰੀ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਜਦਕਿ ਉਸ ਦਾ ਦੂਜਾ ਭਰਾ ਸੁਖਦੇਵ ਸਿੰਘ ਜਿਸ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ, ਉਸ ਦੀ ਘਰਵਾਲੀ ਆਸਟ੍ਰੇਲੀਆ ਗਈ ਹੋਈ ਹੈ। 

  • brothers
  • robbers
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ