ਹੁਣ ਮਹਿੰਗਾ ਹੋਵੇਗਾ ਪੈਟਰੋਲ, ਸਰਕਾਰ ਕਰ ਸਕਦੀ ਹੈ ਵੱਡਾ ਐਲਾਨ

ਜਲਦ ਹੀ ਸਰਕਾਰ ਪੈਟਰੋਲ-ਡੀਜ਼ਲ ''''ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਐਲਾਨ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ, ਸਰਕਾਰ 2 ਰੁਪਏ ਪ੍ਰਤੀ ਲਿਟਰ ਤਕ ਐਕਸਾਈਜ਼ ਡਿਊਟੀ ਵਧਾ ਸਕਦੀ ਹੈ। ਇਸ ਸਾਲ 4 ਅਕਤੂਬਰ ਨੂੰ ਸਰਕਾਰ ਨੇ ਪੈਟਰੋਲ-ਡੀਜ਼ਲ ਸਸਤਾ ਕਰਨ ਲਈ ਐਕਸਾਈਜ਼ ਡਿਊਟੀ ''''ਚ ਡੇਢ ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ। ਸਰਕਾਰ ਨੇ ਜਦੋਂ ਐਕਸਾਈਜ਼ ਡਿਊਟੀ ''''ਚ ਕਟੌ.....

ਨਵੀਂ ਦਿੱਲੀ, (ਏਜੰਸੀਆਂ)— ਜਲਦ ਹੀ ਸਰਕਾਰ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਐਲਾਨ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ, ਸਰਕਾਰ 2 ਰੁਪਏ ਪ੍ਰਤੀ ਲਿਟਰ ਤਕ ਐਕਸਾਈਜ਼ ਡਿਊਟੀ ਵਧਾ ਸਕਦੀ ਹੈ। ਇਸ ਸਾਲ 4 ਅਕਤੂਬਰ ਨੂੰ ਸਰਕਾਰ ਨੇ ਪੈਟਰੋਲ-ਡੀਜ਼ਲ ਸਸਤਾ ਕਰਨ ਲਈ ਐਕਸਾਈਜ਼ ਡਿਊਟੀ 'ਚ ਡੇਢ ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ। ਸਰਕਾਰ ਨੇ ਜਦੋਂ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਸੀ ਉਸ ਸਮੇਂ ਕੱਚਾ ਤੇਲ 86.74 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਸੀ ਅਤੇ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਆਮ ਜਨਤਾ ਦਾ ਬੁਰਾ ਹਾਲ ਕਰ ਦਿੱਤਾ ਸੀ। ਹਾਲਾਂਕਿ ਸਰਕਾਰ ਦਾ ਕਹਿਣਾ ਸੀ ਕਿ ਤੇਲ ਕੀਮਤਾਂ 'ਚ ਇਹ ਤੇਜ਼ੀ ਕੁਝ ਸਮੇਂ ਲਈ ਹੈ ਪਰ ਫਿਰ ਵੀ ਜਨਤਾ ਨੂੰ ਮਹਿੰਗੇ ਪੈਟਰੋਲ-ਡੀਜ਼ਲ ਤੋਂ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸਰਕਾਰ ਨੇ ਐਕਸਾਈਜ਼ ਡਿਊਟੀ 'ਚ 1.50 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰ ਦਿੱਤੀ ਸੀ।

ਹੁਣ ਕੱਚਾ ਤੇਲ ਤਕਰੀਬਨ 62 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਚੱਲ ਰਿਹਾ ਹੈ। ਇਸ ਨਾਲ ਰੋਜ਼ਾਨਾ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਪੈਟਰੋਲ-ਡੀਜ਼ਲ ਕੀਮਤਾਂ ਦੋ ਮਹੀਨਿਆਂ 'ਚ 15 ਫੀਸਦੀ ਡਿੱਗਣ ਨਾਲ ਸਰਕਾਰ ਕੋਲ ਐਕਸਾਈਜ਼ ਡਿਊਟੀ ਵਧਾਉਣ ਦਾ ਮੌਕਾ ਹੈ।
ਮੌਜੂਦਾ ਸਮੇਂ ਪੈਟਰੋਲ 'ਤੇ 17.98 ਰੁਪਏ ਤੇ ਡੀਜ਼ਲ 'ਤੇ 13.83 ਰੁਪਏ ਐਕਸਾਈਜ਼ ਡਿਊਟੀ ਹੈ। ਜੇਕਰ ਸਰਕਾਰ ਐਕਸਾਈਜ਼ ਡਿਊਟੀ ਦੋ ਰੁਪਏ ਵਧਾਉਂਦੀ ਹੈ, ਤਾਂ ਪੈਟਰੋਲ-ਡੀਜ਼ਲ ਵੀ ਦੋ ਤੋਂ ਢਾਈ ਰੁਪਏ ਮਹਿੰਗੇ ਹੋ ਜਾਣਗੇ। ਜ਼ਿਕਰਯੋਗ ਹੈ ਕਿ ਪੈਟਰੋਲ ਦੀ ਬੇਸਿਕ ਕੀਮਤ 'ਚ ਪਹਿਲਾਂ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਜੁੜਦਾ ਹੈ ਅਤੇ ਫਿਰ ਉਸ 'ਤੇ ਵੈਟ ਲੱਗਦਾ ਹੈ। ਹਰ ਸੂਬੇ 'ਚ ਵੈਟ ਦੀ ਦਰ ਵੱਖ-ਵੱਖ ਹੈ। ਪੰਜਾਬ 'ਚ ਪੈਟਰੋਲ 'ਤੇ 35.08 ਫੀਸਦੀ ਅਤੇ ਡੀਜ਼ਲ 'ਤੇ 16.65 ਫੀਸਦੀ ਵੈਟ ਹੈ, ਜੋ ਕਿ ਨਾਲ ਲੱਗਦੇ ਸੂਬਿਆਂ 'ਚ ਸਭ ਤੋਂ ਜ਼ਿਆਦਾ ਹੈ। ਫਿਲਹਾਲ ਕੱਚੇ ਤੇਲ 'ਚ ਗਿਰਾਵਟ ਦੇ ਮੱਦੇਨਜ਼ਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤਕਰੀਬਨ 15 ਫੀਸਦੀ ਤਕ ਘੱਟ ਹੋ ਚੁੱਕੀਆਂ ਹਨ।

  • government
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ