ਡੀਜ਼ਲ ਕਾਰ ਖਰੀਦਣ ਦਾ ਬਣਾ ਰਹੇ ਹੋ ਪਲਾਨ, ਤਾਂ ਲੱਗ ਸਕਦੈ ਜ਼ੋਰ ਦਾ ਝਟਕਾ!

ਡੀਜ਼ਲ ਮਹਿੰਗਾ ਹੋਣ ਨਾਲ ਹੁਣ ਪੈਟਰੋਲ ਗੱਡੀ ਦੀ ਡਿਮਾਂਡ ਵਧ ਗਈ ਹੈ, ਜਦੋਂ ਕਿ ਡੀਜ਼ਲ ਕਾਰਾਂ ਦੀ ਬਾਜ਼ਾਰ ਕੀਮਤ ਡਾਊਨ ਹੋ ਰਹੀ ਹੈ। ਬਾਜ਼ਾਰ ''''ਚ ਹੁਣ ਡੀਜ਼ਲ ਕਾਰ ਦਾ ਮੁੱਲ ਪਹਿਲਾਂ ਵਾਂਗ ਨਹੀਂ ਪੈਣ ਵਾਲਾ, ਯਾਨੀ ਇਨ੍ਹਾਂ ਕਾਰ ਮਾਲਕਾਂ ਨੂੰ ਨੁਕਸਾਨ ਝੱਲਣਾ ਪਵੇਗਾ। ਡੀਲਰਾਂ ਨੂੰ ਉਮੀਦ ਹੈ ਕਿ ਇਸ ਤਿਉਹਾਰੀ ਸੀਜ਼ਨ ''''ਚ ਪੈਟਰੋਲ ਕਾਰਾਂ ਦੀ ਵਿਕਰੀ ਡੀਜ਼ਲ ਮਾਡਲਾਂ ਨੂੰ ਪਿੱਛੇ

ਚੰਡੀਗੜ੍ਹ— ਡੀਜ਼ਲ ਮਹਿੰਗਾ ਹੋਣ ਨਾਲ ਹੁਣ ਪੈਟਰੋਲ ਗੱਡੀ ਦੀ ਡਿਮਾਂਡ ਵਧ ਗਈ ਹੈ, ਜਦੋਂ ਕਿ ਡੀਜ਼ਲ ਕਾਰਾਂ ਦੀ ਬਾਜ਼ਾਰ ਕੀਮਤ ਡਾਊਨ ਹੋ ਰਹੀ ਹੈ। ਬਾਜ਼ਾਰ 'ਚ ਹੁਣ ਡੀਜ਼ਲ ਕਾਰ ਦਾ ਮੁੱਲ ਪਹਿਲਾਂ ਵਾਂਗ ਨਹੀਂ ਪੈਣ ਵਾਲਾ, ਯਾਨੀ ਇਨ੍ਹਾਂ ਕਾਰ ਮਾਲਕਾਂ ਨੂੰ ਨੁਕਸਾਨ ਝੱਲਣਾ ਪਵੇਗਾ। ਡੀਲਰਾਂ ਨੂੰ ਉਮੀਦ ਹੈ ਕਿ ਇਸ ਤਿਉਹਾਰੀ ਸੀਜ਼ਨ 'ਚ ਪੈਟਰੋਲ ਕਾਰਾਂ ਦੀ ਵਿਕਰੀ ਡੀਜ਼ਲ ਮਾਡਲਾਂ ਨੂੰ ਪਿੱਛੇ ਛੱਡ ਦੇਵੇਗੀ ਕਿਉਂਕਿ ਪੈਟਰੋਲ ਅਤੇ ਡੀਜ਼ਲ ਕੀਮਤਾਂ 'ਚ ਫਰਕ ਘਟ ਹੋਣ ਨਾਲ ਗਾਹਕ ਡੀਜ਼ਲ ਮਾਡਲ 'ਤੇ 1 ਲੱਖ ਰੁਪਏ ਵਾਧੂ ਖਰਚ ਕਰਨ ਦੇ ਇਛੁੱਕ ਨਹੀਂ ਹਨ। ਡੀਲਰਾਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ 'ਚ ਹੁਣ ਡੀਜ਼ਲ ਕਾਰ ਖਰੀਦਣ ਦਾ ਰੁਝਾਨ ਬਦਲ ਰਿਹਾ ਹੈ। ਉੱਤਰੀ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ 'ਚ ਡੀਜ਼ਲ ਹੁਣ ਪੈਟਰੋਲ ਤੋਂ ਸਿਰਫ 7-9 ਰੁਪਏ ਹੀ ਸਸਤਾ ਹੈ। ਪਹਿਲਾਂ ਪੈਟਰੋਲ ਦੇ ਮੁਕਾਬਲੇ ਡੀਜ਼ਲ ਜ਼ਿਆਦਾ ਸਸਤਾ ਹੋਣ ਕਾਰਨ ਲੋਕ ਡੀਜ਼ਲ ਗੱਡੀ ਪਸੰਦ ਕਰਦੇ ਸਨ। ਸਾਲ 2012 'ਚ ਦੋਹਾਂ ਈਂਧਣਾਂ ਦੀ ਕੀਮਤ 'ਚ 32.77 ਰੁਪਏ ਪ੍ਰਤੀ ਲਿਟਰ ਦਾ ਫਰਕ ਸੀ।

ਇਕ ਕੰਪਨੀ ਦੇ ਸੇਲ ਅਧਿਕਾਰੀ ਨੇ ਕਿਹਾ ਕਿ ਲੋਕ ਹੁਣ ਹੈਚਬੈਕ ਅਤੇ ਐਂਟਰੀ ਲੇਵਲ ਸਿਡਾਨ ਸੈਗਮੈਂਟ 'ਚ ਪੈਟਰੋਲ ਮਾਡਲ ਜ਼ਿਆਦਾ ਪਸੰਦ ਕਰਦੇ ਹਨ। 2017-18 'ਚ ਜਦੋਂ ਯਾਤਰੀ ਵਾਹਨਾਂ ਦੀ ਵਿਕਰੀ 7.89 ਫੀਸਦੀ ਵਧ ਕੇ 32.8 ਲੱਖ ਯੂਨਿਟ ਰਹੀ ਸੀ, ਤਾਂ ਇਸ 'ਚ ਡੀਜ਼ਲ ਵਾਹਨਾਂ ਦੀ ਹਿੱਸੇਦਾਰੀ 38 ਫੀਸਦੀ ਘਟੀ ਸੀ। ਇੰਡਸਟਰੀ ਮਾਹਰਾਂ ਨੇ ਕਿਹਾ ਕਿ ਪੈਟਰੋਲ ਮਾਡਲਾਂ ਦੀ ਵਧਦੀ ਪ੍ਰਸਿੱਧੀ ਨੇ ਮਹਿੰਦਰਾ, ਟਾਟਾ ਮੋਟਰਜ਼ ਅਤੇ ਟੋਇਟਾ ਵਰਗੀਆਂ ਕੰਪਨੀਆਂ ਨੂੰ ਡੀਜ਼ਲ ਕਾਰਾਂ 'ਤੇ ਰੁਖ ਬਦਲਣ ਲਈ ਮਜ਼ਬੂਰ ਕਰ ਦਿੱਤਾ ਹੈ। ਉਦਾਹਰਣ ਦੇ ਤੌਰ 'ਤੇ ਡੀਜ਼ਲ ਵਾਹਨਾਂ ਦੀ ਵਿਕਰੀ 'ਚ ਮੋਹਰੀ ਮਹਿੰਦਰਾ ਨੇ ਪਿਛਲੇ ਸਾਲ ਕੇ. ਯੂ. ਵੀ.-100 ਦਾ ਪੈਟਰੋਲ ਮਾਡਲ ਲਾਂਚ ਕੀਤਾ ਅਤੇ ਟੋਇਟਾ ਨੇ ਇਸ ਸਾਲ ਯਾਰਿਸ ਪੈਟਰੋਲ ਮਾਡਲ 'ਚ ਉਤਾਰੀ।

ਡੀਲਰਾਂ ਨੇ ਕਿਹਾ ਕਿ ਡੀਜ਼ਲ ਦੀ ਕੀਮਤ ਪੈਟਰੋਲ ਦੇ ਬਿਲਕੁਲ ਨੇੜੇ ਪਹੁੰਚਣ ਕਾਰਨ ਡੀਜ਼ਲ ਮਾਡਲਾਂ ਦਾ ਆਕਰਸ਼ਣ ਘੱਟ ਗਿਆ ਹੈ। ਮੌਜੂਦਾ ਸਮੇਂ ਚੰਡੀਗੜ੍ਹ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸਿਰਫ 6.74 ਰੁਪਏ ਪ੍ਰਤੀ ਲਿਟਰ ਦਾ ਫਰਕ ਹੈ। ਉੱਥੇ ਹੀ ਕਰਨਾਲ 'ਚ 7.55 ਰੁਪਏ, ਸ਼ਿਮਲਾ 'ਚ 8.63 ਰੁਪਏ ਅਤੇ ਲੁਧਿਆਣਾ 'ਚ 13.40 ਰੁਪਏ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੌਰਾਨ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਕੀਮਤਾਂ 'ਚ ਫਰਕ ਹੋਰ ਘਟ ਜਾਂਦਾ ਹੈ ਤਾਂ ਸੂਬੇ 'ਚ ਪੈਟਰੋਲ ਵਾਹਨਾਂ ਦੀ ਵਿਕਰੀ ਵੀ ਕਾਫੀ ਵਧ ਜਾਵੇਗੀ।

  • blow
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ