ਸੀਵਰੇਜ ਪ੍ਰਣਾਲੀ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਸਥਾਨਕ ਮੁਹੱਲਾ ਬੇਰੀਆਂ ’ਚ ਨਾਈਆਂ ਗਲੀ ’ਚ ਬੀਤੇ ਲਗਭਗ 15 ਦਿਨ ਤੋਂ ਸੀਵਰੇਜ ਪ੍ਰਣਾਲੀ  ਬੰਦ ਹੋਣ ਨਾਲ ਜਿਥੇ ਗੰਦਾ ਪਾਣੀ ਗਲੀ ’ਚ ਬਦਬੂ ਫੈਲਾ ਰਿਹਾ ਹੈ, ਉਥੇ ਇਸ ਗਲੀ ’ਚ ਰਹਿਣ ਵਾਲੇ ਅਤੇ...

 ਗੁਰਦਾਸਪੁਰ,  (ਵਿਨੋਦ)- ਸਥਾਨਕ ਮੁਹੱਲਾ ਬੇਰੀਆਂ ’ਚ ਨਾਈਆਂ ਗਲੀ ’ਚ ਬੀਤੇ ਲਗਭਗ 15 ਦਿਨ ਤੋਂ ਸੀਵਰੇਜ ਪ੍ਰਣਾਲੀ  ਬੰਦ ਹੋਣ ਨਾਲ ਜਿਥੇ ਗੰਦਾ ਪਾਣੀ ਗਲੀ ’ਚ ਬਦਬੂ ਫੈਲਾ ਰਿਹਾ ਹੈ, ਉਥੇ ਇਸ ਗਲੀ ’ਚ ਰਹਿਣ ਵਾਲੇ ਅਤੇ ਗਲੀ ਤੋਂ ਨਿਕਲਣ ਵਾਲੇ ਲੋਕਾਂ ਦਾ ਜੀਊਣਾ  ਮੁਸ਼ਕਲ ਹੋ ਗਿਆ ਹੈ। ਗਲੀ ਨਿਵਾਸੀਆਂ ਅਨੁਸਾਰ ਸਬੰਧਿਤ ਵਿਭਾਗ ਦੇ ਜੂਨੀਅਰ ਇੰਜੀਨੀਅਰ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਸੁਧਾਰ ਨਹੀਂ ਹੋ ਰਿਹਾ ਹੈ। 
 ਬੇਰੀਆ ਮੁਹੱਲਾ ’ਚ ਗਲੀ ਨਾਈਆਂ ਨਿਵਾਸੀ ਅਨਿਲ ਮਹਾਜਨ, ਦਰਸ਼ਨ ਵਰਮਾ, ਰਾਜ ਕੁਮਾਰ, ਨੀਰਾਂ ਰਾਣੀ, ਰਜਨੀ, ਆਸ਼ਾ ਰਾਣੀ  ਤੇ ਸੁਭਾਸ਼ ਕੁਮਾਰ ਨੇ ਸਮਾਜ ਸੇਵਕ ਰਜਿੰਦਰ ਕੁਮਾਰ ਦੀ ਅਗਵਾਈ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਲੀ ’ਚ ਬੀਤੇ ਲਗਭਗ 15 ਦਿਨ ਤੋਂ ਸੀਵਰੇਜ ਪ੍ਰਣਾਲੀ  ਬੰਦ  ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਸੀਵਰੇਜ ਦੇ ਢੱਕਣ ਤੋਂ ਓਵਰ ਫਲੋ ਹੋ ਕੇ ਗਲੀ ’ਚ ਫੈਲਿਆ ਰਹਿੰਦਾ ਹੈ, ਜਿਸ ਨਾਲ ਗਲੀ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜਾ ਇਹ ਗਲੀ ਬਹੁਤ ਵੱਡੇ ਇਲਾਕੇ ਨੂੰ ਜੋਡ਼ਦੀ ਹੈ ਅਤੇ ਗਲੀ ਤੋਂ ਆਉਣਾ-ਜਾਣਾ ਲੋਕਾਂ ਦਾ ਬਹੁਤ ਹੈ, ਜਿਸ ਕਾਰਨ ਲੋਕਾਂ ਨੂੰ  ਖਾਸ  ਕਰ  ਕੇ ਛੋਟੇ ਬੱਚਿਆਂ ਨੂੰ ਸਕੂਲ ਆਉਣ-ਜਾਣ ’ਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਸਬੰਧੀ ਸੀਵਰੇਜ ਵਿਭਾਗ ਦੇ ਜੂਨੀਅਰ ਇੰਜੀਨੀਅਰ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਸੁਧਾਰ ਨਹੀਂ ਹੋ ਰਿਹਾ ਹੈ। 
 

    ਸੀਵਰੇਜ,ਪ੍ਰਣਾਲੀ,sewerage,disturbed
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ