ਪਾਕਿ ਵਿਦੇਸ਼ ਮੰਤਰੀ 15 ਦਸੰਬਰ ਨੂੰ ਜਾਣਗੇ ਅਫਗਾਨਿਸਤਾਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸ ਮਹੀਨੇ ਦੀ 15 ਤਰੀਕ ਨੂੰ ਅ....

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸ ਮਹੀਨੇ ਦੀ 15 ਤਰੀਕ ਨੂੰ ਅਫਗਾਨਿਸਤਾਨ ਦੌਰੇ 'ਤੇ ਜਾਣਗੇ। ਉਨ੍ਹਾਂ ਦੀ ਇਸ ਯਾਤਰਾ ਦਾ ਉਦੇਸ਼ ਉੱਚ ਅਫਗਾਨ ਲੀਡਰਸ਼ਿਪ ਨਾਲ ਗੱਲਬਾਤ ਕਰ ਕੇ ਯੁੱਧ ਪ੍ਰਭਾਵਿਤ ਦੇਸ਼ ਵਿਚ 'ਸਿਆਸੀ ਸੁਲ੍ਹਾ ਅਤੇ ਸਥਾਈ ਸ਼ਾਂਤੀ' ਲਿਆਉਣ ਦੀ ਦਿਸ਼ਾ ਵਿਚ ਕੋਸ਼ਿਸ਼ ਕਰਨੀ ਹੈ।'' ਕੁਰੈਸ਼ੀ ਨੇ ਕਾਬੁਲ ਜਾਣ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖੇ ਪੱਤਰ ਦੇ ਬਾਅਦ ਕੀਤਾ ਹੈ। 

ਇਸ ਪੱਤਰ ਵਿਚ ਟਰੰਪ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਉਹ ਅਫਗਾਨ ਸ਼ਾਂਤੀ ਵਾਰਤਾ ਵਿਚ ਉਨ੍ਹਾਂ ਦੀ ਮਦਦ ਕਰੇ ਅਤੇ ਤਾਲਿਬਾਨ ਨੂੰ ਗੱਲਬਾਤ ਦੀ ਮੇਜ਼'ਤੇ ਲਿਆਉਣ ਵਿਚ ਮਦਦ ਕਰੇ ਤਾਂ ਜੋ ਅਫਗਾਨਿਸਤਾਨ ਵਿਚ ਬੀਤੇ 17 ਸਾਲਾਂ ਤੋਂ ਚੱਲ ਰਹੇ ਖੂਨੀ ਯੁੱਧ ਨੂੰ ਖਤਮ ਕੀਤਾ ਜਾ ਸਕੇ। ਰੇਡੀਓ ਪਾਕਿਸਤਾਨ ਮੁਤਾਬਕ ਕੁਰੈਸ਼ੀ ਨੇ ਸ਼ਨੀਵਾਰ ਨੂੰ ਮੁਲਤਾਨ ਵਿਚ ਇਕ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਇਹ ਪਾਕਿਸਤਾਨ ਦੀ ਵਿਦੇਸ਼ ਨੀਤੀ ਦੀ ਮਜ਼ਬੂਤੀ ਹੈ ਜਿਸ ਕਾਰਨ ਅਮਰੀਕਾ ਨੇ ਅਫਗਾਨਿਤਾਨ ਮਾਮਲੇ ਵਿਚ ਮਦਦ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ, ਅਫਗਾਨ ਲੀਡਰਸ਼ਿਪ ਵਾਲੀ ਅਤੇ ਅਫਗਾਨ ਸ਼ਾਂਤੀ ਪ੍ਰਕਿਰਿਆ ਲਈ ਵਚਨਬੱਧ ਹੈ। 

ਵਿਦੇਸ਼ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਿਆਸੀ ਸੁਲ੍ਹਾ ਅਤੇ ਸਥਾਈ ਸ਼ਾਂਤੀ 'ਤੇ ਅਫਗਾਨ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਉਹ 15 ਦਸੰਬਰ ਨੂੰ ਕਾਬੁਲ ਜਾਣਗੇ। ਅਗਸਤ ਵਿਚ ਪਾਕਿਸਤਾਨ ਵਿਚ ਤਹਿਰੀਕ-ਏ-ਇਨਸਾਫ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਕੁਰੈਸ਼ੀ ਦੀ ਕਾਬੁਲ ਦੀ ਇਹ ਦੂਜੀ ਯਾਤਰਾ ਹੋਵੇਗੀ।

  • Pak
  • foreign minister
  • Afghanistan
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ