ਨਵੀਂ ਕਾਰ ਖਰੀਦਣ ਦਾ ਮੌਕਾ, ਮਾਰੂਤੀ ਤੋਂ ਲੈ ਕੇ ਟਾਟਾ ਤਕ ਦੇ ਰਹੇ ਭਾਰੀ ਛੋਟ

ਕਾਰ ਕੰਪਨੀਆਂ ਨੇ ਨਵਰਾਤਰਿਆਂ ਤੋਂ ਸ਼ੁਰੂ ਹੋਏ ਤਿਉਹਾਰੀ ਸੀਜ਼ਨ ''''ਚ ਗਾਹਕਾਂ ਨੂੰ ਲੁਭਾਉਣ ਲਈ ਕਾਰਾਂ ''''ਤੇ ਭਾਰੀ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਵਿਕਰੀ ਵਧਾਉਣ ਲਈ ਕੰਪਨੀਆਂ ਜ਼ਿਆਦਾ ਵਿਕਣ....

ਮੁੰਬਈ—  ਕਾਰ ਕੰਪਨੀਆਂ ਨੇ ਨਵਰਾਤਰਿਆਂ ਤੋਂ ਸ਼ੁਰੂ ਹੋਏ ਤਿਉਹਾਰੀ ਸੀਜ਼ਨ 'ਚ ਗਾਹਕਾਂ ਨੂੰ ਲੁਭਾਉਣ ਲਈ ਕਾਰਾਂ 'ਤੇ ਭਾਰੀ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਵਿਕਰੀ ਵਧਾਉਣ ਲਈ ਕੰਪਨੀਆਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਸਮੇਤ ਸਾਰੇ ਵਾਹਨਾਂ 'ਤੇ ਆਕਰਸ਼ਕ ਪੇਸ਼ਕਸ਼ ਦੇ ਰਹੀਆਂ ਹਨ। ਮਾਰੂਤੀ ਸੁਜ਼ੂਕੀ ਵੱਲੋਂ ਸਵਿਫਟ 'ਤੇ 25,000 ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਬਲੇਨੋ 'ਤੇ ਕੰਪਨੀ ਐਕਸਚੇਂਜ ਬੋਨਸ ਅਤੇ ਐਕਸੈਸਰੀਜ਼ ਨਾਲ 25,000 ਰੁਪਏ ਦਾ ਫਾਇਦਾ ਦੇ ਰਹੀ ਹੈ। ਇਸੇ ਤਰ੍ਹਾਂ ਹੁੰਡਈ ਮੋਟਰ ਇੰਡੀਆ ਆਪਣੀ ਨਵੀਂ ਕਾਰ ਵਰਨਾ 'ਤੇ 40,000 ਰੁਪਏ ਤਕ ਦਾ ਫਾਇਦਾ ਦੇ ਰਹੀ ਹੈ। ਹੁੰਡਈ ਵੱਲੋਂ ਵੱਖ-ਵੱਖ ਕਾਰਾਂ 'ਤੇ 60,000 ਰੁਪਏ ਤੋਂ ਲੈ ਕੇ 1,35,000 ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਇਨ੍ਹਾਂ 'ਚ ਨਕਦ ਛੋਟ, ਐਕਸਚੇਂਜ ਬੋਨਸ, ਮੁਫਤ ਬੀਮਾ ਆਦਿ ਸ਼ਾਮਲ ਹਨ। ਇਸ ਦੀਵਾਲੀ 'ਤੇ ਨਵੀਂ ਸੈਂਟਰੋ ਵੀ ਬਾਜ਼ਾਰ 'ਚ ਦਸਤਕ ਦੇਣ ਜਾ ਰਹੀ ਹੈ ਅਤੇ ਇਸ ਦੀ ਬੁਕਿੰਗ ਵੀ ਆਨਲਾਈਨ ਸ਼ੁਰੂ ਹੋ ਚੁੱਕੀ ਹੈ।

ਉੱਥੇ ਹੀ ਨਵੀਂ ਹੌਂਡਾ ਅਮੇਜ਼ ਖਰੀਦਣ 'ਤੇ ਚੌਥੇ ਅਤੇ ਪੰਜਵੇ ਸਾਲ ਲਈ 12,000 ਰੁਪਏ ਦੀ ਵਾਧੂ ਵਾਰੰਟੀ ਮਿਲੇਗੀ। ਹੌਂਡਾ ਬੀ. ਆਰ.-5 'ਤੇ ਕੰਪਨੀ ਵੱਲੋਂ 1 ਲੱਖ ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਇਸ ਦੇ ਇਲਾਵਾ ਮਹਿੰਦਰਾ ਐੱਸ. ਯੂ. ਵੀ.-500 ਖਰੀਦਣ 'ਤੇ 36,000 ਰੁਪਏ ਤਕ ਦਾ ਫਾਇਦਾ ਮਿਲ ਸਕਦਾ ਹੈ। ਮਹਿੰਦਰਾ ਵੱਲੋਂ ਵੱਖ-ਵੱਖ ਮਾਡਲਾਂ 'ਤੇ 29,000 ਰੁਪਏ ਤੋਂ ਲੈ ਕੇ 64,000 ਰੁਪਏ ਤਕ ਦਾ ਫਾਇਦਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਟੋਇਟਾ ਯਾਰਿਸ 'ਤੇ ਐਕਸਚੇਂਜ ਬੋਨਸ ਦੇ ਤੌਰ 'ਤੇ 20,000 ਰੁਪਏ ਤਕ ਦਾ ਫਾਇਦਾ ਮਿਲ ਸਕਦਾ ਹੈ। ਜਾਣਕਾਰੀ ਮੁਤਾਬਕ, ਟਾਟਾ ਮੋਟਰਜ਼ ਵੱਖ-ਵੱਖ ਮਾਡਲਾਂ 'ਤੇ 40,000 ਰੁਪਏ ਤੋਂ 90,000 ਰੁਪਏ ਵਿਚਕਾਰ ਛੋਟ ਦੇ ਰਹੀ ਹੈ। ਬਾਜ਼ਾਰ ਜਾਣਕਾਰਾਂ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਤੁਲਨਾਤਮਕ ਤੌਰ 'ਤੇ ਕੰਪਨੀਆਂ ਵੱਲੋਂ ਜ਼ਿਆਦਾ ਛੋਟ ਦਿੱਤੀ ਜਾ ਰਹੀ ਹੈ। ਇੰਡਸਟਰੀ ਦਾ ਅਨੁਮਾਨ ਹੈ ਕਿ ਇਸ ਵਾਰ ਕਿਸੇ ਮਾਡਲ 'ਤੇ ਪਿਛਲੇ ਸਾਲ ਦੇ ਮੁਕਾਬਲੇ ਔਸਤ 5-10 ਫੀਸਦੀ ਜ਼ਿਆਦਾ ਛੋਟ ਦਿੱਤੀ ਜਾ ਰਹੀ ਹੈ। ਮਾਰੂਤੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਦਿੱਲੀ 'ਚ ਕੰਪਨੀ ਦੀਆਂ ਕਾਰਾਂ 'ਤੇ ਔਸਤ 30,000 ਰੁਪਏ ਤੋਂ 32,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ।

  • Maruti
  • Tata
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ