ਚੋਰੀ ਕਰਨ ਵਾਲਿਆਂ ’ਚੋਂ ਇਕ ਕਾਬੂ, ਦੂਜਾ ਫਰਾਰ

ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਫਲੈਕਸ ਵਾਲ ਤੇ ਬੈਂਡ ਚੋਰੀ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਦਿਆਂ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਤਲਾਸ਼ ਜਾਰੀ ਹੈ। ®ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਤਾਜ ਸਿੰਘ....

 ਬਟਾਲਾ/ਅਲੀਵਾਲ, (ਬੇਰੀ, ਸ਼ਰਮਾ, ਸਾਹਿਲ)- ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਫਲੈਕਸ ਵਾਲ ਤੇ ਬੈਂਡ ਚੋਰੀ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਦਿਆਂ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਤਲਾਸ਼ ਜਾਰੀ ਹੈ। ®ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਤਾਜ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਭਾਰਥ ਨੇ ਲਿਖਵਾਇਆ ਹੈ ਕਿ ਉਹ ਨੰਬਰਦਾਰ ਮਹਿੰਗਾ ਸਿੰਘ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਕਿ ਹੀਰਾ  ਸਿੰਘ ਪੁੱਤਰ ਸਤਨਾਮ ਸਿੰਘ ਅਤੇ ਗੁਰਜੀਤ ਸਿੰਘ ਉਰਫ ਬਿੱਟੂ ਪੁੱਤਰ ਅਮਰੀਕ ਸਿੰਘ ਵਾਸੀਆਨ ਪਿੰਡ ਤਲਵੰਡੀ ਭਾਰਥ ਮੇਰੇ ਖੇਤਾਂ ਵਲੋਂ ਸਾਈਕਲ ’ਤੇ ਬੋਰੀ ’ਚ ਕੋਈ ਵਜ਼ਨਦਾਰ ਚੀਜ਼ ਲੈ ਕੇ ਆ ਰਹੇ ਸਨ। ਹਰਤਾਜ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਟਿਊਬਵੈੱਲ ’ਤੇ ਪਹੁੰਚਿਆ ਤਾਂ ਦੇਖਿਆ ਕਿ ਉਸਦਾ ਫਲੈਕਸਵਾਲ 6 ਬਾਈ 6 ਦਾ ਅਤੇ ਬੈਂਡ 6 ਬਾਈ 5 ਦਾ ਚੋਰੀ ਹੋਇਆ ਪਿਆ ਸੀ। ਹਰਤਾਜ ਸਿੰਘ ਨੇ ਬਿਆਨਾਂ ਵਿਚ ਇਹ ਵੀ ਲਿਖਵਾਇਆ ਹੈ ਕਿ ਉਸ ਨੂੰ ਯਕੀਨ ਹੈ ਕਿ ਉਕਤ ਦੋਵਾਂ ਨੌਜਵਾਨਾਂ ਨੇ ਇਹ ਸਾਮਾਨ ਚੋਰੀ ਕੀਤਾ ਹੈ। 
 ®ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਸੰਤੋਖ ਸਿੰਘ ਨੇ ਜਾਂਚ-ਉਪਰੰਤ ਕਰਦਿਆਂ ਉਕਤ ਦੋਹਾਂ ਨੌਜਵਾਨਾਂ ਵਿਰੁੱਧ ਉਪਰੋਕਤ ਥਾਣੇ ’ਚ ਕੇਸ ਦਰਜ ਕਰ ਕੇ ਹੀਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਸਦੇ ਸਾਥੀ ਗੁਰਜੀਤ ਸਿੰਘ ਦੀ ਤਲਾਸ਼ ਜਾਰੀ ਹੈ।
 

  • One
  • thieves
  • another
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ