ਦੀਵਾਲੀ ਮੌਕੇ 5 ਭਾਰਤੀਆਂ ’ਤੇ ਮਿਹਰਬਾਨ ਹੋਈ ਲਕਸ਼ਮੀ

ਦੀਵਾਲੀ ਦੀ ਸ਼ਾਮ ਜਿੱਥੇ ਦੇਸ਼ ਦੀ ਜ਼ਿਆਦਾਤਰ ਆਬਾਦੀ ਪੂਜਾ ਦੀਆਂ ਤਿਆਰੀਆਂ ’ਚ ਜੁਟੀ ਹੋਈ ਸੀ, ਉਥੇ ਹੀ ਭਾਰਤ  ਦੇ ਚੋਟੀ  ਦੇ ਅਮੀਰਾਂ ’ਤੇ ਮਾਂ ਲਕਸ਼ਮੀ ਦੀ ਖੂਬ ਕ੍ਰਿਪਾ ਹੋ ਰਹੀ ਸੀ...

ਨਵੀਂ ਦਿੱਲੀ - ਦੀਵਾਲੀ ਦੀ ਸ਼ਾਮ ਜਿੱਥੇ ਦੇਸ਼ ਦੀ ਜ਼ਿਆਦਾਤਰ ਆਬਾਦੀ ਪੂਜਾ ਦੀਆਂ ਤਿਆਰੀਆਂ ’ਚ ਜੁਟੀ ਹੋਈ ਸੀ, ਉਥੇ ਹੀ ਭਾਰਤ  ਦੇ ਚੋਟੀ  ਦੇ ਅਮੀਰਾਂ ’ਤੇ ਮਾਂ ਲਕਸ਼ਮੀ ਦੀ ਖੂਬ ਕ੍ਰਿਪਾ ਹੋ ਰਹੀ ਸੀ।  ਦਰਅਸਲ ਦੀਵਾਲੀ ਦੀ ਸ਼ਾਮ ਮਹੂਰਤ ਕਾਰੋਬਾਰ  ਲਈ ਇਕ ਘੰਟੇ ਵਾਸਤੇ ਸ਼ੇਅਰ ਬਾਜ਼ਾਰ ਖੁੱਲ੍ਹਿਅਾ ਸੀ ਅਤੇ ਚੰਗੀ ਤੇਜ਼ੀ  ਨਾਲ ਬੰਦ ਹੋਇਆ।  ਇਸ ਦਾ ਫਾਇਦਾ ਦੇਸ਼  ਦੇ ਚੋਟੀ  ਦੇ ਅਮੀਰਾਂ  ਦੀ ਮਲਕੀਅਤ ਵਾਲੀਅਾਂ ਕੰਪਨੀਆਂ ਨੂੰ ਮਿਲਿਆ।  ਇਸ ਨਾਲ ਸਿਰਫ ਇਕ ਘੰਟੇ ’ਚ ਦੇਸ਼  ਦੇ ਅਰਬਪਤੀਆਂ ਦੀ ਸੰਪਤੀ 4,000 ਕਰੋਡ਼ ਰੁਪਏ ਤੱਕ ਵਧ ਗਈ। 

ਮਹੂਰਤ ਕਾਰੋਬਾਰ ’ਚ ਸੈਂਸੈਕਸ 246 ਅੰਕ ਮਜ਼ਬੂਤ ਹੋ ਕੇ 35,238 ਅੰਕ ’ਤੇ ਅਤੇ ਨਿਫਟੀ 68 ਅੰਕ ਚੜ੍ਹ ਕੇ 10,598  ਦੇ ਪੱਧਰ ’ਤੇ ਬੰਦ ਹੋਇਆ।  ਸਭ ਤੋਂ ਜ਼ਿਆਦਾ ਤੇਜ਼ੀ ਨਿਫਟੀ ਆਟੋ ਇੰਡੈਕਸ ’ਚ 0.98 ਫੀਸਦੀ ਦਰਜ ਕੀਤੀ ਗਈ।  ਐੱਮ.  ਐਂਡ ਐੱਮ.  ’ਚ 1.97 ਫੀਸਦੀ ਅਤੇ ਇਨਫੋਸਿਸ ’ਚ 1.53 ਫੀਸਦੀ ਦੀ ਤੇਜ਼ੀ ਰਹੀ।  ਇਕ ਘੰਟੇ ਦੇ ਕਾਰੋਬਾਰ ’ਚ ਹੀ ਨਿਵੇਸ਼ਕਾਂ ਦੀ ਦੌਲਤ 1.14 ਲੱਖ ਕਰੋਡ਼ ਰੁਪਏ ਵਧ ਗਈ।  ਬੀ. ਐੱਸ. ਈ.  ’ਚ ਲਿਸਟਿਡ ਕੁਲ ਕੰਪਨੀਆਂ ਦਾ ਮਾਰਕੀਟ ਕੈਪ 141.67 ਲੱਖ ਕਰੋਡ਼ ਹੋ ਗਿਆ,  ਜਦਕਿ ਇਕ ਦਿਨ ਪਹਿਲਾਂ  ਇਹ 140.52 ਲੱਖ ਕਰੋਡ਼ ਰੁਪਏ ਸੀ।  ਇਸ ਦਾ ਫਾਇਦਾ ਦੇਸ਼  ਦੇ ਅਰਬਪਤੀਆਂ ਨੂੰ ਵੀ ਮਿਲਿਆ।  

ਮੁਕੇਸ਼ ਅੰਬਾਨੀ

ਬਲੂਮਬਰਗ ਅਨੁਸਾਰ ਬੁੱਧਵਾਰ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ  (ਆਰ. ਆਈ. ਐੱਲ.)   ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਕੁਲ ਨਿੱਜੀ  ਸੰਪਤੀ 54.6 ਕਰੋਡ਼ ਡਾਲਰ ਵਧ ਕੇ 42.4 ਅਰਬ ਡਾਲਰ  ਦੇ ਪੱਧਰ ’ਤੇ ਪਹੁੰਚ ਗਈ।  ਅੰਬਾਨੀ ਨੂੰ ਮਹੂਰਤ ਕਾਰੋਬਾਰ  ਦੌਰਾਨ ਆਰ. ਆਈ. ਐੱਲ.   ਦੇ ਸਟਾਕ ’ਚ 0.64 ਫੀਸਦੀ ਦੀ ਤੇਜ਼ੀ ਦਾ ਫਾਇਦਾ ਮਿਲਿਆ।  ਭਾਰਤ  ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਏਸ਼ੀਅਾ  ਦੇ ਵੀ ਸਭ ਤੋਂ ਅਮੀਰ ਹਨ।  

ਅਜ਼ੀਮ ਪ੍ਰੇਮਜੀ

ਦੇਸ਼  ਦੇ ਦੂਜੇ ਵੱਡੇ ਅਮੀਰ ਅਤੇ ਵਿਪਰੋ  ਦੇ ਫਾਊਂਡਰ ਅਜ਼ੀਮ ਪ੍ਰੇਮਜੀ ਲਈ ਵੀ ਦੀਵਾਲੀ ਚੰਗੀ ਸਾਬਤ ਹੋਈ।  ਇਕ ਘੰਟੇ ਦੇ ਮਹੂਰਤ ਕਾਰੋਬਾਰ  ਦੌਰਾਨ ਵਿਪਰੋ ਦਾ ਸਟਾਕ 0.15 ਫੀਸਦੀ ਦੇ ਵਾਧੇ  ਨਾਲ 325.55 ਰੁਪਏ  ਦੇ ਪੱਧਰ ’ਤੇ ਬੰਦ ਹੋਇਆ।  ਸਟਾਕ ’ਚ ਮਾਮੂਲੀ ਤੇਜ਼ੀ ਦਾ ਵੀ ਅਜ਼ੀਮ ਪ੍ਰੇਮਜੀ ਨੂੰ ਚੰਗਾ ਫਾਇਦਾ ਮਿਲਿਆ।  ਬਲੂਮਬਰਗ  ਮੁਤਾਬਕ ਉਨ੍ਹਾਂ ਦੀ ਕੁਲ ਸੰਪਤੀ ’ਚ ਲਗਭਗ 1343 ਕਰੋਡ਼ ਰੁਪਏ ਦਾ ਵਾਧਾ ਹੋਇਆ।  

ਦਲੀਪ ਸਾਂਘਵੀ

ਦਲੀਪ ਸਾਂਘਵੀ ਦੀ ਕੰਪਨੀ ਸਨਫਾਰਮਾ ਦਾ ਸਟਾਕ 0.56 ਫੀਸਦੀ ਚੜ੍ਹ ਕੇ 582.40 ਰੁਪਏ ’ਤੇ ਬੰਦ ਹੋਇਆ।  ਇਸ ਦਾ ਫਾਇਦਾ ਸਾਂਘਵੀ ਨੂੰ ਮਿਲਿਆ।  ਰਿਪੋਰਟ  ਮੁਤਾਬਕ ਇਸ ਦਿਨ ਸਾਂਘਵੀ ਦੀ ਕੁਲ  ਨਿੱਜੀ  ਸੰਪਤੀ 1124 ਕਰੋਡ਼ ਰੁਪਏ ਵਧ ਗਈ। 

ਉਦੈ ਕੋਟਕ

ਇਕ ਘੰਟੇ ਦੇ ਮਹੂਰਤ ਕਾਰੋਬਾਰ  ਦੌਰਾਨ ਉਦੈ ਕੋਟਕ ਦੀ ਅਗਵਾਈ ਵਾਲੀ ਕੋਟਕ ਮਹਿੰਦਰਾ ਬੈਂਕ  ਦੇ ਸਟਾਕ ’ਚ 0.62 ਫੀਸਦੀ ਦਾ ਵਾਧਾ ਦਰਜ ਕੀਤਾ ਗਿਅਾ।  ਬਲੂਮਬਰਗ  ਮੁਤਾਬਕ ਸਟਾਕ ’ਚ ਤੇਜ਼ੀ ਦਾ ਉਦੈ ਕੋਟਕ ਨੂੰ ਕਾਫੀ ਫਾਇਦਾ ਮਿਲਿਆ ਅਤੇ ਉਨ੍ਹਾਂ ਦੀ ਕੁਲ ਨਿੱਜੀ  ਸੰਪਤੀ 1102 ਕਰੋਡ਼ ਰੁਪਏ ਵਧ ਕੇ 74,000 ਕਰੋਡ਼ ਰੁਪਏ  ਦੇ ਆਸ-ਪਾਸ ਪਹੁੰਚ ਗਈ।

ਸ਼ਿਵ ਨਾਡਰ  

ਦੀਵਾਲੀ ’ਤੇ ਸ਼ਿਵ ਨਾਡਰ  ਦੀ ਮਾਲਕੀ ਵਾਲੀ ਕੰਪਨੀ ਐੱਚ. ਸੀ. ਐੱਲ.  ਟੈੱਕ ਦਾ ਸਟਾਕ 0.16 ਫ਼ੀਸਦੀ ਦੀ ਵਾਧੇ ਨਾਲ 1030.50 ਰੁਪਏ  ਦੇ ਪੱਧਰ ’ਤੇ ਪਹੁੰਚ ਗਿਆ।  ਇਸਦਾ ਫਾਇਦਾ ਨਾਡਰ ਨੂੰ ਮਿਲਿਆ ਅਤੇ ਉਨ੍ਹਾਂ ਦੀ ਨਿੱਜੀ  ਸੰਪਤੀ 993 ਕਰੋਡ਼ ਰੁਪਏ ਵਧ ਕੇ 1.01 ਲੱਖ ਕਰੋਡ਼ ਰੁਪਏ  ਦੇ ਪੱਧਰ ’ਤੇ ਪਹੁੰਚ ਗਈ।  
 

 

  • Indians
  • occasion
  • Diwali
  • Meharban Hari Lakshmi
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ