ਬੈਂਕ ਗਾਹਕਾਂ ਲਈ ਅਲਰਟ, ਬੰਦ ਹੋਣ ਜਾ ਰਿਹੈ ਤੁਹਾਡਾ ਇਹ ATM ਤੇ ਚੈੱਕ ਬੁੱਕ

ਬੈਂਕ ਗਾਹਕਾਂ ਲਈ ਵੱਡਾ ਅਲਰਟ ਹੈ। 1 ਜਨਵਰੀ ਤੋਂ ਤੁਹਾਡਾ ਪੁਰਾਣਾ ਏ. ਟੀ. ਐੱਮ. ਕਾਰਡ ਤੇ ਚੈੱਕ ਬੁੱਕ ਕੰਮ ਕਰਨਾ ਬੰਦ ਕਰ ਦੇਣਗੇ। ਓਧਰ ਭਾਰਤੀ ਸਟੇਟ ਬੈਂਕ....

ਨਵੀਂ ਦਿੱਲੀ— ਬੈਂਕ ਗਾਹਕਾਂ ਲਈ ਵੱਡਾ ਅਲਰਟ ਹੈ। 1 ਜਨਵਰੀ ਤੋਂ ਤੁਹਾਡਾ ਪੁਰਾਣਾ ਏ. ਟੀ. ਐੱਮ. ਕਾਰਡ ਤੇ ਚੈੱਕ ਬੁੱਕ ਕੰਮ ਕਰਨਾ ਬੰਦ ਕਰ ਦੇਣਗੇ। ਓਧਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਪਹਿਲਾਂ ਹੀ 'ਨਾਨ-ਸੀ. ਟੀ. ਐੱਸ.' ਚੈੱਕ ਲੈਣਾ ਬੰਦ ਕਰ ਦੇਵੇਗਾ। 12 ਦਸੰਬਰ ਤੋਂ ਐੱਸ. ਬੀ. ਆਈ. ਬਿਨਾਂ ਸੀ. ਟੀ. ਐੱਸ. ਵਾਲੇ ਚੈੱਕ ਸਵੀਕਾਰ ਨਹੀਂ ਕਰੇਗਾ। ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦੀ ਇਸ ਤਰ੍ਹਾਂ ਦੀ ਪੁਰਾਣੀ ਚੈੱਕ ਬੁੱਕ ਪਈ ਹੈ ਤਾਂ ਉਸ ਨੂੰ ਬਰਾਂਚ ਜਾ ਕੇ ਜਲਦ ਬਦਲ ਲਓ। ਇਸ ਦੇ ਇਲਾਵਾ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ., ਬੈਂਕ ਆਫ ਬੜੌਦਾ, ਪੰਜਾਬ ਨੈਸ਼ਨਲ ਬੈਂਕ ਵਰਗੇ ਸਾਰੇ ਬੈਂਕ 1 ਜਨਵਰੀ 2019 ਤੋਂ 'ਨਾਨ-ਸੀ. ਟੀ. ਐੱਸ.' ਚੈੱਕ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਹਨ। ਨਵੇਂ ਸਾਲ ਤੋਂ ਸਿਰਫ 'ਸੀ. ਟੀ. ਐੱਸ.' ਚੈੱਕ ਹੀ ਚੱਲਣਗੇ।
 

ਕੀ ਹੈ ਸੀ. ਟੀ. ਐੱਸ. ਚੈੱਕ

PunjabKesari
ਸੀ. ਟੀ. ਐੱਸ. ਦਾ ਪੂਰਾ ਨਾਂ ਹੈ 'ਚੈੱਕ ਟ੍ਰੰਕਸ਼ਨ ਸਿਸਟਮ'। ਇਸ ਸਿਸਟਮ 'ਚ ਚੈੱਕ ਨੂੰ ਕਲੀਅਰ ਕਰਨ ਲਈ ਇਕ ਬੈਂਕ ਤੋਂ ਦੂਜੇ ਬੈਂਕ 'ਚ ਲਿਜਾਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਸਿਰਫ ਇਲੈਕਟ੍ਰਾਨਿਕ ਕਾਪੀ ਪੇਸ਼ ਕੀਤੀ ਜਾਂਦੀ ਹੈ।
 

ਬੰਦ ਹੋ ਜਾਵੇਗਾ ਪੁਰਾਣਾ ATM ਕਾਰਡ

PunjabKesari
ਜੇਕਰ ਤੁਹਾਡੇ ਕੋਲ ਹੁਣ ਵੀ ਪੁਰਾਣਾ ਮੈਗਨੇਟਿਕ ਸਟ੍ਰਿਪ ਵਾਲਾ ਏ. ਟੀ. ਐੱਮ. ਕਾਰਡ ਹੈ ਤਾਂ ਫਿਰ ਕੋਈ ਢਿੱਲ ਨਾ ਵਰਤੋਂ। ਇਹ ਨਾ ਹੋਵੇ ਕਿ ਨਵੇਂ ਸਾਲ 'ਚ ਤੁਹਾਨੂੰ ਉਧਰੋਂ ਪੈਸਿਆਂ ਦੀ ਲੋੜ ਪਵੇ ਤਾਂ ਤੁਹਾਡਾ ਏ. ਟੀ. ਐੱਮ. ਕਾਰਡ ਕੰਮ ਨਾ ਕਰੇ। ਇਹ ਕਾਰਡ 1 ਜਨਵਰੀ ਤੋਂ ਪੂਰੀ ਤਰ੍ਹਾਂ ਬਲਾਕ ਹੋ ਜਾਣਗੇ ਅਤੇ ਸਿਰਫ ਈ. ਐੱਮ. ਵੀ. ਚਿਪ ਵਾਲਾ ਏ. ਟੀ. ਐੱਮ. ਕਾਰਡ ਹੀ ਇਸਤੇਮਾਲ ਕੀਤਾ ਜਾ ਸਕੇਗਾ। ਬੈਂਕਾਂ ਦਾ ਕਹਿਣਾ ਹੈ ਕਿ ਈ. ਐੱਮ. ਵੀ. ਤਕਨਾਲੋਜੀ ਵਾਲੇ ਕਾਰਡ ਮੈਗਨੇਟਿਕ ਸਟ੍ਰਿਪ ਕਾਰਡਾਂ ਤੋਂ ਜ਼ਿਆਦਾ ਸੁਰੱਖਿਅਤ ਹਨ। ਇਸ ਲਈ ਪੁਰਾਣੇ ਬੰਦ ਕੀਤੇ ਜਾ ਰਹੇ ਹਨ।

PunjabKesari
ਇਸ ਵਿਚਕਾਰ ਜੇਕਰ ਕਿਸੇ ਦਾ ਪੁਰਾਣਾ ਮੈਗਨੇਟਿਕ ਸਟ੍ਰਿਪ ਵਾਲਾ ਕਾਰਡ ਬਲਾਕ ਹੋ ਜਾਂਦਾ ਹੈ ਤਾਂ ਉਹ ਦੁਬਾਰਾ ਨਹੀਂ ਚੱਲੇਗਾ। ਪੁਰਾਣਾ ਕਾਰਡ ਬਦਲਣ ਦੇ ਦੋ ਤਰੀਕੇ ਹਨ। ਪਹਿਲਾ ਤਰੀਕਾ ਆਨਲਾਈਨ ਨੈੱਟ ਬੈਂਕਿੰਗ ਦਾ ਮਾਧਿਅਮ ਹੈ ਅਤੇ ਦੂਜੇ 'ਚ ਤੁਸੀਂ ਆਪਣੀ ਬਰਾਂਚ 'ਚ ਖੁਦ ਜਾ ਕੇ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹੋ। ਇਸ ਲਈ ਬੈਂਕ 'ਚ ਜਾ ਕੇ ਤੁਹਾਨੂੰ ਇਕ ਫਾਰਮ ਭਰਨਾ ਹੋਵੇਗਾ। ਬੈਂਕ ਦਾ ਕਰਮਚਾਰੀ ਤੁਹਾਡੇ ਵੱਲੋਂ ਫਾਰਮ 'ਚ ਦਿੱਤੀ ਗਈ ਜਾਣਕਾਰੀ ਨੂੰ ਤਸਦੀਕ ਕਰਕੇ ਕਾਰਡ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ। ਫਿਰ ਤੁਹਾਡੇ ਘਰ 'ਤੇ ਨਵਾਂ ਕਾਰਡ ਪਹੁੰਚਾ ਦਿੱਤਾ ਜਾਵੇਗਾ।

  • bank customers
  • ATM
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ