ਇੰਗਲੈਂਡ 'ਚ ਪੰਜਾਬੀ ਮਾਂ-ਪੁੱਤ ਨੂੰ ਮਿਲੀ ਸਜ਼ਾ, ਲੱਗੇ ਸਨ ਇਹ ਦੋਸ਼

ਇੰਗਲੈਂਡ ਦੇ ਮੀਡੀਆ ''''ਚ ਪੰਜਾਬੀ ਮੂਲ ਦੀ ਔਰਤ ਅਤੇ ਉਸ ਦੇ ਪੁੱਤ ਨੂੰ ਸਜ਼ਾ ਹੋਣ ਦਾ ਮਾਮਲਾ ਗਰਮਾਇਆ ਹੋਇਆ ਹੈ। ਇੱਥੋਂ ਦੀ ਓਲਡ ਬੈਲੀ ਅਦਾਲਤ ਵਲੋਂ 47 ਸਾਲਾ ਸੈਂਡੀ ਕੌਰ ਨੂੰ 4 ਸਾਲ ਅਤੇ....

ਲੰਡਨ, (ਰਾਜਵੀਰ ਸਮਰਾ)- ਇੰਗਲੈਂਡ ਦੇ ਮੀਡੀਆ 'ਚ ਪੰਜਾਬੀ ਮੂਲ ਦੀ ਔਰਤ ਅਤੇ ਉਸ ਦੇ ਪੁੱਤ ਨੂੰ ਸਜ਼ਾ ਹੋਣ ਦਾ ਮਾਮਲਾ ਗਰਮਾਇਆ ਹੋਇਆ ਹੈ। ਇੱਥੋਂ ਦੀ ਓਲਡ ਬੈਲੀ ਅਦਾਲਤ ਵਲੋਂ 47 ਸਾਲਾ ਸੈਂਡੀ ਕੌਰ ਨੂੰ 4 ਸਾਲ ਅਤੇ ਉਸ ਦੇ ਪੁੱਤ ਐਰਨ ਸੰਘੇੜਾ ਨੂੰ 2 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਕਿਸੇ ਬੈਂਕ ਦੇ ਕਰਮਚਾਰੀਆਂ ਦੀ ਮਦਦ ਨਾਲ 7,50,000 ਪੌਂਡ ਤੋਂ ਵੱਧ ਰਕਮ ਦਾ ਘੁਟਾਲਾ ਕੀਤਾ ਹੈ। ਮਾਮਲਾ 2013 ਦਾ ਹੈ ਜਦ ਸੈਂਡੀ ਕੌਰ ਅਤੇ ਐਰਨ ਸੰਘੇੜਾ ਦੀ ਇੱਕ ਅਮੀਰ ਕਾਰੋਬਾਰੀ ਨਾਲ ਮੁਲਾਕਾਤ ਹੋਈ, ਜਿਸ ਦੇ ਗਿਰੋਹ 'ਚ 4 ਬੈਂਕ ਮੁਲਾਜ਼ਮ ਵੀ ਸ਼ਾਮਿਲ ਸਨ। ਉਨ੍ਹਾਂ ਨੇ ਦੋਵੇਂ ਮਾਂ-ਪੁੱਤ ਨੂੰ ਆਪਣੇ ਨਾਮ 'ਤੇ ਕੰਪਨੀਆਂ ਦੇ ਖਾਤੇ ਖੁਲ੍ਹਵਾਉਣ ਲਈ ਰਾਜ਼ੀ ਕਰ ਲਿਆ ।

ਅਗਸਤ 2013 'ਚ ਇੱਕ ਧੋਖੇਬਾਜ਼ ਨੇ ਆਪਣਾ ਨਾਮ ਪੀਟਰ ਵੀਬਲ ਦੱਸਦਿਆਂ ਫਰਜ਼ੀ ਦਸਤਾਵੇਜ਼ਾਂ ਨਾਲ ਲੰਡਨ ਦੀ ਲਾਇਡ ਬੈਂਕ 'ਚੋਂ 4 ਲੱਖ 20 ਹਜ਼ਾਰ ਪੌਂਡ ਦਾ ਲੈਣ-ਦੇਣ ਕੀਤਾ । ਉਸ ਨੇ ਦੱਸਿਆ ਕਿ ਉਹ ਫਰਾਂਸ 'ਚ ਜਾਇਦਾਦ ਖਰੀਦਣਾ ਚਾਹੁੰਦਾ ਹੈ। ਉਸ ਦਾ ਡਰਾਈਵਿੰਗ ਲਾਇਸੈਂਸ ਵੀ ਨਕਲੀ ਸੀ ਅਤੇ ਬੈਂਕ ਕਰਮਚਾਰੀਆਂ ਨੂੰ ਉਸ 'ਤੇ ਸ਼ੱਕ ਹੋ ਗਿਆ। ਇਸ ਮਗਰੋਂ ਧੋਖੇਬਾਜ਼ਾਂ ਨੇ ਕਰੀਬ 3 ਲੱਖ 90 ਹਜ਼ਾਰ ਪੌਂਡ ਰਕਮ ਸੈਂਡੀ ਸੰਘੇੜਾ ਅਤੇ ਐਰਨ ਸੰਘੇੜਾ ਵਲੋਂ ਚਲਾਈ ਜਾ ਰਹੀ ਕੰਪਨੀ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੀ ਸੀ। ਇਹ ਰਕਮ ਕਈ ਖਾਤਿਆਂ 'ਚੋਂ ਹੋ ਕੇ ਪਹੁੰਚੀ ਸੀ। ਪੰਜ ਦਿਨਾਂ 'ਚ ਮਾਂ-ਪੁੱਤ ਦੇ ਖਾਤੇ 'ਚ 8 ਅਦਾਇਗੀਆਂ ਹੋਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਪੋਲ ਵੀ ਖੁੱਲ੍ਹ ਗਈ। 

ਅਧਿਕਾਰੀਆਂ ਨੇ ਦੱਸਿਆ ਕਿ ਜਦ ਸੈਂਡੀ ਕੌਰ ਅਤੇ ਐਰਨ ਨੂੰ ਸਜ਼ਾ ਸੁਣਾਈ ਤਾਂ ਐਰਨ ਚੀਕਾਂ ਮਾਰਦਾ ਹੋਇਆ ਰੋਣ ਲੱਗ ਗਿਆ। ਜਾਣਕਾਰੀ ਮੁਤਾਬਕ ਇਸ ਧੋਖਾਧੜੀ 'ਚ ਲੋਇਡਜ਼ ਬੈਂਕ ਦੇ ਕੋਰਟਨੀ ਆਈਬਡ, ਤਜਿੰਦਰ ਗਸੀਂਹ, ਮੋਲੀ ਨੋਕਸ ਅਤੇ ਬੈਨਜਮਿਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਗਿਰੋਹ ਦੇ ਹੋਰ ਮੈਂਬਰਾਂ ਐਡੀ ਲੇਕਸ, ਖੁਸ਼ਵੀਰ ਰੌਲੀ, ਪ੍ਰਵੇਜ਼ ਹੁਸੈਨ ਨੂੰ ਵੀ ਕ੍ਰਮਵਾਰ 5, 7 ਅਤੇ 6 ਸਾਲ ਸਜ਼ਾ ਸੁਣਾਈ ਜਾ ਚੁੱਕੀ ਹੈ। 

  • parents
  • England
  • Punjabi
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ