ਹੁਣ ਗੂਗਲ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਨਹੀਂ ਮਿਲੇਗੀ ਨਵੀਂ ਸਾਫਟਵੇਅਰ ਅਪਡੇਟ!

ਗੂਗਲ ਦੀ Nexus ਲਾਈਨ-ਅਪ ਲਈ ਹੁਣ ਸਾਫਟਵੇਅਰ ਸਪੋਰਟ ਬੰਦ ਹੋਣ ਜਾ ਰਹੀ ਹੈ...

ਗੈਜੇਟ ਡੈਸਕ– ਗੂਗਲ ਦੀ Nexus ਲਾਈਨ-ਅਪ ਲਈ ਹੁਣ ਸਾਫਟਵੇਅਰ ਸਪੋਰਟ ਬੰਦ ਹੋਣ ਜਾ ਰਹੀ ਹੈ। ਨਵੰਬਰ ਸਕਿਓਰਿਟੀ ਪੈਚ ਰੋਲ-ਆਊਟ ਤੋਂ ਬਾਅਦ ਹੁਣ ਅਜਿਹਾ ਹੋ ਸਕਦਾ ਹੈ ਕਿ ਕੰਪਨੀ ਗੂਗਲ Nexus 5X ਅਤੇ Nexus 6P ਲਈ ਸਕਿਓਰਿਟੀ ਅਪਡੇਟ ਰਿਲੀਜ਼ ਨਾ ਕਰੇ। 2015 ’ਚ ਲਾਂਚ ਹੋਣ ਤੋਂ ਬਾਅਦ ਗੂਲ Nexus 5X ਅਤੇ Nexus 6P ਨੂੰ ਤਿੰਨ ਸਾਲ ਲਈ ਸਾਫਟਵੇਅਰ ਸਪੋਰਟ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਹੁਣ ਗੂਗਲ ਦੇ ਸਪੋਰਟ ਪੇਜ ਮੁਤਾਬਕ, 5X ਅਤੇ Nexus 6P ਨੂੰ ਨਵੰਬਰ 2018 ਸਕਿਓਰਿਟੀ ਅਪਡੇਟ ਤੋਂ ਬਾਅਦ ਗਾਰੰਟੀ ਅਪਡੇਟ ਨਹੀਂ ਮਿਲੇਗੀ। ਕੰਪਨੀ ਮੁਤਾਬਕ ਹੁਣ ਇਸ ਸਮਾਰਟਫੋਨ ਨੂੰ ਅਪਡੇਟ ਸਿਰਫ ਉਦੋਂ ਮਿਲੇਗੀ ਜਦੋਂ ਸਮਾਰਟਫੋਨ ’ਚ ਕੋਈ ਵੱਡੀ ਅਤੇ ਗੰਭੀਰ ਸਕਿਓਰਿਟੀ ਸਮੱਸਿਆ ਆਏਗੀ।

ਗੂਗਲ ਨੇ Nexus ਸੀਰੀਜ਼ ਨੂੰ ਬਹੁਤ ਪਹਿਲਾਂ ਹੀ ਡਿਸਕੰਟੀਨਿਊ ਕਰਕੇ ਪਿਕਸਲ ਸੀਰੀਜ਼ ਨੂੰ ਪੇਸ਼ ਕੀਤਾ ਸੀ। ਇਸ ਸਾਲ ਕੰਪਨੀ ਨੇ ਪਿਕਸਲ ਸੀਰੀਜ਼ ਤਿਹਤ ਦੋ ਨਵੇਂ ਸਮਾਰਟਫੋਨ ਪਿਕਸਲ 3 ਅਤੇ ਪਿਕਸਲ 3 ਐਕਸ.ਐੱਲ. ਲਾਂਚ ਕੀਤੇ ਹਨ। ਦੋਵੇਂ ਹੀ ਸਮਾਰਟਫੋਨ ਭਾਰਤ ’ਚ ਵਿਕਰੀ ਲਈ ਉਪਲੱਬਧ ਹੋ ਚੁੱਕੇ ਹਨ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 71,000 ਰੁਪਏ ਹੈ ਅਤੇ ਇਹ ਫਲਿਪਕਾਰਟ ਅਤੇ ਆਫਲਾਈਨ ਰਿਟੇਲਰਜ਼ ਰਾਹੀਂ ਖਰੀਦੇ ਜਾ ਸਕਦੇ ਹਨ। 

ਗੂਗਲ Nexus 5X ਅਤੇ Nexus 6P ਨੂੰ ਮਿਲੀ ਅਪਡੇਟ ਦੀ ਗੱਲ ਕਰੀਏ ਤਾਂ ਦੋਵਾਂ ਹੀ ਸਮਾਰਟਫੋਨਜ਼ ਲਈ ਅਪਡੇਟ ਨਵੰਬਰ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਗੂਗਲ ਨੇ ਇਨ੍ਹਾਂ ਦੋਵਾਂ ਸਮਾਰਟਫੋਨ ਤੋਂ ਇਲਾਵਾ ਪਿਕਸਲ ਅਤੇ Essential ਡਿਵਾਈਸ ਲਈ ਇਸ ਨਵੰਬਰ 2018 ਨੂੰ ਸਕਿਓਰਿਟੀ ਪੈਚ ਨੂੰ ਰਿਲੀਜ਼ ਕੀਤਾ ਹੈ। ਇਨ੍ਹਾਂ ਡਿਵਾਈਸ ’ਚ Pixel 3, Pixel 3 XL, Pixel 2, Pixel 2 XL, Pixel C, Nexus 5X ਅਤੇ Nexus 6P ਸ਼ਾਮਲ ਹਨ। 

  • Google
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ