ਦਾਨ ਕਰਨ ’ਚ ਕਿਉਂ ਪਿੱਛੇ ਹਨ ਭਾਰਤੀ ਰਈਸ

04/08/2019 6:53:45 AM

ਦਾਨ ਕਰਨਾ ਭਾਰਤੀ ਪ੍ਰੰਪਰਾ ਦਾ ਅਹਿਮ ਹਿੱਸਾ ਰਿਹਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿਚ ਵੀ ਇਸ ਦੀਆਂ ਕਿੰਨੀਆਂ ਹੀ ਮਹਾਨ ਉਦਾਹਰਣਾਂ ਸਾਨੂੰ ਮਿਲਦੀਆਂ ਹਨ। ਰਾਜਾ ਹਰੀਸ਼ ਚੰਦਰ ਤੋਂ ਲੈ ਕੇ ਰਿਸ਼ੀ ਦਧੀਚੀ ਤਕ ਪਰਉਪਕਾਰ ਲਈ ਆਪਣਾ ਸਭ ਕੁਝ ਦਾਮੇਨ ਆਰਟੀਕਲ ਦਾਨ ਕਰਨ ’ਚ ਕਿਉਂ ਪਿੱਛੇ ਹਨ ਭਾਰਤੀ ਰਈਸ ਦਾਨ ਕਰਨਾ ਭਾਰਤੀ ਪ੍ਰੰਪਰਾ ਦਾ ਅਹਿਮ ਹਿੱਸਾ ਰਿਹਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿਚ ਵੀ ਇਸ ਦੀਆਂ ਕਿੰਨੀਆਂ ਹੀ ਮਹਾਨ ਉਦਾਹਰਣਾਂ ਸਾਨੂੰ ਮਿਲਦੀਆਂ ਹਨ। ਰਾਜਾ ਹਰੀਸ਼ ਚੰਦਰ ਤੋਂ ਲੈ ਕੇ ਰਿਸ਼ੀ ਦਧੀਚੀ ਤਕ ਪਰਉਪਕਾਰ ਲਈ ਆਪਣਾ ਸਭ ਕੁਝ ਦਾਨ ਕਰ ਦੇਣ ਦੇ ਆਦਰਸ਼ ਸਾਡੇ ਸਾਹਮਣੇ ਹਨ ਪਰ ਭਾਰਤ ’ਚ ਬਿਨਾਂ ਰੌਲਾ ਪਾਏ ਦਾਨ ਦੇਣਾ ਬਹੁਤ ਘੱਟ ਹੋ ਚੁੱਕਾ ਹੈ। ਹਾਲ ਹੀ ’ਚ ਆਈ. ਟੀ. ਉਦਯੋਗ ਦੇ ਪ੍ਰਮੁੱਖ ਭਾਰਤੀ ਅਰਬਪਤੀ ਅਜ਼ੀਮ ਪ੍ਰੇਮਜੀ ਆਪਣੀ ਜਾਇਦਾਦ ਦੇ ਇਕ ਵੱਡੇ ਹਿੱਸੇ ਨੂੰ ਦਾਨ ਕਰਨ ਨੂੰ ਲੈ ਕੇ ਸੁਰਖੀਆਂ ’ਚ ਸਨ। 52,750 ਕਰੋੜ ਰੁਪਏ (7.5 ਅਰਬ ਡਾਲਰ) ਮੁੱਲ ਦੇ ਸ਼ੇਅਰ ਦਾਨ ਕਰਨ ਦੇ ਇਸ ਐਲਾਨ ਦੇ ਨਾਲ ਹੀ ਹੁਣ ਤਕ ਉਹ ਕੁਲ 1,45,000 ਕਰੋੜ ਰੁਪਏ ਭਾਵ 21 ਅਰਬ ਡਾਲਰ ਦੀ ਰਾਸ਼ੀ ਦਾਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਨਾਂ ਵਿਸ਼ਵ ਦੇ ਉਨ੍ਹਾਂ ਦਾਨਵੀਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ’ਚ ਬਿਲ ਤੇ ਮੇਲਿੰਡਾ ਗੇਟਸ ਤੇ ਵਾਰੇਨ ਬਫੇਟ ਵਰਗੇ ਦਾਨੀਆਂ ਦਾ ਨਾਂ ਆਉਂਦਾ ਹੈ, ਜੋ ਆਪਣੀ ਲਗਭਗ ਸਾਰੀ ਜਾਇਦਾਦ ਪਰਉਪਕਾਰ ਲਈ ਦੇ ਚੁੱਕੇ ਹਨ। ਹਾਲਾਂਕਿ ਜੋ ਗੱਲ ਅਜ਼ੀਮ ਪ੍ਰੇਮਜੀ ਨੂੰ ਉਨ੍ਹਾਂ ਤੋਂ ਵੱਖ ਕਰਦੀ ਹੈ, ਉਹ ਇਹ ਹੈ ਕਿ ਉਹ ਉਨ੍ਹਾਂ ਵਾਂਗ ਦੁਨੀਆ ਦੇ 5 ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਨਹੀਂ ਹਨ। ਇਸ ਮਾਮਲੇ ’ਚ ਉਹ 51ਵੇਂ ਸਥਾਨ ’ਤੇ ਹਨ, ਫਿਰ ਵੀ ਉਹ ਭਾਰਤੀ ਤੇ ਵਿਸ਼ਵ ਦੇ ਸਭ ਤੋਂ ਵੱਧ ਦਾਨ ਕਰਨ ਵਾਲੇ ਅਮੀਰਾਂ ਵਿਚੋਂ ਇਕ ਹਨ। 2013 ’ਚ ਉਹ ‘ਗਿਵਿੰਗ ਪਲੈੱਜ’ ਉੱਤੇ ਦਸਤਖਤ ਕਰਨ ਵਾਲੇ ਪਹਿਲੇ ਭਾਰਤੀ ਅਰਬਪਤੀ ਬਣ ਗਏ। ਬਿਲ ਗੇਟਸ ਤੇ ਵਾਰੇਨ ਬਫੇਟ ਦੀ ਇਹ ਪਹਿਲ ਧਨਾਢ ਲੋਕਾਂ ਨੂੰ ਪਰਉੁਪਕਾਰ ਕਰਨ ਲਈ ਵੱਧ ਤੋਂ ਵੱਧ ਦਾਨ ਦੇਣ ਲਈ ਉਤਸ਼ਾਹਿਤ ਕਰਦੀ ਹੈ। 21 ਸਾਲ ਦੀ ਉਮਰ ’ਚ ਸਟੈਨਫੋਰਡ ਯੂਨੀਵਰਸਿਟੀ ’ਚ ਪੜ੍ਹਾਈ ਛੱਡ ਕੇ ਅਜ਼ੀਮ ਪ੍ਰੇਮਜੀ ਨੇ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੀ ਗਈ ਕੰਪਨੀ ਵਿਪਰੋ ਦਾ ਕੰਮਕਾਜ ਸੰਭਾਲਿਆ ਸੀ। ਉਨ੍ਹਾਂ ਦੀ ਅਗਵਾਈ ’ਚ ਵਨਸਪਤੀ ਤੇਲਾਂ ਦੀ ਰਿਫਾਈਨਰੀ ਵਿਪਰੋ ਦੇਸ਼ ਦੀ ਸਭ ਤੋਂ ਵੱਡੀ ਤੇ ਸਫਲ ਆਈ. ਟੀ. ਕੰਪਨੀ ਵਿਚ ਬਦਲ ਗਈ। ਘੱਟ ਖਰਚੀਲੀ ਜੀਵਨਸ਼ੈਲੀ ਲਈ ਪ੍ਰਸਿੱਧ ਅਜ਼ੀਮ ਪ੍ਰੇਮਜੀ ਨੂੰ ਸੁਰਖੀਆਂ ਤੋਂ ਦੂਰ ਰਹਿਣਾ ਪਸੰਦ ਹੈ। ਉਨ੍ਹਾਂ ਦੀ ਇਸ ਅਾਦਤ ਕਾਰਨ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਇਕ ਵੱਡੀ ਜਮਾਤ ਹੈ। ਉਨ੍ਹਾਂ ਨੂੰ ਜਨਤਕ ਤੌਰ ’ਤੇ ਜਾਂ ਮੀਡੀਆ ਨਾਲ ਗੱਲ ਕਰਦੇ ਵੀ ਘੱਟ ਹੀ ਸੁਣਿਆ ਜਾਂਦਾ ਹੈ। ਉਨ੍ਹਾਂ ਦੇ ਦਾਨ ਬਾਰੇ ਅਜ਼ੀਮ ਪ੍ਰੇਮਜੀ ਫਾਊਂਡੇਸਨ ਵਲੋਂ ਇਕ ਸਾਦਾ ਜਿਹਾ ਬਿਆਨ ਜਾਰੀ ਹੋਇਆ ਸੀ ਤੇ ਜਦੋਂ ਇਹ ਖਬਰ ਖੂਬ ਸੁਰਖੀਆਂ ਬਟੋਰਨ ਲੱਗੀ ਤਾਂ ਇਸ ’ਤੇ ਉਨ੍ਹਾਂ ਨੇ ਹੈਰਾਨੀ ਜ਼ਾਹਿਰ ਕੀਤੀ ਸੀ। ਉਂਝ ਦਾਨ ਪ੍ਰਤੀ ਉਦਾਰ ਭਾਰਤੀ ਅਮੀਰਾਂ ’ਚ ਪ੍ਰੇਮਜੀ ਇਕੱਲੇ ਨਹੀਂ ਹਨ। ਆਈ. ਟੀ. ਅਰਬਪਤੀ ਨੰਦਨ ਤੇ ਰੋਹਿਣੀ ਨੀਲੇਕਣੀ ਨੇ ਆਪਣੀ ਜਾਇਦਾਦ ਦਾ 50 ਫੀਸਦੀ ਹਿੱਸਾ ਪਰਉਪਕਾਰ ਲਈ ਰੱਖਿਆ ਹੈ, ਬਾਇਓਕਾਨ ਦੀ ਕਿਰਨ ਮਜ਼ੂਮਦਾਰ ਸ਼ਾਅ ਨੇ 75 ਫੀਸਦੀ ਹਿੱਸਾ ਤੇ ਕਈ ਹੋਰ ਉਦਯੋਗਿਕ ਪਰਿਵਾਰ ਹਸਪਤਾਲਾਂ ਤੇ ਸਕੂਲਾਂ, ਕਮਿਊਨਿਟੀ ਰਸੋਈਆਂ, ਕਲਾ ਤੋਂ ਲੈ ਕੇ ਵਿਗਿਆਨ ਖੋਜਾਂ ਲਈ ਫੰਡ ਦਿੰਦੇ ਰਹੇ ਹਨ। ਭਾਰਤ ਦੇ ਸਭ ਤੋਂ ਵੱਡੇ ਤੇ ਸਭ ਤੋਂ ਪੁਰਾਣੇ ਉਦਯੋਗਿਕ ਘਰਾਣਿਆਂ ’ਚੋਂ ਇਕ ਟਾਟਾ ਟਰੱਸਟ ਦਹਾਕਿਆਂ ਤੋਂ ਭਾਰਤ ਦਾ ਸਭ ਤੋਂ ਵੱਡਾ ਪਰਉਪਕਾਰੀ ਟਰੱਸਟ ਰਿਹਾ ਹੈ। ਫਿਰ ਵੀ ਅਜ਼ੀਮ ਪ੍ਰੇਮਜੀ ਦਾਨ ਦੇ ਮਾਮਲੇ ’ਚ ਉਨ੍ਹਾਂ ਸਾਰਿਆਂ ਤੋਂ ਕਿਤੇ ਅੱਗੇ ਨਿਕਲ ਚੁੱਕੇ ਹਨ। ਇਸ ਦਾ ਪਤਾ ਇਸ ਸਭ ਤੋਂ ਲੱਗਦਾ ਹੈ ਕਿ ਸਾਲ 2018 ’ਚ ਦੇੇਸ਼ ਦੇ ਅਮੀਰਾਂ ਵਲੋਂ ਦਿੱਤੇ ਗਏ ਧਨ ਦਾ 80 ਫੀਸਦੀ ਹਿੱਸਾ ਉਨ੍ਹਾਂ ਵਲੋਂ ਹੀ ਆਇਆ ਹੈ। ਹਾਲਾਂਕਿ ਜਾਣਕਾਰਾਂ ਦੀ ਮੰਨੀਏ ਤਾਂ ਭਾਰਤ ਵਿਚ ਪਰਉਪਕਾਰ ਜ਼ਰੂਰ ਵਧ ਰਿਹਾ ਹੈ ਪਰ ਉਚਿਤ ਤੇਜ਼ੀ ਨਾਲ ਨਹੀਂ। ਭਾਰਤ ’ਚ ਪਰਉਪਕਾਰ ਦੀ ਦਰ 2014 ਤੋਂ 2018 ਵਿਚਾਲੇ ਪ੍ਰਤੀ ਸਾਲ 15 ਫੀਸਦੀ ਰਹੀ ਹੈ, ਜਦਕਿ ਬੀਤੇ ਸਾਲ 5 ਸਾਲਾਂ ਦੌਰਾਨ ਭਾਰਤੀ ਅਮੀਰਾਂ ਦੀ ਵਿਕਾਸ ਦਰ 12 ਫੀਸਦੀ ਸੀ ਤੇ ਉਨ੍ਹਾਂ ਦੀ ਜਾਇਦਾਦ ਦੇ 2022 ਤਕ ਦੁੱਗਣੀ ਹੋਣ ਦਾ ਅਨੁਮਾਨ ਹੈ। ਹਰ ਸਾਲ ਅਮਰੀਕਾ ਵਿਚ ਕੀਤੇ ਜਾਣ ਵਾਲੇ ਦਾਨ ਨਾਲ ਤੁਲਨਾ ਕਰੀਏ ਤਾਂ ਭਾਰਤੀ ਰਈਸ ਸਾਲਾਨਾ 5 ਤੋਂ 8 ਬਿਲੀਅਨ ਡਾਲਰ ਤਕ ਵੱਧ ਦਾਨ ਕਰ ਸਕਦੇ ਹਨ।ਸਵਾਲ ਹੈ ਕਿ ਆਖਿਰ ਕਿਹੜੀ ਗੱਲ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ? ਪਰਉਪਕਾਰ ਦੇ ਖੇਤਰ ’ਚ ਕੰਮ ਕਰਨ ਵਾਲੇ ਕੁਝ ਮਾਹਿਰਾਂ ਦੀ ਮੰਨੀਏ ਤਾਂ ਇਕ ਡਰ ਉਨ੍ਹਾਂ ਨੂੰ ਆਮਦਨ ਕਰ ਵਿਭਾਗ ਦਾ ਵੀ ਹੈ। ਦੂਜਾ ਕਾਰਨ ਦਾਨ ਦਿੱਤੀ ਗਈ ਰਾਸ਼ੀ ਦੀ ਉਚਿਤ ਵਰਤੋਂ ਨਾ ਹੋਣ ਦਾ ਸ਼ੱਕ ਹੋ ਸਕਦਾ ਹੈ। ਤੀਸਰਾ ਕਾਰਨ ਹੋ ਸਕਦਾ ਹੈ ਕਿ ਭਾਰਤ ’ਚ ਕਈ ਲੋਕਾਂ ਕੋਲ ਧਨ-ਦੌਲਤ ਸਿਰਫ ਇਕ ਪੀੜ੍ਹੀ ਪੁਰਾਣੀ ਹੈ, ਇਸ ਲਈ ਖੂਬ ਪੈਸਾ ਹੋਣ ਦੇ ਬਾਵਜੂਦ ਉਹ ਖੁਦ ਨੂੰ ਇੰਨਾ ਸੁਰੱਖਿਅਤ ਨਹੀਂ ਸਮਝਦੇ ਕਿ ਖੁੱਲ੍ਹ ਕੇ ਦਾਨ ਕਰਨ। ਉਂਝ ਤਾਂ ਭਾਰਤ ’ਚ ਹਿੰਦੂਆਂ ’ਚ ਗੁਪਤ ਦਾਨ, ਮੁਸਲਮਾਨਾਂ ’ਚ ਜਕਾਤ ਅਤੇ ਸਿੱਖਾਂ ’ਚ ਦਸਵੰਧ ਦੀ ਪ੍ਰਥਾ ਹੈ ਪਰ ਸਿਰਫ ਧਨ ਦੀ ਹੀ ਨਹੀਂ, ਸਮਾਜ ਤੇ ਦੇਸ਼ ਨੂੰ ਕਿਰਤ ਦਾਨ ਦੀ ਵੀ ਲੋੜ ਹੈ। ਜੇਕਰ ਅਸੀਂ ਅਸਲ ’ਚ ਸਮਾਜ ਨੂੰ ਬਦਲਣਾ ਹੈ ਤਾਂ ਸਾਨੂੰ ਅਜ਼ੀਮ ਪ੍ਰੇਮਜੀ ਵਰਗੇ ਲੋਕਾਂ ਦੀ ਲੋੜ ਹੈ।
 

Bharat Thapa

This news is Content Editor Bharat Thapa