ਭਾਜਪਾ ਦੇ ਪ੍ਰਤੀ ਜਨਤਾ ਦਾ ਵਿਸ਼ਵਾਸ ਲਗਾਤਾਰ ਗੂੜ੍ਹਾ ਹੋਇਆ

07/24/2022 3:07:34 PM

ਆਰ. ਪੀ. ਸਿੰਘ (ਰਾਸ਼ਟਰੀ ਬੁਲਾਰਾ, ਭਾਜਪਾ)

ਨਵੀਂ ਦਿੱਲੀ- ਪਿਛਲੇ ਦਿਨੀਂ ਹੈਦਰਾਬਾਦ ’ਚ ਸੰਪੰਨ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਿਹਾ ਕਿ ਅਗਲੇ 30-40 ਸਾਲਾਂ ਤਕ ਭਾਜਪਾ ਦਾ ਯੁੱਗ ਰਹੇਗਾ ਅਤੇ ਤਦ ਜਾ ਕੇ ਭਾਰਤ ਵਿਸ਼ਵਗੁਰੂ ਬਣੇਗਾ। ਉਨ੍ਹਾਂ ਨੇ ਪੂਰੇ ਯਕੀਨ ਦੇ ਨਾਲ ਕਿਹਾ ਕਿ ਤੇਲੰਗਾਨਾ ਅਤੇ ਪੱਛਮੀ ਬੰਗਾਲ ਸਮੇਤ ਉਨ੍ਹਾਂ ਸਾਰੇ ਸੂਬਿਆਂ ’ਚ ਵੀ ਭਾਜਪਾ ਦੀਆਂ ਸਰਕਾਰਾਂ ਬਣਨਗੀਆਂ, ਜਿੱਥੇ ਪਾਰਟੀ ਹੁਣ ਤੱਕ ਸੱਤਾ ਤੋਂ ਦੂਰ ਹੈ। ਵਿਰੋਧੀ ਧਿਰ ਨੂੰ ਬੇਸ਼ੱਕ ਅਗਲੇ 30-40 ਸਾਲਾਂ ਤੱਕ ਭਾਜਪਾ ਦੇ ਯੁੱਗ ਵਾਲੀ ਗੱਲ ਅਸੰਭਵ ਜਿਹੀ ਦਿਖਾਈ ਦਿੰਦੀ ਹੋਵੇ ਪਰ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਖਤ ਮਿਹਨਤ ਅਤੇ ਮਜ਼ਬੂਤ ਕੈਡਰ ਦੇ ਦਮ ’ਤੇ 2014 ਤੋਂ ਭਾਜਪਾ ਸਫਲਤਾ ਦੀਆਂ ਪੌੜੀਆਂ ਲਗਾਤਾਰ ਚੜ੍ਹਦੀ ਗਈ ਹੈ। 300 ਪਲੱਸ ਦਾ ਨਾਅਰਾ ਹੁਣ ਹਕੀਕਤ ਬਣ ਚੁੱਕਾ ਹੈ। ਭਾਜਪਾ ਦੇ ਇਸ ਜੇਤੂ ਰੱਥ ਨੂੰ ਰੋਕਣ ਲਈ ਕੋਈ ਵਿਰੋਧੀ ਧਿਰ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੀ। ਕੁਝ ਮਹੀਨੇ ਪਹਿਲਾਂ, ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਆਜ਼ਮਗੜ੍ਹ, ਇਨ੍ਹਾਂ 2 ਮੁਸਲਿਮ ਬਹੁਗਿਣਤੀ ਹਲਕਿਆਂ ’ਚ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਹੋਈਆਂ। ਇਨ੍ਹਾਂ ਦੋਵਾਂ ਸੀਟਾਂ ਨੂੰ ਕਦੀ ਸਮਾਜਵਾਦੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ ਅਤੇ ਇਸ ਦੇ ਪਿੱਛੇ ਮੁਸਲਿਮ-ਯਾਦਵ ਸਮੀਕਰਨ ਸਾਹਮਣੇ ਰੱਖਿਆ ਜਾਂਦਾ ਸੀ ਪਰ ਭਾਜਪਾ ਨੇ ਉਸ ਨੂੰ ਢਹਿ-ਢੇਰੀ ਕਰਦੇ ਹੋਏ ਦੋਵਾਂ ਥਾਵਾਂ ’ਤੇ ਕਮਲ ਖਿੜਾ ਦਿੱਤਾ। ਇਸ ਜਿੱਤ ਦਾ ਸੰਦੇਸ਼ ਸਪੱਸ਼ਟ ਹੈ ਕਿ ਹੁਣ ਜਾਤੀਵਾਦ, ਪਰਿਵਾਰਵਾਦ ਜਾਂ ਇਕ ਤਬਕੇ ਦੀ ਸੌੜੀ ਸੋਚ ਵਾਲੀਆਂ ਪਾਰਟੀਆਂ ਦਾ ਯੁੱਗ ਖ਼ਤਮ ਹੋ ਚੁੱਕਾ ਹੈ।

ਇਹ ਸੱਚ ਹੈ ਕਿ ਦੱਖਣੀ ਭਾਰਤ ’ਚ ਭਾਜਪਾ ਉਸ ਤਰ੍ਹਾਂ ਦੀ ਪਹੁੰਚ ਨਹੀਂ ਬਣਾ ਸਕੀ ਜਿਹੋ ਜਿਹੀ ਉੱਤਰ ਪ੍ਰਦੇਸ਼ ਅਤੇ ਉੱਤਰ ਪੂਰਬ ਭਾਰਤ ’ਚ। ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੌਰਾਨ ਆਂਧਰਾ ਪ੍ਰਦੇਸ਼ ਦੇ ਭੀਮਾਵਰਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਕ ਰੈਲੀ ਅਤੇ ਹੈਦਰਾਬਾਦ ’ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਜੀ ਦੇ ਸ਼ਾਨਦਾਰ ਰੋਡ ਸ਼ੋਅ ਨੂੰ ਮਿਲੇ ਅਥਾਹ ਲੋਕ ਸਮਰਥਨ ਨੇ ਸਪੱਸ਼ਟ ਕਰ ਿਦੱਤਾ ਕਿ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਹੀ ਨਹੀਂ ਸਗੋਂ ਪੂਰੇ ਦੱਖਣ ਭਾਰਤ ਦੀ ਜਨਤਾ ਦਾ ਰੁਝਾਨ ਭਾਜਪਾ ਪ੍ਰਤੀ ਵਧ ਚੁੱਕਾ ਹੈ ਅਤੇ ਉੱਥੋਂ ਦੀ ਜਨਤਾ ਸੱਤਾ ਦੀ ਤਬਦੀਲੀ ਲਈ ਉਤਾਵਲੀ ਹੈ। ਇਕ ਸਮਾਂ ਪੂਰਬ-ਉੱਤਰ ਭਾਰਤ ’ਚ ਵੀ ਭਾਜਪਾ ਦੀ ਪਹੁੰਚ ਨਾਂਹ ਦੇ ਬਰਾਬਰ ਸੀ। 2014 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਭਾਜਪਾ ਦੀ ਜੋ ਜੇਤੂ ਯਾਤਰਾ ਸ਼ੁਰੂ ਹੋਈ, ਉਸ ਦੇ ਨਤੀਜੇ ਵਜੋਂ 2019 ’ਚ ਦੇਸ਼ ਦੇ 18 ਸੂਬਿਆਂ ’ਚ ਭਾਜਪਾ ਦਾ ਵਿਸਤਾਰ ਹੋ ਗਿਆ। ‘ਲੁਕ ਈਸਟ’ ਦੇ ਬਾਅਦ 2024 ਤੋਂ ਪਹਿਲਾਂ ਹੁਣ ‘ਲੁਕ ਸਾਊਥ’ ਨੀਤੀ ’ਤੇ ਫੋਕਸ ਕਰਨ ਦਾ ਭਾਜਪਾ ਦਾ ਟੀਚਾ ਹੈ। ਰਾਸ਼ਟਰੀ ਕਾਰਜਕਾਰਨੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 8 ਸਾਲ ਪਹਿਲਾਂ ਦੇਸ਼ ’ਚ ਨਿਰਾਸ਼ਾ, ਨਾਂਹਪੱਖਤਾ, ਭ੍ਰਿਸ਼ਟਾਚਾਰ ਅਤੇ ਪਾਲਿਸੀ ਪੈਰਾਲਿਸਿਸ ਦਾ ਮਾਹੌਲ ਸੀ ਪਰ ਜਦੋਂ ਦੇਸ਼ ਦੀ ਜਨਤਾ ਨੇ ਭਾਜਪਾ ’ਚ ਆਪਣਾ ਯਕੀਨ ਪ੍ਰਗਟਾਉਂਦੇ ਹੋਏ ਉਸ ਦੀ ਸਰਕਾਰ ਬਣਾਈ ਤਾਂ ਉਸ ਦੇ ਬਾਅਦ ਤੋਂ ਦੇਸ਼ ’ਚ ਇਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ। ਅਸੀਂ ਜਨਤਾ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ। ਅੱਜ ਸਾਡੀ ਸਰਕਾਰ ਦੀ ਪਛਾਣ ਹੈ ਪੀ2ਜੀ2, ਭਾਵ ਪ੍ਰੋ-ਪੀਪਲ, ਪ੍ਰੋ-ਐਕਟਿਵ ਗੁੱਡ ਗਵਰਨੈਂਸ। ਵਰਕਰਾਂ ਨੂੰ ਜਿੱਤ ਦਾ ਮੰਤਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਤੰਗਦਿਲੀ ਦੇ ਸਮੇਂ ’ਚੋਂ ਉੱਭਰ ਕੇ ਖੁੱਲ੍ਹਦਿਲੀ ਦੇ ਮਾਰਗ ’ਤੇ ਅੱਗੇ ਵਧ ਰਿਹਾ ਹੈ। ਸਾਡਾ ਟੀਚਾ ਸਪੱਸ਼ਟ ਹੈ। ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਜ ਤੋਂ ਬਿਹਤਰ ਭਵਿੱਖ ਦੇਣਾ ਹੈ, ਅੱਜ ਤੋਂ ਬਿਹਤਰ ਜ਼ਿੰਦਗੀ ਦੇਣੀ ਹੈ। ਪ੍ਰਧਾਨ ਮੰਤਰੀ ਨੇ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਣ ਲਈ ਪਾਰਟੀ ਦੇ ਮੈਂਬਰਾਂ ਨੂੰ ‘ਸਨੇਹ ਯਾਤਰਾ’ ਕਰਨ ਦੀ ਗੱਲ ਵੀ ਕਹੀ, ਜਿਸ ਰਾਹੀਂ ਦਲਿਤ ਤੇ ਆਦਿਵਾਸੀ ਭਾਈਚਾਰੇ ਦੇ ਨਾਲ ਆਰਥਿਕ ਤੇ ਸਮਾਜਿਕ ਤੌਰ ’ਤੇ ਪੱਛੜੇ ਵਰਗ ਨੂੰ ਵੀ ਪਾਰਟੀ ਜੋੜੇਗੀ। ਭਾਜਪਾ ਪਸਮਾਂਦਾ ਮੁਸਲਮਾਨ ਨਾਲ ਵੀ ਗੱਲਬਾਤ ਕਰੇਗੀ ਅਤੇ ਕੇਂਦਰ ਸਰਕਾਰ ਦੀਆਂ ਗਰੀਬ ਭਲਾਈ ਯੋਜਨਾਵਾਂ ਦੇ ਬਾਰੇ ’ਚ ਜਾਣਕਾਰੀ ਦੇਵੇਗੀ।

ਇਹ ਸੱਚ ਹੈ ਕਿ ਸੱਤਾ ਤੋਂ ਬਾਹਰ ਹੋਣ ’ਤੇ ਕਈ ਪਾਰਟੀਆਂ ਲਈ ਹੋਂਦ ਦਾ ਸੰਕਟ ਖੜ੍ਹਾ ਹੋ ਜਾਂਦਾ ਹੈ ਪਰ ਭਾਜਪਾ ਜਿਹੜੇ ਸੂਬੇ ’ਚ ਦਹਾਕਿਆਂ ਤੱਕ ਸੱਤਾ ’ਚ ਨਹੀਂ ਸੀ, ਉੱਥੇ ਵੀ ਉਸ ਦੇ ਵਰਕਰਾਂ ਦੀ ਹਾਜ਼ਰੀ ਰਹੀ। ਉੱਤਰ ’ਚ ਜੰਮੂ-ਕਸ਼ਮੀਰ ਹੋਵੇ ਜਾਂ ਦੱਖਣ ’ਚ ਕੇਰਲ, ਅੱਜ ਹਰ ਸੂਬੇ ’ਚ ਭਾਜਪਾ ਨੇ ਆਪਣੇ ਯੂਥ ਨੇਤਾਵਾਂ ਦੀ ਫੌਜ ਖੜ੍ਹੀ ਕਰ ਦਿੱਤੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ। ਉਸ ਕੋਲ ਪੂਰੇ ਸਮੇਂ ਲਈ ਰਾਸ਼ਟਰੀ ਪ੍ਰਧਾਨ ਵੀ ਨਹੀਂ ਹੈ। ਵਿਰੋਧੀ ਧਿਰ ਦੀ ਇਕਜੁੱਟਤਾ ਦੀ ਕੋਸ਼ਿਸ਼ 2014 ਦੇ ਬਾਅਦ ਸਮੇਂ-ਸਮੇਂ ’ਤੇ ਲਗਾਤਾਰ ਹੁੰਦੀ ਰਹੀ ਪਰ ਜਦੋਂ ਕਦੀ ਲੀਡਰਸ਼ਿਪ ਦੀ ਗੱਲ ਆਉਂਦੀ ਹੈ ਤਾਂ ਇਹ ਇਕਜੁੱਟਤਾ ਆਪਣੀ ਹੋਂਦ ’ਚ ਆਉਣ ਤੋਂ ਪਹਿਲਾਂ ਹੀ ਢਹਿ-ਢੇਰੀ ਹੋ ਜਾਂਦੀ ਹੈ। ਦੂਜੇ ਪਾਸੇ ਭਾਜਪਾ ਉੱਤਰ-ਪੂਰਬ ਤੋਂ ਲੈ ਕੇ ਗੁਜਰਾਤ ਤੱਕ ਅਤੇ ਹਿਮਾਚਲ ਤੋਂ ਲੈ ਕੇ ਦੱਖਣ ਤੱਕ ਆਪਣਾ ਲੋਕ ਆਧਾਰ ਲਗਾਤਾਰ ਮਜ਼ਬੂਤ ਕਰਦੀ ਜਾ ਰਹੀ ਹੈ। ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ, ਬੇਸ਼ੱਕ ਹੀ ਉੱਥੇ ਭਾਜਪਾ ਦੀ ਸਰਕਾਰ ਨਹੀਂ ਬਣ ਸਕੀ ਪਰ ਆਪਣੀ ਕਾਰਗੁਜ਼ਾਰੀ ਦੇ ਆਧਾਰ ’ਤੇ ਅਗਲੀਆਂ ਚੋਣਾਂ ਲਈ ਪੂਰੇ ਉਤਸ਼ਾਹ ’ਚ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਰਾਮਪੁਰ ਅਤੇ ਆਜ਼ਮਗੜ੍ਹ ਦੀ ਲੋਕ ਸਭਾ ਜ਼ਿਮਨੀ ਚੋਣ ’ਚ ਭਾਜਪਾ ਨੂੰ ਮਿਲੀ ਜਿੱਤ ’ਚ ਪਸਮਾਂਦਾ ਮੁਸਲਮਾਨਾਂ ਨੇ ਚੰਗੀ ਵੱਡੀ ਗਿਣਤੀ ’ਚ ਵੋਟਾਂ ਪਾਈਆਂ ਅਤੇ ਭਾਜਪਾ ਨੂੰ ਸਮਰਥਨ ਵੀ ਦਿੱਤਾ। ਇਹ ਸਮਾਜ ਦੇਸ਼ ’ਚ ਕੁਲ ਮੁਸਲਿਮ ਆਬਾਦੀ ਦਾ 85 ਫੀਸਦੀ ਹੈ ਜੋ ਆਰਥਿਕ ਅਤੇ ਸਮਾਜਿਕ ਤੌਰ ’ਤੇ ਪੱਛੜਿਆ ਹੁੰਦਾ ਹੈ। ਇਸ ਸਮਾਜ ਦੀ ਸਾਰ ਨਾ ਤਾਂ ਕਾਂਗਰਸ ਪਾਰਟੀ ਨੇ ਲਈ ਅਤੇ ਨਾ ਹੀ ਸਮਾਜਵਾਦੀ ਪਾਰਟੀ ਨੇ ਜਦਕਿ ਇਹ ਦੋਵੇਂ ਪਾਰਟੀਆਂ ਖੁਦ ਨੂੰ ਘੱਟਗਿਣਤੀਆਂ ਦੀਆਂ ਵੱਡੀਆਂ ਹਿਤੈਸ਼ੀ ਮੰਨਦੀਆਂ ਆਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਪਸਮਾਂਦਾ ਮੁਸਲਿਮ ਸਮਾਜ ਨੂੰ ਵਿਕਾਸ ਦੀ ਮੁੱਖ ਧਾਰਾ ’ਚ ਲਿਆਉਣ ’ਚ ਸਭ ਤੋਂ ਵੱਧ ਮਦਦਗਾਰ ਕੇਂਦਰ ਸਰਕਾਰ ਦੀਆਂ ਗਰੀਬ ਭਲਾਈ ਯੋਜਨਾਵਾਂ ਹੋਣਗੀਆਂ।

ਦਰਅਸਲ ਪਰਿਵਾਰਵਾਦ ਅਤੇ ਪਰਿਵਾਰਵਾਦੀ ਪਾਰਟੀਆਂ ਤੋਂ ਦੇਸ਼ ਹੁਣ ਪੂਰੀ ਤਰ੍ਹਾਂ ਉਕਤਾ ਚੁੱਕਾ ਹੈ। ਉੱਤਰ ਪ੍ਰਦੇਸ਼ ’ਚ ਮੁਲਾਇਮ ਸਿੰਘ ਯਾਦਵ ਦੇ ਵਿਸਤਾਰਤ ਪਰਿਵਾਰ ਦਾ ਹਰ ਮੈਂਬਰ ਸਥਾਨਕ ਪੱਧਰ ’ਤੇ ਸੂਬਾ ਵਿਧਾਨ ਮੰਡਲ ਜਾਂ ਸੰਸਦ ਪੱਧਰ ’ਤੇ ਸਿਆਸਤ ’ਚ ਹੈ। ਬਹੁਜਨ ਸਮਾਜ ਪਾਰਟੀ ਦਾ ਭਵਿੱਖ ਹਨੇਰਮਈ ਨਜ਼ਰ ਆ ਰਿਹਾ ਹੈ। ਬਿਹਾਰ ’ਚ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਇਕ ਵਧੀਆ ਉਦਾਹਰਣ ਹੈ ਕਿ ਜਿਹੜੇ ਲੋਕ ਹੁਣ ਸਾਰੇ ਹਲਕਿਆਂ ’ਚ ਅਸਫਲ ਹੰੁਦੇ ਹਨ ਉਨ੍ਹਾਂ ਨੂੰ ਜਾਤੀ ਅਤੇ ਪਰਿਵਾਰਕ ਦਬਦਬੇ ਦੇ ਕਾਰਨ ਸਿਆਸਤ ’ਚ ਪ੍ਰਵਾਨਗੀ ਮਿਲਦੀ ਹੈ। ਜੰਮੂ-ਕਸ਼ਮੀਰ ’ਚ ਲੋਕ ਅਬਦੁੱਲਾ ਅਤੇ ਮੁਫਤੀ ਤੋਂ ਪਰ੍ਹੇ ਸੋਚਣ ਲੱਗੇ ਹਨ। ਤਾਮਿਲਨਾਡੂ ’ਚ ਦ੍ਰਮੁਕ ਹੁਣ ਇਕ ਅੰਦੋਲਨ ਨਹੀਂ ਸਗੋਂ ਐੱਮ. ਕਰੁਣਾਨਿਧੀ ਦੀ ਵਿਰਾਸਤ ਹੈ। ਉਨ੍ਹਾਂ ਦਾ ਪਰਿਵਾਰ ਫਲਦਾ-ਫੁਲਦਾ ਰਿਹਾ ਹੈ। ਆਂਧਰਾ ਪ੍ਰਦੇਸ਼ ’ਚ ਸੱਤਾਧਾਰੀ ਵਾਈ. ਐੱਸ. ਆਰ. ਪਾਰਟੀ ਅਤੇ ਤੇਲੰਗਾਨਾ ’ਚ ਟੀ. ਆਰ. ਐੱਸ. ਝਾਰਖੰਡ ਮੁਕਤੀ ਮੋਰਚਾ ਸ਼ਿਬੂ ਸੋਰੇਨ ਦੀ ਵਿਰਾਸਤ ’ਤੇ ਚੱਲ ਰਹੀ ਹੈ। ਸਾਰੇ ਜਾਣਦੇ ਹਨ ਕਿ ਓਡਿਸ਼ਾ ’ਚ ਨਵੀਨ ਪਟਨਾਇਕ ਦੇ ਸਰਗਰਮ ਨਾ ਹੋਣ ਦੇ ਬਾਅਦ ਬੀਜਦ ਦਾ ਭਵਿੱਖ ਕੀ ਹੋਵੇਗਾ। ਇਹੀ ਹਾਲਤ ਪੰਜਾਬ ’ਚ ਅਕਾਲੀ ਦਲ (ਬਾਦਲ) ਦੀ ਹੈ ਜਿਨ੍ਹਾਂ ਦੀ ਪਰਿਵਾਰਵਾਦੀ ਨੀਤੀ ਦੇ ਕਾਰਨ ਹੀ ਉੱਥੋਂ ਦੀ ਜਨਤਾ ਇਨ੍ਹਾਂ ਨੂੰ ਸਿਰੇ ਤੋਂ ਨਕਾਰ ਚੁੱਕੀ ਹੈ। ਪੰਜਾਬ ’ਚ ਭਾਜਪਾ ਇਕ ਪ੍ਰਮੁੱਖ ਸਿਆਸੀ ਪਾਰਟੀ ਦੇ ਰੂਪ ’ਚ ਉੱਭਰੀ ਹੈ ਅਤੇ ਉੱਥੇ ਇਸ ਦਾ ਲੋਕ ਆਧਾਰ ਵੀ ਕਾਫੀ ਵਧਿਆ ਹੈ। ਦੂਜੇ ਪਾਸੇ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ’ਚ ਭਾਜਪਾ ਨੇ ਚੋਣਾਂ ਦੀ ਸਫਲਤਾ ਦੇ ਨਵੇਂ ਅਾਯਾਮ ਸਥਾਪਿਤ ਕੀਤੇ ਹਨ। ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਇਤਿਹਾਸਕ ਸਫਲਤਾ ਹਾਸਲ ਕੀਤੀ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਭਾਜਪਾ ਨੂੰ ਰਿਕਾਰਡ ਦੂਜੀ ਵਾਰ ਦੋ ਤਿਹਾਈ ਬਹੁਮਤ ਮਿਲਿਆ। ਮਣੀਪੁਰ ’ਚ ਭਾਜਪਾ ਨੂੰ ਪਹਿਲੀ ਵਾਰ ਆਪਣੇ ਦਮ ’ਤੇ ਬਹੁਮਤ ਮਿਲਿਆ ਅਤੇ ਲਗਾਤਾਰ ਦੂਜੀ ਵਾਰ ਸਾਡੀ ਸਰਕਾਰ ਬਣੀ। ਦੇਸ਼ ਦੇ ਹਰ ਹਲਕੇ ਦੀ ਜਨਤਾ ਦਾ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਰਤੀ ਜਨਤਾ ਪਾਰਟੀ ’ਤੇ ਮੁਕੰਮਲ ਯਕੀਨ ਹੋਰ ਗੂੜ੍ਹਾ ਹੋਇਆ ਹੈ।


DIsha

Content Editor

Related News