ਲਗਾਤਾਰ ਖੂਨ-ਖਰਾਬਾ ਕਰ ਰਹੇ ਮਾਓਵਾਦੀਆਂ ਵਿਰੁੱਧ ਵੀ ਹੋਣੀ ਚਾਹੀਦੀ ਹੈ ''ਸਰਜੀਕਲ ਸਟ੍ਰਾਈਕ''

02/03/2017 6:53:57 AM

ਮਾਓਵਾਦੀ ਦੇਸ਼ ਲਈ ਬਹੁਤ ਵੱਡਾ ਖਤਰਾ ਬਣ ਚੁੱਕੇ ਹਨ, ਜਿਸ ਦੀ ਸਭ ਤੋਂ ਜ਼ਿਆਦਾ ਮਾਰ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਓਡਿਸ਼ਾ, ਝਾਰਖੰਡ ਅਤੇ ਬਿਹਾਰ ਝੱਲ ਰਹੇ ਹਨ। ਇਸ ਸਮੇਂ ਮਾਓਵਾਦੀ ਗਿਰੋਹ ਨਾ ਸਿਰਫ ਸਰਕਾਰ ਵਿਰੁੱਧ ਅਸਿੱਧੀ ਲੜਾਈ ''ਚ ਲੱਗੇ ਹੋਏ ਹਨ, ਸਗੋਂ ਕੰਗਾਰੂ ਅਦਾਲਤਾਂ ਲਗਾ ਕੇ ਮਨਮਰਜ਼ੀ ਦੇ ਫੈਸਲੇ ਸੁਣਾ ਰਹੇ ਹਨ ਤੇ ਲੋਕਾਂ ਤੋਂ ਜ਼ਬਰਦਸਤੀ ਵਸੂਲੀ, ਲੁੱਟਖੋਹ ਅਤੇ ਹੱਤਿਆਵਾਂ ਵੀ ਕਰ ਰਹੇ ਹਨ।
10 ਸੂਬਿਆਂ ਦੇ 106 ਜ਼ਿਲਿਆਂ ਨੂੰ ਇਨ੍ਹਾਂ ਨੇ ਆਪਣੀ ਲਪੇਟ ''ਚ ਲਿਆ ਹੋਇਆ ਹੈ, ਜਿਨ੍ਹਾਂ ''ਚੋਂ 35 ਜ਼ਿਲੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਨ੍ਹਾਂ ਦੀ ਹਿੰਸਾ ਕਾਰਨ ਇਕ ਮਹੀਨੇ ''ਚ ਹੀ ਸਿਵਲੀਅਨਾਂ ਅਤੇ ਸੁਰੱਖਿਆ ਬਲਾਂ ਦੇ ਘੱਟੋ-ਘੱਟ 18 ਮੈਂਬਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ :
* 04 ਜਨਵਰੀ ਨੂੰ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ਦੇ ਕੇਕਾਵਾਹੀ ਪਿੰਡ ''ਚ ਅੱਧਾ ਦਰਜਨ ਮਾਓਵਾਦੀ ਸੁਖਰਾਮ ਨਾਮੀ ਵਿਅਕਤੀ ਨੂੰ ਉਸ ਦੇ ਘਰੋਂ ਬੁਲਾ ਕੇ ਜੰਗਲ ''ਚ ਲੈ ਗਏ ਅਤੇ ਉਸ ਦੀ ਹੱਤਿਆ ਕਰ ਦਿੱਤੀ।
* 05 ਜਨਵਰੀ ਨੂੰ ਭਾਕਪਾ ਮਾਓਵਾਦੀ ਦੇ ਮੈਂਬਰਾਂ ਨੇ ਝਾਰਖੰਡ ''ਚ ਚਤਰਾ ਜ਼ਿਲੇ ਦੇ ਪਿੰਡ ਪਥੇਲ ''ਚ ਦੋ ਦਿਹਾਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
* 16 ਜਨਵਰੀ ਨੂੰ ਝਾਰਖੰਡ ਦੇ ਗੋਈਲਕੇਰਾ ''ਚ ਮਾਰਾਸ਼ਰਮ ਪਿੰਡ ਨੇੜੇ ਬਾਈਕ ਸਵਾਰ 2 ਨੌਜਵਾਨਾਂ ਜਿਦਨ ਅਤੇ ਸੁਰੇਸ਼ ਨੂੰ ਘੇਰ ਕੇ ਮਾਓਵਾਦੀਆਂ ਨੇ ਉਨ੍ਹਾਂ ''ਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋਹਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ।
* 22 ਜਨਵਰੀ ਨੂੰ ਝਾਰਖੰਡ ''ਚ ਗੋਲਾ ਥਾਣੇ ਅਧੀਨ ਪੈਂਦੇ ਪਿੰਡ ਮੁਰਪਾ ''ਚ ਮਾਓਵਾਦੀਆਂ ਨੇ ਠਾਕੁਰਦਾਸ ਮਹਿਤੋ ਨਾਮੀ ਇਕ ਠੇਕੇਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 29 ਜਨਵਰੀ ਨੂੰ ਬਿਹਾਰ ''ਚ ਜਮੁਈ ਜ਼ਿਲੇ ਦੇ ਪੋਛਾ ਪਿੰਡ ''ਚ ਨਕਸਲੀਆਂ ਨੇ ਇਕ ਸੜਕ ਨਿਰਮਾਣ ਕੰਪਨੀ ਦੇ ਮੁਨਸ਼ੀ ਸੰਜੇ ਪਾਂਡੇ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੇੜੇ ਇਕ ਪਰਚਾ ਛੱਡ ਗਏ, ਜਿਸ ''ਤੇ ਲਿਖਿਆ ਸੀ ਕਿ ''''ਪਾਰਟੀ ਦੇ ਇਲਾਕੇ ''ਚ ਬਿਨਾਂ ਹੁਕਮ ਦੇ ਪੁਲਸ ਦੀ ਮਿਲੀਭੁਗਤ ਨਾਲ ਸਰਕਾਰੀ ਯੋਜਨਾ ਦੇ ਕੰਮ ਚਾਲੂ ਕਰਨ ਵਾਲੇ ਠੇਕੇਦਾਰਾਂ ਨੂੰ ਇਹ ਸਜ਼ਾ।—ਭਾਕਪਾ ਮਾਓਵਾਦੀ।''''
* 29 ਜਨਵਰੀ ਨੂੰ ਹੀ ਛੱਤੀਸਗੜ੍ਹ ਦੇ ਮਾਓਵਾਦ ਤੋਂ ਪ੍ਰਭਾਵਿਤ ਸੁਕਮਾ ਜ਼ਿਲੇ ''ਚ ਇਕ ਪ੍ਰੈਸ਼ਰ ਬੰਬ ਦੀ ਲਪੇਟ ''ਚ ਆਉਣ ਨਾਲ ਸੀ. ਆਰ. ਪੀ. ਐੱਫ. ਦੇ ਹੌਲਦਾਰ ਪਾਰਸਨਾਥ ਸਰੋਜ ਸ਼ਹੀਦ ਹੋ ਗਏ ਅਤੇ ਇਸੇ ਦਿਨ ਮਾਓਵਾਦੀਆਂ ਨੇ ਬਿਹਾਰ ''ਚ ਡੁਮਰੀਆ ਦੇ ਸੋਈਆ ਟਾਂਡ ''ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 
ਅਤੇ ਹੁਣ 1 ਫਰਵਰੀ ਨੂੰ ਓਡਿਸ਼ਾ-ਆਂਧਰਾ ਪ੍ਰਦੇਸ਼ ਸਰਹੱਦ ''ਤੇ ਸੁੰਕੀ ਘਾਟ ਨੇੜੇ ਮਾਓਵਾਦੀਆਂ ਵਲੋਂ ਵਿਛਾਈ ਗਈ ਬਾਰੂਦੀ ਸੁਰੰਗ ''ਚ ਧਮਾਕਾ ਹੋਣ ਨਾਲ ਓਡਿਸ਼ਾ ਸਟੇਟ ਆਰਮਡ ਪੁਲਸ (ਓ. ਐੱਸ. ਏ. ਪੀ.) ਦੇ 7 ਜਵਾਨ ਸ਼ਹੀਦ ਤੇ 6 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ''ਚੋਂ ਕੁਝ ਦੀ ਹਾਲਤ ਗੰਭੀਰ ਹੈ। ਇਕ ਜਵਾਨ ਲਾਪਤਾ ਦੱਸਿਆ ਜਾਂਦਾ ਹੈ। ਇਹ ਸਾਰੇ ਟ੍ਰੇਨਿੰਗ ਲਈ ਵਿਭਾਗੀ ਗੱਡੀ ''ਚ ਕੋਰਾਪੁਟ ਤੋਂ ਕੱਟਕ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਓਡਿਸ਼ਾ ''ਚ ਦੋ ਹਫਤਿਆਂ ਬਾਅਦ ਪੰਚਾਇਤੀ ਚੋਣਾਂ ਹੋਣ ਵਾਲੀਆਂ ਹਨ ਤੇ ਮਾਓਵਾਦੀਆਂ ਨੇ ਸੂਬੇ ਦੇ ਮਲਕਾਨਗਿਰੀ ਅਤੇ ਅੱਤਵਾਦ ਤੋਂ ਪ੍ਰਭਾਵਿਤ ਹੋਰਨਾਂ ਖੇਤਰਾਂ ''ਚ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੋਇਆ ਹੈ।
ਇਸੇ ਦਿਨ ਮਣੀਪੁਰ ''ਚ ਮੋਰੇਹ ਸ਼ਹਿਰ ਤੋਂ 21 ਕਿਲੋਮੀਟਰ ਦੂਰ ਲੋਕਚਾਓ ਨੇੜੇ ਤੇਂਗਨੁਪਾਲ ਵੱਲ ਜਾ ਰਹੇ ਪੁਲਸ ਮੁਲਾਜ਼ਮਾਂ ''ਤੇ ਅੱਤਵਾਦੀਆਂ ਵਲੋਂ ਘਾਤ ਲਾ ਕੇ ਕੀਤੇ ਗਏ ਹਮਲੇ ''ਚ 2 ਪੁਲਸ ਮੁਲਾਜ਼ਮ ਮਾਰੇ ਗਏ ਤੇ 8 ਜ਼ਖਮੀ ਹੋ ਗਏ।
ਜ਼ਿਕਰਯੋਗ ਹੈ ਕਿ ਸਰਹੱਦ ਪਾਰੋਂ ਚੱਲ ਰਹੀਆਂ ਅੱਤਵਾਦੀ ਸਰਗਰਮੀਆਂ ਨੂੰ ਰੋਕਣ ''ਚ ਤਾਂ ਅਸੀਂ ਨਾਕਾਮ ਹਾਂ ਹੀ, ਆਪਣੇ ਹੀ ਘਰ ''ਚ ਬੈਠੇ ਅੱਤਵਾਦੀਆਂ ਦੀਆਂ ਸਰਗਰਮੀਆਂ ਨੂੰ ਰੋਕਣ ''ਚ ਵੀ ਨਾਕਾਮ ਸਿੱਧ ਹੋ ਰਹੇ ੇਹਾਂ।
ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਦੇਸ਼ ''ਚ ਵਧ ਰਹੇ ਅੱਤਵਾਦ ਲਈ ਕੇਂਦਰ ਦੀ ਸੱਤਾਧਾਰੀ ਕਾਂਗਰਸ  ਸਰਕਾਰ ''ਤੇ ਦੋਸ਼ ਮੜ੍ਹਦੀ ਸੀ ਪਰ ਹੁਣ ਤਾਂ ਇਸ ਨੂੰ ਵੀ ਸੱਤਾ ''ਚ ਆਇਆਂ ਢਾਈ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਇਹ ਵੀ ਅੱਤਵਾਦੀ ਸਰਗਰਮੀਆਂ ਰੋਕਣ ''ਚ ਨਾਕਾਮ ਹੀ ਦਿਖਾਈ ਦਿੰਦੀ ਹੈ।
ਅੱਤਵਾਦੀ ਸਰਗਰਮੀਆਂ ਦਾ ਲਗਾਤਾਰ ਜਾਰੀ ਰਹਿਣਾ ਭਾਰਤੀ ਸੁਰੱਖਿਆ ਬਲਾਂ ਦੀ ਗਲਤੀ ਤੇ ਸਾਡੇ ਰਣਨੀਤੀਕਾਰਾਂ ਦੀਆਂ ਢਿੱਲੀਆਂ-ਮੱਠੀਆਂ ਨੀਤੀਆਂ ਦਾ ਹੀ ਸਿੱਟਾ ਹੈ । ਇਸ ਲਈ ਜਿਸ ਤਰ੍ਹਾਂ 28 ਸਤੰਬਰ 2016 ਨੂੰ ਭਾਰਤੀ ਫੌਜ ਨੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਲਾਈਨ ''ਤੇ ''ਸਰਜੀਕਲ ਸਟ੍ਰਾਈਕ'' ਕਰਕੇ ਉਸ ਦੇ 7 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਤੇ 40 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ, ਉਸੇ ਤਰ੍ਹਾਂ ਮਾਓਵਾਦੀਆਂ ਦੇ ਅੱਡਿਆਂ ''ਤੇ ਵੀ ਸਰਜੀਕਲ ਸਟ੍ਰਾਈਕ ਕਰ ਕੇ ਇਨ੍ਹਾਂ ਦਾ ਸਫਾਇਆ ਉਸੇ ਤਰ੍ਹਾਂ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਲਿੱਟੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਕੇ 6 ਮਹੀਨਿਆਂ ''ਚ ਹੀ ਆਪਣੇ ਦੇਸ਼ ''ਚੋਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ।   —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra