‘ਬੱਚਿਆਂ ਅਤੇ ਅੱਲ੍ਹੜਾਂ ’ਚ ਵਧ ਰਿਹਾ ਸੈਕਸ ਜਨੂੰਨ’ ‘ਸਮਾਜ ਦੇ ਲਈ ਗੰਭੀਰ ਖਤਰਾ’

11/01/2020 3:32:41 AM

ਲਾਡਲੇ ਹੋਣ ਦੇ ਕਾਰਨ ਕਈ ਵਾਰ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਗਲਤ ਹਰਕਤਾਂ ਵੱਲੋਂ ਅੱਖਾਂ ਮੀਚ ਲੈਂਦੇ ਹਨ, ਜਿਸ ਨਾਲ ਹੋਰਨਾਂ ਗੱਲਾਂ ਤੋਂ ਇਲਾਵਾ ਬੱਚਿਆਂ ਅਤੇ ਅੱਲ੍ਹੜਾਂ ’ਚ ਸੈਕਸ ਪ੍ਰਵਿਰਤੀਆਂ ਵਧ ਰਹੀਆਂ ਹਨ। ਇਸ ਤੋਂ ਇਲਾਵਾ ਮੋਬਾਇਲ, ਸਿਨੇਮਾ ਅਤੇ ਚੈਟਿੰਗ ਆਦਿ ਦੇ ਕਾਰਨ ਵੀ ਸਮਾਜ ’ਚ ਪੈਦਾ ਹੋ ਰਿਹਾ ਸੈਕਸ ਚੰਚਲਪੁਣਾ ਬੱਚਿਆਂ ਅਤੇ ਅੱਲ੍ਹੜਾਂ ’ਚ ਸੈਕਸ ਲਿਪਸਾ ਭੜਕਾ ਕੇ ਉਨ੍ਹਾਂ ਨੂੰ ਸੈਕਸ ਜੁਰਮਾਂ ਿਵਚ ਧੱਕ ਰਿਹਾ ਹੈ।

ਇਹ ਭੈੜੀ ਪ੍ਰਵਿਰਤੀ ਅੱਜ ਸਮੁੱਚੇ ਦੇਸ਼ ’ਚ ਫੈਲ ਚੁੱਕੀ ਹੈ, ਜਿਸ ਦੀਆਂ ਿਸਰਫ ਿਪਛਲੇ ਬੀਤੇ ਇਕ ਮਹੀਨੇ ਦੀਆਂ ਸੱਤ ਉਦਾਹਰਣਾਂ ਹੇਠਾਂ ਦਰਜ ਹਨ। ਇਹ ਤਾਂ ਉਹ ਖ਼ਬਰਾਂ ਹਨ, ਜੋ ਅਖਬਾਰਾਂ ’ਚ ਪ੍ਰਕਾਸ਼ਿਤ ਹੋਈਆਂ ਹਨ, ਜਦਕਿ ਅਜਿਹੀਆਂ ਵੀ ਅਨੇਕ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੁਲਸ ਵਾਲੇ ਰਿਸ਼ਵਤਾਂ ਲੈ ਕੇ ਜਾਂ ਸਿਫਾਰਸ਼ਾਂ ਦੇ ਕਾਰਨ ਦਰਜ ਨਹੀਂ ਕਰਦੇ :

* 02 ਅਕਤੂਬਰ ਨੂੰ ਰਾਜਸਥਾਨ ਦੇ ਬਾਂਸਵਾੜਾ ’ਚ ਇਕ ਨਾਬਾਲਗ ਵੱਲੋਂ ਇਕ ਮੁਟਿਆਰ ਨਾਲ ਜਬਰ-ਜ਼ਨਾਹ ਕੀਤੇ ਜਾਣ ’ਤੇ ਦੁਖੀ ਮੁਟਿਆਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

* 10 ਅਕਤੂਬਰ ਨੂੰ ਛੱਤੀਸਗੜ੍ਹ ਦੇ ਰਾਏਪੁਰ ’ਚ 14 ਸਾਲਾ ਨਾਬਾਲਗ ਨੇ ਇਕ 5 ਸਾਲਾ ਬੱਚੀ ਨੂੰ ਮੱਛੀ ਫੜਨ ਦਾ ਦ੍ਰਿਸ਼ ਦਿਖਾਉਣ ਦੇ ਬਹਾਨੇ ਇਕ ਤਲਾਬ ਦੇ ਕੰਢੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 20 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ’ਚ 7 ਸਾਲਾ ਬੱਚੇ ਨੇ ਇਕ ਸਾਢੇ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਇਹ ਬੱਚੀ ਮੁਲਜ਼ਮ ਬੱਚੇ ਦੇ ਘਰ ’ਚ ਡਿੱਗੀ ਹੋਈ ਆਪਣੀ ਗੇਂਦ ਲੈਣ ਗਈ ਸੀ, ਜਦੋਂ ਉਸ ਦੇ ਨਾਲ ਇਹ ਘਟਨਾ ਵਾਪਰੀ।

* 28 ਅਕਤੂਬਰ ਨੂੰ ਪੰਜਾਬ ’ਚ ਧਨੌਲਾ ਦੇ ਨੇੜੇ ਪਿੰਡ ਦਾਨਗੜ੍ਹ ’ਚ 14 ਸਾਲਾ ਨਾਬਾਲਗ ਆਪਣੇ ਹੀ ਗੁਆਂਢ ’ਚ ਰਹਿਣ ਵਾਲੀ 4 ਸਾਲਾ ਬੱਚੀ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਗੰਭੀਰ ਹਾਲਤ ’ਚ ਬੀਮਾਰ ਬੱਚੀ ਦਾ ਹਸਪਤਾਲ ’ਚ ਇਲਾਜ ਕਰਵਾਇਆ ਜਾ ਰਿਹਾ ਹੈ।

* 28 ਅਕਤੂਬਰ ਨੂੰ ਹੀ ਉੱਤਰ ਪ੍ਰਦੇਸ਼ ’ਚ ਰਾਏਬਰੇਲੀ ਦੇ ‘ਖਿਰੋ’ ਇਲਾਕੇ ’ਚ 4 ਸਾਲ ਦੀ ਮਾਸੂਮ ਨਾਲ ਇਕ 13 ਸਾਲਾ ਅੱਲ੍ਹੜ ਨੇ ਜਬਰ-ਜ਼ਨਾਹ ਕਰ ਦਿੱਤਾ, ਜਿਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

* 28 ਅਕਤੂਬਰ ਨੂੰ ਹੀ ਮਹਾਰਾਸ਼ਟਰ ਦੇ ਠਾਣੇ ’ਚ 16 ਸਾਲਾ ਨਾਬਾਲਗ ਨੂੰ 15 ਸਾਲਾ ਲੜਕੀ ਦੇ ਘਰ ’ਚ ਵੜ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ‘ਪੋਕਸੋ’ (ਸੈਕਸ ਜੁਰਮਾਂ ਤੋਂ ਬਾਲ ਰਖਵਾਲੀ ਕਾਨੂੰਨ) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ।

* 29 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਇਕ ਪਿੰਡ ’ਚ 15 ਸਾਲਾ ਨਾਬਾਲਗ ਨੇ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ 7 ਸਾਲਾ ਇਕ ਬੱਚੀ ਨੂੰ ਵਰਗਲਾ ਕੇ ਗੰਨੇ ਦੇ ਖੇਤਾਂ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

ਕਿਹਾ ਜਾ ਰਿਹਾ ਹੈ ਕਿ ਬੱਚੀ ਨੇ ਜਦੋਂ ਮਦਦ ਲਈ ਰੌਲਾ ਪਾਇਆ ਤਾਂ ਮੁਲਜ਼ਮ ਅੱਲ੍ਹੜ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਬੱਚੀ ਨਾਲ ਨਿਰਭਯਾ ਵਰਗੀ ਦਰਿੰਦਗੀ ਕਰਦੇ ਹੋਏ ਰੌਲਾ ਪਾਉਣ ’ਤੇ ਅੱਲ੍ਹੜ ਨੇ ਉਸ ਦੇ ਮੂੰਹ ’ਚ ਗੰਨਾ ਤੁੰਨ ਦਿੱਤਾ ਅਤੇ ਉਸ ਦੇ ਗੁਪਤ ਅੰਗ ’ਤੇ ਵੀ ਗੰਨੇ ਨਾਲ ਸੱਟ ਮਾਰੀ। ਗੰਭੀਰ ਹਾਲਤ ’ਚ ਸਰਕਾਰੀ ਮੈਡੀਕਲ ਕਾਲਜ ’ਚ ਦਾਖਲ ਬੱਚੀ ਦਾ ਇਲਾਜ ਚੱਲ ਰਿਹਾ ਹੈ।

ਪ੍ਰਸਿੱਧ ਮਨੋ-ਰੋਗ ਮਾਹਿਰ ਡਾ. ਕਮਲੇਸ਼ ਤਿਵਾਰੀ ਅਨੁਸਾਰ ਬੱਚਿਆਂ ਅਤੇ ਅੱਲ੍ਹੜਾਂ ਨੂੰ ਪਰਿਵਾਰ ’ਚ ਹੀ ਿਸੱਿਖਆ ਅਤੇ ਦੇਖਭਾਲ ਅਤੇ ਉੱਚ ਨੈਤਿਕ ਸੰਸਕਾਰ ਦੇਣ ਦੀ ਲੋੜ ਹੁੰਦੀ ਹੈ ਪਰ ਉਨ੍ਹਾਂ ਦੀ ਸਹੀ ਢੰਗ ਨਾਲ ਪਰਵਰਿਸ਼ ਨਾ ਹੋਣ ਕਾਰਨ ਇਹ ਸਮੱਸਿਆ ਤੇਜ਼ੀ ਨਾਲ ਵਧ ਕੇ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ।

ਸਕੂਲਾਂ ਵਿਚ ਉਚਿਤ ਿਸੱਖਿਆ ਨਾ ਦੇਣ, ਮਾਂ-ਬਾਪ ਦੇ ਨੌਕਰੀ ਜਾਂ ਵਪਾਰ ਲੲੀ ਘਰੋਂ ਚਲੇ ਜਾਣ ਅਤੇ ਿਫਰ ਕੰਮਕਾਰ ਤੋਂ ਪਰਤ ਕੇ ਬੱਚਿਆਂ ਵੱਲ ਿਧਆਨ ਦੇਣ ਦੀ ਬਜਾਏ ਘਰ ਦੇ ਕੰਮਾਂ ਵਿਚ ਜੁਟ ਜਾਣ ਕਾਰਨ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਜ਼ਰੁੂਰੀ ਸਿੱਖਿਆ ਨਹੀਂ ਦੇ ਪਾਉਂਦੇ, ਇਹੀ ਨਹੀਂ ਬੱਚਿਆਂ ਨੂੰ ਮੋਬਾਈਲ ਫੋਨ ਆਸਾਨੀ ਨਾਲ ਮੁਹੱੱਈਆ ਹੋਣ ਦੇ ਕਾਰਨ ਉ ਹ ਮੋਬਾਈਲ ’ਤੇ ਖੇਡਦੇ-ਖੇਡਦੇ ਕਈ ਵਾਰ ਪੋਰਨ ਸਾਈਟਾਂ ਖੋਲ੍ਹ ਲੈਂਦੇ ਹਨ ਅਤੇ ਜਦੋਂ ਉਹ ਆਪਣੇ ਮਾਤਾ-ਪਿਤਾ ਤੋਂ ਇਨ੍ਹਾਂ ਦੇ ਬਾਰੇ ਵਿਚ ਪੁੱਛਦੇ ਹਨ ਤਾਂ ਮਾਤਾ-ਪਿਤਾ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣ ਦੀ ਬਜਾਏ ਇਹ ਕਹਿ ਕੇ ਟਾਲ ਿਦੰਦੇ ਹਨ ਕਿ ਿੲਸ ਨੂੰ ਨਾ ਦੇਖੋ, ਜਦਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਉਨ੍ਹਾਂ ਸਾਈਟਾਂ ਨੂੰ ਪੱਕੇ ਤੌਰ ’ਤੇ ਬੰਦ ਕਰ ਿਦੱਤਾ ਜਾਵੇ।

ਇਸ ਦੇ ਇਲਾਵਾ ਟੀ. ਵੀ. ਅਤੇ ਸਿਨੇਮਾ ’ਤੇ ਪ੍ਰਦਰਸ਼ਿਤ ਅਸ਼ਲੀਲਤਾ, ਇਸ਼ਤਿਹਾਰਾਂ ਦੀ ਘਟੀਆ ਭਾਸ਼ਾ ਅਤੇ ਹਿੰਸਕ ਸਮੱਗਰੀ ਦੇਖ ਕੇ ਵੀ ਬੱਚੇ ਅਤੇ ਅੱਲ੍ਹੜ ਸਮੇਂ ਤੋਂ ਪਹਿਲਾਂ ਹੀ ਪ੍ਰਪੱਕ ਹੋ ਕੇ ਜਾਣੇ-ਅਣਜਾਣੇ ’ਚ ਸੈਕਸ ਅਤੇ ਹੋਰ ਅਪਰਾਧਾਂ ਵੱਲ ਪ੍ਰਵਿਰਤ ਹੋ ਰਹੇ ਹਨ, ਜਿਸ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਨਾਲ-ਨਾਲ ਦੂਜਿਆਂ ਦਾ ਭਵਿੱਖ ਵੀ ਤਬਾਹ ਹੋ ਰਿਹਾ ਹੈ।

ਮਨੋਵਿਗਿਆਨਕਾਂ ਅਨੁਸਾਰ ਬੱਚਿਆਂ ਨੂੰ ਸੈਕਸ ਜਨੂੰਨ ਅਤੇ ਹੋਰ ਗਲਤ ਕੰਮਾਂ ਵੱਲ ਭਟਕਣ ਤੋਂ ਰੋਕਣ ਲਈ ਮਾਤਾ-ਪਿਤਾ ਵੱਲੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ ਅਤੇ ਉਨ੍ਹਾਂ ਦੇ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਰਚਨਾਤਮਕ ਸਰਗਰਮੀਆਂ, ਖੇਡਾਂ ਆਦਿ ’ਚ ਲਾਉਣ ਦੀ ਲੋੜ ਹੈ।

ਇਸ ਦੇ ਨਾਲ ਹੀ ਮਾਤਾ-ਪਿਤਾ ਨੂੰ ਬੱਚਿਆਂ ਦੇ ਸਾਹਮਣੇ ਆਪਣੇ ਆਚਰਨ ’ਚ ਵੀ ਸੰਜਮ ਵਰਤਣ ਦੀ ਲੋੜ ਹੈ ਕਿਉਂਕਿ ਆਮ ਤੌਰ ’ਤੇ ਘਰਾਂ ’ਚ ਹੋ ਰਹੇ ਗਲਤ ਕਾਰਿਆਂ ਨੂੰ ਦੇਖ ਕੇ ਵੀ ਸਾਡੇ ਬੱਚੇ ਸੈਕਸ ਅਪਰਾਧਾਂ ਵੱਲ ਪ੍ਰਵਿਰਤ ਹੋ ਰਹੇ ਹਨ।

–ਵਿਜੇ ਕੁਮਾਰ

Bharat Thapa

This news is Content Editor Bharat Thapa