ਹੁਣ ਚੀਨ ਤੋਂ ਸਾਈਬਰ ਅਟੈਕ ਦਾ ਖਤਰਾ

07/06/2020 3:02:46 AM

ਮੇਨ ਆਰਟੀਕਲ

ਦੁਨੀਆ ਭਰ ’ਚ ਇਨਫਰਮੇਸ਼ਨ ਟੈਕਨਾਲੋਜੀ ਦੀ ਤਰੱਕੀ ਨੇ ਸਾਡਾ ਜੀਵਨ ਬਹੁਤ ਆਸਾਨ ਬਣਾ ਦਿੱਤਾ ਹੈ ਪਰ ਇਸ ਦੀ ਦੁਰਵਰਤੋਂ ਵੀ ਖੂਬ ਹੋਣ ਲੱਗੀ ਹੈ। ਕਿਉਂਕਿ ਅੱਜ ਸਾਰਾ ਕੰਮ ਇੰਟਰਨੈੱਟ ਅਤੇ ਕੰਪਿਊਟਰਾਂ ’ਤੇ ਹੋ ਰਿਹਾ ਹੈ ਤਾਂ ਹੈਕਰਜ਼ ਤੋਂ ਆਪਣੇ ਨਾਜ਼ੁਕ ਅਤੇ ਖੁਫੀਆ ਡਾਟਾ ਦੀ ਸੁਰੱਖਿਆ ਕਰਨਾ ਵੀ ਬੇਹੱਦ ਮਹੱਤਵਪੂਰਨ ਹੋ ਗਿਆ ਹੈ। ਇਕ ਰਿਪੋਰਟ ਦੇ ਅਨੁਸਾਰ ਹਾਲ ਹੀ ’ਚ ਅਮਰੀਕਾ ’ਚ ਸਾਨ ਫਰਾਂਸਿਸਕੋ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੰਪਿਊਟਰ ਸਿਸਟਮਜ਼ ਨੂੰ ਹੈਕ ਕਰਨ ਤੋਂ ਬਾਅਦ ਡਾਟਾ ਵਾਪਸ ਕਰਨ ਲਈ ਹੈਕਰਜ਼ ਨੇ 1.14 ਮਿਲੀਅਨ ਡਾਲਰ ਦੀ ਫਿਰੌਤੀ ਵਸੂਲ ਕੀਤੀ। ਦੂਜੇ ਪਾਸੇ ਬ੍ਰਿਟੇਨ ਦੀਆਂ ਖੁਫੀਆ ਏਜੰਸੀਅਾਂ ਵੀ ਚੀਨ ਸਮੇਤ ਹੋਰ ਵਿਰੋਧੀ ਦੇਸ਼ਾਂ ਵਲੋਂ ਯੂ. ਕੇ. ਦੀਆਂ ਰਿਸਰਚ ਲੈਬਜ਼ ’ਤੇ ਹੋ ਰਹੇ ਸਾਈਬਰ ਅਟੈਕਸ ਨੂੰ ਰੋਕਣ ਲਈ ਅਲਰਟ ਹਨ। ਇਨ੍ਹਾਂ ਲੈਬਜ਼ ’ਚ ਕੋਰੋਨਾ ਦੀ ਦਵਾਈ ਬਣਾਉਣ ਦਾ ਕੰਮ ਚੱਲ ਰਿਹਾ ਹੈ।

ਸਾਈਬਰ ਅਟੈਕ ਦਾ ਖਤਰਾ ਹੁਣ ਭਾਰਤ ’ਤੇ ਵੀ ਮੰਡਰਾਅ ਰਿਹਾ ਹੈ। ਹਾਲ ਹੀ ’ਚ 59 ਚਾਈਨੀਜ਼ ਐਪਸ ਨੂੰ ਭਾਰਤ ਵਲੋਂ ਬੈਨ ਕਰਨ ਤੋਂ ਬਾਅਦ ਹੀ ਚੀਨ ਵਲੋਂ ਸਾਈਬਰ ਅਟੈਕ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅਜਿਹੀ ਹਾਲਤ ’ਚ ਸਰਕਾਰ ਉਨ੍ਹਾਂ ਸੈਕਟਰਾਂ ਅਤੇ ਕੰਪਨੀਆਂ ਦੀ ਖਾਸ ਤੌਰ ’ਤੇ ਨਿਗਰਾਨੀ ਕਰ ਰਹੀ ਹੈ, ਜਿਨ੍ਹਾਂ ’ਚ ਚੀਨ ਵਲੋਂ ਨਿਵੇਸ਼ ਕੀਤਾ ਗਿਆ ਹੈ। ਅਜਿਹੇ ਸੈਕਟਰਾਂ ’ਚ ਕਮਿਊਨੀਕੇਸ਼ਨ ਅਤੇ ਪਾਵਰ ਤੋਂ ਇਲਾਵਾ ਫਾਈਨਾਂਸ਼ੀਅਲ ਸੈਕਟਰ ਤਕ ਸ਼ਾਮਲ ਹਨ। ਸਾਈਬਰ ਜਗਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਐਪਸ ਨੂੰ ਬੈਨ ਕਰਨਾ ਸਿਰਫ ਇਕ ਸ਼ੁਰੂਆਤ ਹੈ ਅਤੇ ਇਸ ਤੋਂ ਭੜਕਿਆ ਚੀਨ ਬਦਲੇ ’ਚ ਭਾਰਤੀ ਸਾਈਬਰ ਸਪੇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਕੁਝ ਅਧਿਕਾਰੀਅਾਂ ਦੇ ਅਨੁਸਾਰ ਲੱਗਭਗ ਸਾਰੇ ਸੈਕਟਰਾਂ ’ਚ ਪਹਿਲਾਂ ਨਾਲੋਂ ਵਧੀਆ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਵਰ, ਟੈਲੀਕਾਮ ਅਤੇ ਫਾਈਨਾਂਸ਼ੀਅਲ ਸਰਵਿਸਿਜ਼ ਨਾਲ ਜੁੜੇ ਸੈਕਟਰਾਂ ਦਾ ਚਾਈਨੀਜ਼ ਇਨਫ੍ਰਾਸਟਰੱਕਚਰ ਨਾਲ ਜੁੜਾਅ ਹੋਣ ਕਾਰਣ ਉਨ੍ਹਾਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ, ‘‘ਕਈ ਸਾਲਾਂ ਤੋਂ ਅਸੀਂ ਚੀਨ ਨੂੰ ਕ੍ਰਿਟੀਕਲ ਇਨਫ੍ਰਾਸਟਰੱਕਚਰ ’ਚ ਨਿਵੇਸ਼ ਦੀ ਇਜਾਜ਼ਤ ਦਿੱਤੀ ਹੋਈ ਸੀ, ਅਜਿਹੀ ਹਾਲਤ ’ਚ ਉਨ੍ਹਾਂ ਨੈੱਟਵਰਕਾਂ ’ਤੇ ਚੀਨ ਦੀ ਪਹੁੰਚ ਹੈ। ਇਨ੍ਹਾਂ ’ਚ ਕਮਿਊਨੀਕੇਸ਼ਨਜ਼, ਪਾਵਰ ਤੋਂ ਇਲਾਵਾ ਫਾਈਨਾਂਸ਼ੀਅਲ ਸੈਕਟਰ ਵੀ ਸ਼ਾਮਲ ਹਨ।’’ ਖਤਰਾ ਇਸ ਗੱਲ ਦਾ ਹੈ ਕਿ ਰਿਮੋਟ ਲੋਕੇਸ਼ਨਜ਼ ਤੋਂ ਚੀਨ ਭਾਰਤ ਦੇ ਇਨ੍ਹਾਂ ਨੈੱਟਵਰਕਸ ’ਤੇ ਸਾਈਬਰ ਅਟੈਕ ਕਰ ਸਕਦਾ ਹੈ, ਇਸ ਨੂੰ ਲੈ ਕੇ ਸਾਰੇ ਸਬੰਧਤਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।

ਸਾਈਬਰ ਮਾਹਿਰਾਂ ਦੇ ਅਨੁਸਾਰ ਸਰਕਾਰ ਉਨ੍ਹਾਂ ਕੰਪਨੀਆਂ ’ਤੇ ਫੋਕਸ ਕਰੇਗੀ, ਜਿਨ੍ਹਾਂ ’ਚ ਚਾਈਨੀਜ਼ ਨਿਵੇਸ਼ਕਾਂ ਵਲੋਂ ਫੰਡਿੰਗ ਕੀਤੀ ਗਈ ਹੈ ਅਤੇ ਇਨ੍ਹਾਂ ਦੀ ਨਿਗਰਾਨੀ ਅਤੇ ਸਰਵੀਲਾਂਸ ਅਲੱਗ-ਅਲੱਗ ਪੱਧਰ ’ਤੇ ਕੀਤਾ ਜਾਵੇਗਾ। ਇਸ ਤੋੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ’ਚ ਵਰਤੇ ਜਾ ਰਹੇ ਚੀਨ ’ਚ ਬਣੇ ਸਰਵੀਲਾਂਸ ਡਿਵਾਈਸਿਜ਼ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਕ ਮਾਹਿਰ ਦੇ ਅਨੁਸਾਰ ਮੌਜੂਦਾ ਆਰਥਕ ਹਾਲਤਾਂ ’ਚ ਕੋਈ ਵੀ ਦੇਸ਼ ਸਰਹੱਦ ’ਤੇ ਜੰਗ ਲਈ ਤਿਆਰ ਨਹੀਂ ਹੈ, ਅਜਿਹੀ ਹਾਲਤ ’ਚ ਸਾਈਬਰ ਸਪੇਸ, ਟ੍ਰੇਡ ਅਤੇ ਸਪਲਾਈ ਚੇਨ ਨੂੰ ਪ੍ਰਭਾਵਿਤ ਕਰ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ। ਚੀਨ ਵਲੋਂ ਫੰਡਿੰਗ ਪਾਉਣ ਵਾਲੀਆਂ ਕੰਪਨੀਆਂ ਅਤੇ ਖਾਸ ਕਰਕੇ ਟੈੱਕ ਫਰਮਜ਼ ਦੀ ਹੁਣ ਨਿਗਰਾਨੀ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਹਿਲਾਂ ਵੀ ਚਾਈਨੀਜ਼ ਹੈਕਰਜ਼ ਨਾਲ ਜੁੜੀ ਚਿਤਾਵਨੀ ਸਰਕਾਰ ਵਲੋਂ ਦਿੱਤੀ ਜਾ ਚੁੱਕੀ ਹੈ ਅਤੇ ਚੀਨ ਵਲੋਂ ਪਹਿਲਾਂ ਵੀ ਡਾਟਾ ਹਾਸਲ ਕਰਨ ਲਈ ਅਟੈਕ ਕੀਤੇ ਜਾ ਰਹੇ ਹਨ ਅਤੇ ਪਿਛਲੇ ਸਾਲ ਲੱਖਾਂ ਭਾਰਤੀਆਂ ਦਾ ਮੈਡੀਕਲ ਡਾਟਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।

ਪਿਛਲੇ ਕੁਝ ਦਿਨਾਂ ਦੀ ਹੀ ਗੱਲ ਕਰੀਏ ਤਾਂ ਚੀਨ ਵਲੋਂ ਸਾਈਬਰ ਅਟੈਕ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਪਿਛਲੇ ਮਹੀਨੇ ਹੀ ਮਹਾਰਾਸ਼ਟਰ ਦੇ ਸਾਈਬਰ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰ ਕੇ ਚਿਤਾਵਨੀ ਦਿੱਤੀ ਸੀ ਕਿ ਚੀਨ ਦੇ ਸਾਈਬਰ ਅਪਰਾਧੀ ਵੱਡੇ ਪੱਧਰ ’ਤੇ ਫਿਸ਼ਿੰਗ ਹਮਲੇ ਦੀ ਯੋਜਨਾ ਬਣਾ ਰਹੇ ਹਨ। ਸੂਬਾ ਸਾਈਬਰ ਵਿਭਾਗ ਦੇ ਸਪੈਸ਼ਲ ਆਈ. ਜੀ. ਨੇ ਕਿਹਾ ਸੀ ਕਿ 4-5 ਦਿਨਾਂ ’ਚ ਹੀ ਭਾਰਤ ਦੇ ਸਾਈਬਰ ਸਪੇਸ ’ਤੇ ਸ੍ਰੋਤ, ਜੋ ਖਾਸ ਕਰਕੇ ਸੂਚਨਾ, ਇਨਫ੍ਰਾਸਟਰੱਕਚਰ ਅਤੇ ਬੈਂਕਿੰਗ ਨਾਲ ਜੁੜੇ ਹਨ, ਉਨ੍ਹਾਂ ’ਤੇ ਚੀਨ ਤੋਂ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਘੱਟ ਤੋਂ ਘੱਟ ਅਜਿਹੇ 40,300 ਸਾਈਬਰ ਹਮਲਿਆਂ ਦੀ ਕੋਸ਼ਿਸ਼ ਹੋਈ, ਜਿਨ੍ਹਾਂ ’ਚੋਂ ਜ਼ਿਆਦਾਤਰ ਦੀ ਟ੍ਰੇਸਿੰਗ ਚੀਨ ਦੇ ਚੇਂਗਦੂ ਇਲਾਕੇ ’ਚ ਹੋਈ ਹੈ। ਅਜਿਹੀ ਹਾਲਤ ’ਚ ਬੇਹੱਦ ਜ਼ਰੂਰੀ ਹੈ ਕਿ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਬਾਰੇ ਸਾਰੇ ਸਬੰਧਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਜਿਵੇਂ ਕਿ ਸੋਸ਼ਲ ਮੀਡੀਆ ’ਤੇ ਕਿਸੇ ਅਣਚਾਹੀ ਈ-ਮੇਲ, ਐੱਸ. ਐੱਮ. ਐੱਸ. ਜਾਂ ਮੈਸੇਜ ’ਚ ਦਿੱਤੇ ਅਟੈਚਮੈਂਟ ਨੂੰ ਖੋਲ੍ਹਣ ਜਾਂ ਕਲਿੱਕ ਕਰਨ ਤੋਂ ਬਚੋ। ਈਮੇਲ, ਵੈੱਬਸਾਈਟ ’ਚ ਟਾਈਪਿੰਗ ਦੀ ਗਲਤੀ ਅਤੇ ਅਣਪਛਾਤੇ ਈਮੇਲ ਭੇਜਣ ਵਾਲਿਆਂ ਤੋਂ ਵੀ ਸਾਵਧਾਨ ਰਹੋ। ਇਨ੍ਹਾਂ ਦਿਨਾਂ ’ਚ ਅਜਿਹੀਆਂ ਈ-ਮੇਲ ਜਾਂ ਲਿੰਕ ਤੋਂ ਵਿਸ਼ੇਸ਼ ਤੌਰ ’ਤੇ ਸਾਵਧਾਨ ਰਹੋ, ਜੋ ਖਾਸ ਆਫਰ ਦੇ ਨਾਲ ਹੋਣ, ਜਿਵੇਂ ਕੋਵਿਡ-19 ਟੈਸਟਿੰਗ, ਕੋਵਿਡ-19 ਮਦਦ, ਇਨਾਮੀ ਰਾਸ਼ੀ, ਕੈਸ਼ਬੈਕ ਆਫਰਜ਼ ਆਦਿ। ਕਿਸੇ ਵੀ ਲਿੰਕ ’ਤੇ ਕਲਿੱਕ ਕਰਨ ਜਾਂ ਲਾਗਇਨ ਕਰਨ ਤੋਂ ਪਹਿਲਾਂ ਉਸ ਦੇ ਯੂ. ਆਰ. ਐੱਲ. ਨੂੰ ਜ਼ਰੂਰ ਚੈੱਕ ਕਰ ਲਓ।

ਖੂਨ ਪਲਾਜ਼ਮਾ ਨਾਲ ਦੂਸਰਿਆਂ ਦਾ ਜੀਵਨ ਬਚਾਓ

ਬੇਸ਼ੱਕ ਇਹ ਭਾਰਤ ’ਚ ਕੁਝ ਅਜਿਹੀਆਂ ਸਵੈ-ਇੱਛੁਕ ਸੰਸਥਾਵਾਂ ਹਨ, ਜੋ ਖੂਨ ਪਲਾਜ਼ਮਾ ਦਾਨ ਕਰਨ ਦਾ ਕੰਮ ਕਰ ਰਹੀਅਾਂ ਹਨ। ਇਥੋਂ ਤਕ ਕਿ ਕੁਝ ਲੋਕਾਂ ਨੇ ਖੂਨ ਪਲਾਜ਼ਮਾ ਦੀ ਸਹੂਲਤ ਨਾਲ ਆਪਣੇ ਮਰੀਜ਼ਾਂ ਨੂੰ ਲਾਭ ਵੀ ਪਹੁੰਚਾਇਆ ਹੈ। ਕੁਝ ਅਮਰੀਕਾ ’ਚ ਰਹਿਣ ਵਾਲੇ ਭਾਰਤੀਆਂ ਵਲੋਂ ਕੋਰੋਨਾ ਵਾਇਰਸ ਪੀੜਤਾਂ ਲਈ ਖੂਨ ਪਲਾਜ਼ਮਾ ਦੀ ਵਿਵਸਥਾ ਕਰਨ ਲਈ ਕਈ ਸੰਸਥਾਵਾਂ ਬਣਾਈਆਂ ਗਈਆਂ ਹਨ ਕਿਉਂਕਿ ਇਹ ਇਕ ਥੈਰੇਪੀ ਹੈ, ਜੋ ਕਈਆਂ ਦੀਆਂ ਜ਼ਿੰਦਗੀਆਂ ਨੂੰ ਬਚਾ ਸਕਦੀ ਹੈ। ਭਾਰਤ ’ਚ ਨਿਸ਼ਚਿਤ ਤੌਰ ’ਤੇ ਭਾਰਤੀ ਰੈੱਡ ਕ੍ਰਾਸ ਸੰਸਥਾ ਹੈ, ਜੋ ਲੋਕਾਂ ਨੂੰ ਖੂਨ ਪਲਾਜ਼ਮਾ ਲਈ ਪ੍ਰੇਰਿਤ ਕਰ ਰਹੀ ਹੈ, ਜੋ ਲੋਕ ਇਸ ਬੀਮਾਰੀ ਨਾਲ ਸਫਲਤਾਪੂਰਵਕ ਲੜ ਕੇ ਠੀਕ ਹੋ ਗਏ ਹਨ, ਉਹ ਉਨ੍ਹਾਂ ਰੋਗੀਆਂ ਲਈ ਆਪਣਾ ਪਲਾਜ਼ਮਾ ਦਾਨ ਕਰਨ, ਜੋ ਅਜੇ ਵੀ ਗੰਭੀਰ ਤੌਰ ’ਤੇ ਪੀੜਤ ਹਨ। ਇਸ ਦੇ ਨਤੀਜੇ ਵਜੋਂ ਕੁਝ ਹੋਰ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਖੂਨ ਦਾਨ ਵੀ ਕੀਤਾ ਹੈ ਪਰ ਅਜਿਹੇ ਲੋਕ ਉਂਗਲੀਆਂ ’ਤੇ ਗਿਣੇ ਜਾ ਸਕਦੇ ਹਨ, ਜਿਨ੍ਹਾਂ ਨੇ ਸਵੈ-ਇੱਛਾ ਨਾਲ ਤੰਦਰੁਸਤ ਹੋਣ ’ਤੇ ਆਪਣਾ ਪਲਾਜ਼ਮਾ ਦਾਨ ਕੀਤਾ ਹੈ। ਵਰਣਨਯੋਗ ਹੈ ਕਿ ਇਕ ਵਿਅਕਤੀ ਦਾ ਪਲਾਜ਼ਮਾ ਦੋ ਵਿਅਕਤੀਆਂ ਦੀ ਜਾਨ ਬਚਾ ਸਕਦਾ ਹੈ।

ਤਾਂ ਕਈਆਂ ਦਾ ਇਹ ਸੋਚਣਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਖੂਨ ਦਾਨ ਕਰਨਾ ਠੀਕ ਨਹੀਂ। ਇਸੇ ਕਾਰਣ ਰਾਜਧਾਨੀ ਦਿੱਲੀ ’ਚ ਬਲੱਡ ਬੈਂਕ ਖਾਲੀ ਪਏ ਹਨ ਕਿਉਂਕਿ ਇਨਫੈਕਸ਼ਨ ਦੇ ਡਰ ਕਾਰਣ ਸਵੈ-ਇੱਛੁਕ ਖੂਨ ਦਾਨ ਕਰਨ ਦੀ ਗਿਣਤੀ ’ਚ ਗਿਰਾਵਟ ਆਈ ਹੈ। ਵਰਣਨਯੋਗ ਹੈ ਕਿ ਦਿੱਲੀ ਸਰਕਾਰ ਨੇ ਵੀ ਕੁਝ ਦਿਨ ਪਹਿਲਾਂ ਖੂਨ ਪਲਾਜ਼ਮਾ ਬੈਂਕ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਪਰ ਅਜਿਹਾ ਨਹੀਂ ਹੈ ਕਿਉਂਕਿ ਪਲਾਜ਼ਮਾ ਸਿਰਫ ਉਹ ਲੋਕ ਦਾਨ ਕਰ ਸਕਦੇ ਹਨ, ਜੋ ਕੋਰੋਨਾ ਵਾਇਰਸ ਦੀ ਲਪੇਟ ਤੋਂ ਤੰਦਰੁਸਤ ਹੋ ਕੇ ਪਰਤੇ ਹਨ ਅਤੇ ਉਨ੍ਹਾਂ ਨੂੰ ਇਹ ਬੀਮਾਰੀ ਕੁਝ ਸਾਲ ਤਾਂ ਦੁਬਾਰਾ ਨਹੀਂ ਹੋ ਸਕੇਗੀ। ਉਨ੍ਹਾਂ ਦੇ ਖੂਨ ’ਚ ਐਂਟੀ-ਬਾਡੀਜ਼ ਹੈ, ਜੋ ਦੂਸਰਿਆਂ ਨੂੰ ਵੀ ਬਚਾ ਸਕਦੀ ਹੈ ਅਤੇ ਉਨ੍ਹਾਂ ਨੂੰ ਵੀ ਸੁਰੱਖਿਅਤ ਰੱਖ ਸਕਦੀ ਹੈ। ਅਜਿਹੀ ਹਾਲਤ ’ਚ ਖੂਨ ਦਾਨ ਕਰਨ ਤੋਂ ਟਾਲਾ ਵੱਟਣਾ ਇਕ ਡਰ ਤੋਂ ਵੱਧ ਕੁਝ ਨਹੀਂ। ਜਦਕਿ ਡਾਕਟਰਾਂ ਨੇ ਸਪੱਸ਼ਟ ਤੌਰ ’ਤੇ ਅਨੇਕਾਂ ਨਿਰਦੇਸ਼ ਦਿੱਤੇ ਹਨ ਕਿ ਕਿਹੜੀ ਹਾਲਤ ’ਚ ਕੌਣ-ਕੌਣ ਪਲਾਜ਼ਮਾ ਦਾਨ ਕਰ ਸਕਦਾ ਹੈ।

‘‘ਜੇਕਰ ਕਿਸੇ ਦਾ ਵੀ ਜੀਵਨ ਬਚਾਉਣ ਦਾ ਮੌਕਾ ਆਵੇ ਤਾਂ ਖੁੰਝਣਾ ਨਹੀਂ ਚਾਹੀਦਾ।’’ ਇਹ ਕਹਿਣਾ ਹੈ ਉਸ ਅਮਰੀਕੀ ਔਰਤ ਦਾ, ਜਿਸ ਨੇ ਸਭ ਤੋਂ ਪਹਿਲਾਂ ਤੰਦਰੁਸਤ ਹੋਣ ’ਤੇ ਆਪਣਾ ਪਲਾਜ਼ਮਾ ਦਾਨ ਕੀਤਾ। ਇਸੇ ਸੋਚ ਦੇ ਅਧੀਨ ਨਿਊਯਾਰਕ ਦੇ ਹਸਪਤਾਲਾਂ ’ਚ ਖੂਨ ਦਾਨ ਕਰਨ ਲਈ ਅਨੇਕਾਂ ਨੇ ਆਪਣੇ ਨਾਂ ਰਜਿਸਟਰ ਕਰਵਾਏ ਹੋਏ ਹਨ। ਤਾਂ ਹੁਣ ਕੀ ਭਾਰਤੀ ਦਇਆ, ਦਾਨ ਅਤੇ ਆਸ ਦੀ ਕਿਰਨ ਪ੍ਰਗਟਾਉਣ ਤੋਂ ਪਿੱਛੇ ਹਟ ਜਾਣਗੇ।

Bharat Thapa

This news is Content Editor Bharat Thapa