ਭਾਰਤ ਦੇ ‘ਮਨ ਕੀ ਬਾਤ’

04/29/2023 4:11:05 PM

ਸੁਭਾਸ਼ ਸ਼ਰਮਾ
(ਉਪ ਪ੍ਰਧਾਨ, ਭਾਜਪਾ, ਪੰਜਾਬ)

ਦੁਨੀਆ ਦਾ ਹਰ ਨੇਤਾ ਆਪਣੇ ਭਾਸ਼ਣ ਤੇ ਸੰਬੋਧਨ ਰਾਹੀਂ ਆਪਣੇ ਲੋਕਾਂ ਨਾਲ ਗੱਲਬਾਤ ਸਥਾਪਿਤ ਕਰਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਵਿਚਾਰਾਂ ’ਚ ਸਿਆਸੀ ਫੁੱਟ ਆਉਣਾ ਸੁਭਾਵਿਕ ਹੀ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਵਿਲੱਖਣ ਪਛਾਣ ਹੈ ਕਿ ਉਹ ਭਾਸ਼ਣ ਅਤੇ ਸੰਬੋਧਨ ਕਲਾ ਦੇ ਅੰਤਰ ਨੂੰ ਨਾ ਸਿਰਫ ਪਛਾਣਦੇ ਹਨ ਸਗੋਂ ਇਨ੍ਹਾਂ ਦੋਵਾਂ ਕਲਾਵਾਂ ’ਚ ਮੁਕੰਮਲ ਰੂਪ ’ਚ ਰਵਾਇਤੀ ਹੋਣ ਦਾ ਦਾਅਵਾ ਵੀ ਕਰ ਸਕਦੇ ਹਨ।

ਜਿਵੇਂ ਕਿ ਸਾਰੇ ਜਾਣਦੇ ਹਨ ਕਿ ਉਨ੍ਹਾਂ ਦੇ ਸਿਆਸੀ ਭਾਸ਼ਣਾਂ ’ਚ ‘ਸਬਕਾ ਸਾਥ ਸਬਕਾ ਵਿਕਾਸ’ ਨਾਮਕ ਵਿਚਾਰ ਇਸ ਤਰ੍ਹਾਂ ਪ੍ਰਚੱਲਿਤ ਹੋਇਆ ਕਿ ਇਹ ਵਿਸ਼ਵ ਪੱਧਰੀ ਸਿਆਸਤ ਦੇ ਕੇਂਦਰ ਬਿੰਦੂ ’ਚ ਸ਼ਾਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਕੂਟਨੀਤਕ ਮੰਚ ’ਤੇ ਰੂਸ ਅਤੇ ਯੂਕ੍ਰੇਨ ਜੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਪੇਸ਼ ਵਿਚਾਰ ਕਿ ‘ਮੌਜੂਦਾ ਯੁੱਗ ਜੰਗ ਦਾ ਨਹੀਂ’ ਅੱਜ ਪੂਰੀ ਦੁਨੀਆ ’ਚ ਸਥਾਪਿਤ ਹੋ ਚੁੱਕਾ ਹੈ। ਜਿੱਥੋਂ ਤੱਕ ਸੰਵਾਦ ਦੀ ਗੱਲ ਹੈ ਤਾਂ ਉਨ੍ਹਾਂ ਦਾ ‘ਮਨ ਕੀ ਬਾਤ’ ਪ੍ਰੋਗਰਾਮ ਇਕ ਅਜਿਹੇ ਮੰਚ ਦੇ ਰੂਪ ’ਚ ਸਥਾਪਿਤ ਹੋ ਚੁੱਕਾ ਹੈ ਜਿਸ ’ਚ ਸਮੁੱਚਾ ਦੇਸ਼ ਆਪਣੇ ਆਪ ਨਾਲ ਗੱਲਬਾਤ ਕਰਦਾ ਮਹਿਸੂਸ ਹੁੰਦਾ ਹੈ। 3 ਅਕਤੂਬਰ, 2014 ਤੋਂ ਸ਼ੁਰੂ ਹੋਇਆ ਇਹ ਪ੍ਰੋਗਰਾਮ ਇਸ ਮਹੀਨੇ 30 ਅਪ੍ਰੈਲ ਨੂੰ ਆਪਣੇ 100 ਐਪੀਸੋਡ ਪੂਰੇ ਕਰਨ ਜਾ ਰਿਹਾ ਹੈ।

ਹਾਲ ਹੀ ’ਚ ਉਨ੍ਹਾਂ ਨੇ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ ਜਿਨ੍ਹਾਂ ਨੇ ਬਹਾਦਰੀ ਨਾਲ ਆਪਣੇ ਪਿਆਰਿਆਂ ਦੇ ਅੰਗਦਾਨ ਕਰਨ ਦੇ ਫੈਸਲੇ ਕੀਤੇ ਸਨ। ਮੋਦੀ ਜੀ ਨੇ ਉਸ ਗੱਲਬਾਤ ਦੀ ਵਰਤੋਂ ਅੰਗਦਾਨ ਦੇ ਨੇਕ ਵਿਚਾਰ ਨੂੰ ਉਤਸ਼ਾਹ ਦੇਣ ਲਈ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਦੀ ‘ਮਨ ਕੀ ਬਾਤ’ ਜ਼ਰੂਰੀ ਤੌਰ ’ਤੇ ਅਸਲੀ ਜੀਵਨ ਦੀਆਂ ਕਹਾਣੀਆਂ ਅਤੇ ਤਜਰਬਿਆਂ ਬਾਰੇ ਹੈ। ਅਜਿਹੀਆਂ ਕਹਾਣੀਆਂ ਜੋ ਅਸਲੀ ਭਾਰਤ ਨੂੰ ਦਰਸਾਉਂਦੀਆਂ ਹਨ ਅਤੇ ਸਿਆਸਤ ਦੀਆਂ ਸੁੰਗੜੀਆਂ ਸਰਹੱਦਾਂ ਤੋਂ ਪਰ੍ਹੇ ਹਨ। ਇਸੇ ਕਾਰਨ ‘ਮਨ ਕੀ ਬਾਤ’ ਦਾ ਹਰ ਐਪੀਸੋਡ ਵਧੇਰੇ ਹਰਮਨਪਿਆਰਾ ਹੁੰਦਾ ਹੈ ਤੇ ਇਸ ਨੂੰ ਲੱਖਾਂ ਪ੍ਰਤੀਕਿਰਿਆਵਾਂ ਮਿਲਦੀਆਂ ਹਨ। ਇਹ ਲੋਕਾਂ ਨਾਲ ਗੂੰਜਿਆ ਹੁੰਦਾ ਹੈ ਕਿਉਂਕਿ ਇਹ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਹੈ।

‘ਮਨ ਕੀ ਬਾਤ’ ਰਾਹੀਂ ਪ੍ਰਧਾਨ ਮੰਤਰੀ ਦੇਸ਼ ਭਰ ਦੇ ਲੱਖਾਂ ਲੋਕਾਂ ਤੱਕ ਸਮਾਜਿਕ ਮੁੱਦਿਆਂ ’ਤੇ ਆਪਣੀ ਗੱਲ ਪਹੁੰਚਾਉਣ ’ਚ ਸਫਲ ਰਹੇ ਹਨ। ਉਹ ਇਸ ਮੰਚ ਦੀ ਦੇਸ਼ ਦੇ ਲਈ ਆਪਣੇ ਨਜ਼ਰੀਏ ਨੂੰ ਸਾਂਝਾ ਕਰਨ ’ਚ ਵਰਤੋਂ ਕਰਦੇ ਹਨ ਅਤੇ ਰਾਸ਼ਟਰ ਨਿਰਮਾਣ ਪ੍ਰਕਿਰਿਆ ’ਚ ਨਾਗਰਿਕਾਂ ਦੀ ਸਰਗਰਮ ਭਾਈਵਾਲੀ ਚਾਹੁੰਦੇ ਹਨ। ਹਰ ਮਹੀਨੇ ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਤੋਂ ਲੱਖਾਂ ਚਿੱਠੀਆਂ ਮਿਲਦੀਆਂ ਹਨ ਜਿਸ ’ਤੇ ਉਹ ਪ੍ਰੋਗਰਾਮ ਦੌਰਾਨ ਰੌਸ਼ਨੀ ਪਾਉਂਦੇ ਹਨ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦਾ ਲੋਕਾਂ ਨਾਲ ਟੈਲੀਫੋਨ ’ਤੇ ਗੱਲਬਾਤ ਕਰਨਾ ਵੀ ਕੋਈ ਅਸਾਧਾਰਨ ਗੱਲ ਨਹੀਂ ਹੈ। ਚੁਣੇ ਹੋਏ ਨੇਤਾ ਅਤੇ ਜਨਤਾ ਦਰਮਿਆਨ ਸੰਚਾਰ ਦਾ ਅਜਿਹਾ ਤਰੀਕਾ ਲੋਕਤੰਤਰ ਤੇ ਸ਼ਾਸਨ ’ਚ ਲੋਕਾਂ ਦੇ ਭਰੋਸੇ ਨੂੰ ਕਾਫੀ ਮਜ਼ਬੂਤ ਕਰਦਾ ਹੈ।

ਦੇਸ਼ ’ਚ ਬਦਲਾਅ ਲਿਆਉਣ ਵਾਲਿਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਇਸ ਪ੍ਰੋਗਰਾਮ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ’ਚੋਂ ਇਕ ਹਨ। ਅਜਿਹੀਆਂ ਕਹਾਣੀਆਂ ਲੱਖਾਂ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਦੀਆਂ ਹਨ। ਆਪਣੀ ਸ਼ੁਰੂਆਤ ਤੋਂ ਲੈ ਕੇ ‘ਮਨ ਕੀ ਬਾਤ’ ਪੂਰੇ ਦੇਸ਼ ’ਚ ਭਾਈਚਾਰਿਆਂ ਨੂੰ ਸ਼ਾਮਲ ਕਰਨ ਵਾਲੇ ਸਮਾਜਿਕ ਅੰਦੋਲਨਾਂ ਨੂੰ ਪ੍ਰੇਰਿਤ ਕਰਨ ਵਾਲੇ ਜਨ ਅੰਦੋਲਨ ਦੇ ਇਕ ਪ੍ਰਭਾਵਸ਼ਾਲੀ ਯੰਤਰ ਦੇ ਰੂਪ ’ਚ ਉਭਰਿਆ ਹੈ।

ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਸਮਾਜਿਕ ਸੰਦੇਸ਼ ਕੁਝ ਹੀ ਘੰਟੇ ’ਚ ਸੋਸ਼ਲ ਮੀਡੀਆ ਟ੍ਰੈਂਡ ਬਣ ਜਾਂਦੇ ਹਨ ਅਤੇ ਕੁਝ ਹੀ ਹਫਤਿਆਂ ’ਚ ਇਕ ਜਨ ਅੰਦੋਲਨ ਬਣ ਜਾਂਦੇ ਹਨ। ‘ਸਵੱਛ ਭਾਰਤ ਮੁਹਿੰਮ’, ‘ਬੇਟੀ ਬਚਾਓ ਬੇਟੀ ਪੜ੍ਹਾਓ’, ‘ਕੋਵਿਡ ਟੀਕਾਕਰਨ’, ਕੋਰੋਨਾ ਵਾਰੀਅਰਜ਼ ਲਈ ‘ਤਾਲੀ ਔਰ ਥਾਲੀ’ ਅਤੇ ‘ਹਰ ਘਰ ਤਿਰੰਗਾ’ ਇਸ ਦੀਆਂ ਕੁਝ ਉਦਾਹਰਣਾਂ ਹਨ।

ਹਾਲ ਹੀ ’ਚ ‘ਮਨ ਕੀ ਬਾਤ’ ਦੇ 88ਵੇਂ ਐਪੀਸੋਡ ’ਚ ਪ੍ਰਧਾਨ ਮੰਤਰੀ ਨੇ ਜਲ ਸੁਰੱਖਿਆ ਦੇ ਮਹੱਤਵ ’ਤੇ ਰੌਸ਼ਨੀ ਪਾਈ ਅਤੇ ਨਾਗਰਿਕਾਂ ਨੂੰ ਆਪਣੇ ਇਲਾਕੇ ’ਚ ਅੰਮ੍ਰਿਤ ਸਰੋਵਰ ਬਣਾਉਣ ਦੀ ਅਪੀਲ ਕੀਤੀ। ਕੁਝ ਮਹੀਨਿਆਂ ਅੰਦਰ ਪ੍ਰਧਾਨ ਮੰਤਰੀ ਦਾ ਇਹ ਸੰਦੇਸ਼ ਇਕ ਜਨ ਅੰਦੋਲਨ ’ਚ ਤਬਦੀਲ ਹੋ ਗਿਆ ਅਤੇ ਦੇਸ਼ ਭਰ ’ਚ ਕਈ ਅੰਮ੍ਰਿਤ ਸਰੋਵਰ ਤਿਆਰ ਹੋ ਗਏ।

Tarsem Singh

This news is Content Editor Tarsem Singh