ਅਬੂ ਬਕਰ ਮੁਸਲਿਆਰ ਦਾ ਨਾਰੀ ਜਾਤੀ ਬਾਰੇ ਵਿਵਾਦਪੂਰਨ ਬਿਆਨ

12/01/2015 8:40:16 AM

ਆਲ ਇੰਡੀਆ ਸੁੰਨੀ ਜਮੀਅਤ-ਉਲ-ਉਲੇਮਾ ਦੇ ਮੁਖੀ ਏ. ਪੀ. ਅਬੂ ਬਕਰ ਮੁਸਲਿਆਰ ਨੇ 28 ਨਵੰਬਰ ਨੂੰ ਕੋਝੀਕੋਡ ''ਚ ਮੁਸਲਿਮ ਵਿਦਿਆਰਥੀ ਸੰਘ ਦੇ ਕੈਂਪ ਨੂੰ ਸੰਬੋਧਨ ਕਰਦਿਆਂ ਲਿੰਗਿਕ ਬਰਾਬਰੀ ਦੀ ਕਲਪਨਾ ਨੂੰ ਗੈਰ-ਇਸਲਾਮੀ ਦੱਸਿਆ। 
ਔਰਤਾਂ ਦੇ ਸੰਬੰਧ ''ਚ ਵਿਵਾਦਪੂਰਨ ਬਿਆਨ ਦਿੰਦਿਆਂ ਮੁਸਲਿਆਰ ਨੇ ਕਿਹਾ, ''''ਇਸਲਾਮ ''ਚ ਔਰਤਾਂ ਦੀ ਭੂਮਿਕਾ ਤੈਅ ਹੈ ਕਿ ਉਹ ਸਿਰਫ ਬੱਚੇ ਪੈਦਾ ਕਰਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਅਤੇ ਆਪਣੇ ਪਤੀ ਦੇ ਖਾਣ-ਪੀਣ ਦਾ ਪ੍ਰਬੰਧ ਕਰਨ। ਔਰਤਾਂ ''ਚ ਨਾ ਮਾਨਸਿਕ ਮਜ਼ਬੂਤੀ ਹੁੰਦੀ ਹੈ ਤੇ ਨਾ ਹੀ ਦੁਨੀਆ ਨੂੰ ਕੰਟਰੋਲ ਕਰਨ ਦੀ ਤਾਕਤ, ਜੋ ਮਰਦਾਂ ਦੇ ਹੱਥਾਂ ''ਚ ਹੈ। ਲਿੰਗਿਕ ਬਰਾਬਰੀ ਇਕ ਅਜਿਹੀ ਚੀਜ਼ ਹੈ, ਜੋ ਕਦੇ ਵੀ ਅਸਲੀਅਤ ਵਿਚ ਨਹੀਂ ਬਦਲ ਸਕਦੀ।''''
''''ਇਹ ਇਸਲਾਮ ਅਤੇ ਮਨੁੱਖਤਾ ਦੇ ਵਿਰੁੱਧ ਤੇ ਬੁੱਧੀਮਾਨੀ ਦੇ ਲਿਹਾਜ਼ ਨਾਲ ਗਲਤ ਹੈ। ਔਰਤਾਂ ਕਦੇ ਵੀ ਮਰਦਾਂ ਦੇ ਬਰਾਬਰ ਨਹੀਂ ਹੋ ਸਕਦੀਆਂ। ਉਹ ਸੰਕਟ ਦੀਆਂ ਸਥਿਤੀਆਂ ਦਾ ਸਾਹਮਣਾ ਨਹੀਂ ਕਰ ਸਕਦੀਆਂ। ਕੀ ਹਜ਼ਾਰਾਂ ''ਹਾਰਟ ਸਰਜਨਾਂ'' ਵਿਚੋਂ ਇਕ ਵੀ ਔਰਤ ਹੈ? ਪੂਰੇ ਬ੍ਰਹਿਮੰਡ ''ਤੇ ਕੰਟਰੋਲ ਕਰਨ ਦਾ ਕੰਮ ਮਰਦਾਂ ਦੇ ਹੀ ਹੱਥਾਂ ''ਚ ਹੈ।''''
ਅਤੀਤ ਵਿਚ ਵੀ ਅਜਿਹੇ ਕਈ ਬਿਆਨ ਦੇ ਚੁੱਕੇ ਅਬੂ ਬਕਰ ਦੇ ਇਸ ਬਿਆਨ ਦੀ ਖੁਦ ਮੁਸਲਿਮ ਭਾਈਚਾਰੇ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਲਖਨਊ ਈਦਗਾਹ ਦੇ ਇਮਾਮ ਮੌਲਾਨਾ ਖਾਲਿਦ ਰਸ਼ੀਦ ਫਿਰੰਗੀ ਮਹੱਲੀ ਨੇ ਕਿਹਾ ਹੈ,''''ਇਸਲਾਮ ਸਹੀ ਅਰਥਾਂ ''ਚ ਲਿੰਗਿਕ ਬਰਾਬਰੀ ਦਾ ਸਮਰਥਕ ਹੈ। ਜੇ ਤੁਸੀਂ ਇਸਲਾਮ ਦਾ ਇਤਿਹਾਸ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਨੇ ਮਰਦਾਂ ਤੇ ਔਰਤਾਂ ਦੋਹਾਂ ਨੂੰ ਹੀ ਜਾਇਦਾਦ, ਵਿਆਹ, ਵਿਰਾਸਤ ਆਦਿ ''ਚ ਬਰਾਬਰ ਅਧਿਕਾਰ ਤੇ ਬਰਾਬਰ ਜ਼ਿੰਮੇਵਾਰੀਆਂ ਸੌਂਪੀਆਂ ਹਨ।''''
ਉਨ੍ਹਾਂ ਅੱਗੇ ਕਿਹਾ, ''''ਇਹ ਨਿਰਵਿਵਾਦ ਤੱਥ ਹੈ ਅਤੇ ਜੇ ਕੋਈ ਇਸ ਦੇ ਵਿਰੁੱਧ ਬੋਲਦਾ ਹੈ ਤਾਂ ਉਹ ਗਲਤ ਹੈ। ਇਸਲਾਮ ਵਿਚ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਹੀ ਦਰਜਾ ਦਿੱਤਾ ਗਿਆ ਹੈ।''''
ਹੋਰਨਾਂ ਮੁਸਲਮਾਨ ਵਿਦਵਾਨਾਂ ਨੇ ਵੀ ਅਬੂ ਬਕਰ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਅੱਜ 21ਵੀਂ ਸਦੀ ''ਚ ਮੁਸਲਿਮ ਔਰਤਾਂ ਵੀ ਹੋਰਨਾਂ ਔਰਤਾਂ ਵਾਂਗ ਹੀ ਨਿਰਵਿਵਾਦ ਤੌਰ ''ਤੇ ਜੀਵਨ ਦੇ ਹਰੇਕ ਖੇਤਰ ''ਚ ਮਰਦਾਂ ਨੂੰ ਚੁਣੌਤੀ ਦਿੰਦਿਆਂ ਅੱਗੇ ਵਧ ਰਹੀਆਂ ਹਨ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ।         
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra