‘ਬਿਹਾਰ ਦੇ ਚੋਣਾਵੀ ਰੰਗਮੰਚ ’ਤੇ ਹੋ ਰਹੇ’ ‘ਤਰ੍ਹਾਂ-ਤਰ੍ਹਾਂ ਦੇ ਨਾਟਕ’

10/23/2020 2:18:14 AM

ਆਰਟੀਕਲ

ਇਸ ਸਮੇਂ ਜਦਕਿ ਬਿਹਾਰ ਵਿਚ ਚੋਣਾਵੀ ਬੁਖਾਰ ਜੋਬਨ ’ਤੇ ਹੈ, ਉਸ ਨੂੰ ਦੇਖ ਕੇ ਜਾਪਦਾ ਹੈ ਜਿਵੇਂ ਸਿਆਸਤ ਵਿਚ ਚੋਣਾਵੀ ਟਿਕਟ ਹਾਸਲ ਕਰਨੀ ਹੀ ਸਭ ਕੁਝ ਹੈ। ਕੋਈ ਆਪਣੇ ਸਿਧਾਂਤਾਂ ਦੇ ਲਈ ਛੱਡ ਰਿਹਾ ਹੈ ‘ਪਾਰਟੀ ਸਿਧਾਂਤ’। ਪ੍ਰਤੀਨਿਧੀਆਂ ਵਿਚ ਸਹੂਲਤਾਂ ਅਤੇ ਝੰਡੀ ਵਾਲੀ ਕਾਰ ਦੇ ਨਾਲ ਟਿਕਟ ਦੀ ਹਵਸ ਵੀ ਹੈ ਉੱਚਾਈ ’ਤੇ। ਜਦੋਂ ਮਾਣਯੋਗ ਚੁਣਿਆ ਜਾਂਦਾ ਹੈ ਤਾਂ ਹਰ ਵਾਰ ਕਾਰਜਕਾਲ ਪੂਰਾ ਹੋਣ ’ਤੇ ਉਸਦੀ ਪੈਨਸ਼ਨ ਲੱਗ ਜਾਂਦੀ ਹੈ ਅਤੇ ਕਈ ਪੰਜ-ਪੰਜ ਪੈਨਸ਼ਨਾਂ ਲੈ ਰਹੇ ਹਨ। ਨੇਤਾਗਣ ਚੋਣਾਂ ਵਿਚ ਜਿੱਤ ਦੇ ਲਈ ਜਾਤੀਵਾਦ ਦਾ ਸਹਾਰਾ ਵੀ ਲੈਂਦੇ ਹਨ।ਬਿਹਾਰ ਚੋਣਾਂ ਵਿਚ ਭਾਜਪਾ ਵਾਲੀ ਰਾਜਗ ਗਠਜੋੜ ਵੱਲੋਂ ਜਦ (ਯੂ) ਸੁਪਰੀਮੋ ਨਿਤੀਸ਼ ਕੁਮਾਰ ਇਕ ਵਾਰ ਫਿਰ ਭਾਵੀ ਮੁੱਖ ਮੰਤਰੀ ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ।

ਇਕ ਓਪੀਨੀਅਨ ਪੋਲ ਦੇ ਅਨੁਸਾਰ ਨਿਤੀਸ਼ ਕੁਮਾਰ ਨੂੰ ਮੁੜ ਮੁੱਖ ਮੰਤਰੀ ਦੇ ਰੂਪ ਵਿਚ ਦੇਖਣ ਦੇ ਚਾਹਵਾਨ ਲੋਕਾਂ ਦੀ ਗਿਣਤੀ 2015 ਵਿਚ 80 ਫੀਸਦੀ ਦੇ ਮੁਕਾਬਲੇ ਘੱਟ ਕੇ 56 ਫੀਸਦੀ ਰਹਿ ਗਈ ਹੈ, ਫਿਰ ਵੀ ਰਾਜਗ ਗਠਜੋੜ ਦੇ ਹੀ ਿਜੱਤਣ ਅਤੇ ਨਿਤੀਸ਼ ਕੁਮਾਰ ਦੇ ਹੀ ਮੁੱਖ ਮੰਤਰੀ ਬਣਨ ਦੀ ਭਵਿੱਖਬਾਣੀ ਹੈ।

ਮੈਨੂੰ ‘ਸੁਸ਼ਾਸਨ ਬਾਬੂ’ ਦੇ ਨਾਂ ਨਾਲ ਪ੍ਰਸਿੱਧ ਨਿਤੀਸ਼ ਜੀ ਦੇ ਨਾਲ ਪੁਰਾਣੀ ਮੁਲਾਕਾਤ ਯਾਦ ਆ ਰਹੀ ਹੈ, ਜਦੋਂ ਅਸੀਂ ਉਨ੍ਹਾਂ ਨੂੰ ‘ਪੰਜਾਬ ਕੇਸਰੀ ਪੱਤਰ ਸਮੂਹ’ ਵੱਲੋਂ ਅੱਤਵਾਦ ਪੀੜਤਾਂ ਦੀ ਸਹਾਇਤਾ ਲਈ ਅਾਯੋਜਿਤ ‘ਸ਼ਹੀਦ ਪਰਿਵਾਰ ਫੰਡ’ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸੱਦਿਆ ਸੀ।

ਸ਼੍ਰੀ ਓਮ ਪ੍ਰਕਾਸ਼ ਖੇਮਕਰਨੀ, ਜੋ ਨਿਤੀਸ਼ ਕੁਮਾਰ ਜੀ ਦੀ ਹੀ ਪਾਰਟੀ ਜਦ (ਯੂ) ਦੇ ਪੰਜਾਬ ਉਪ-ਪ੍ਰਧਾਨ ਅਤੇ ਬੁਲਾਰੇ ਵੀ ਹਨ, ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਬੁਲਵਾਉਣ ਦਾ ਪ੍ਰਬੰਧ ਕਰਦਾ ਹਾਂ। ਇਸੇ ਦੇ ਅਨੁਸਾਰ ਉਨ੍ਹਾਂ ਨੂੰ ਦਫਤਰ ਤੋਂ ਪੱਤਰ ਲਿਖ ਕੇ ਸੱਦਾ ਭਿਜਵਾਇਆ ਗਿਆ, ਿਜਸ ਨੂੰ ਉਨ੍ਹਾਂ ਤੁਰੰਤ ਪ੍ਰਵਾਨ ਕਰ ਲਿਆ ਅਤੇ 30 ਨਵੰਬਰ, 2008 ਨੂੰ ਉਹ ਸਮਾਰੋਹ ਵਿਚ ਜਲੰਧਰ ਪਹੁੰਚ ਗਏ।

ਸਮਾਰੋਹ ਵਿਚ ਬੋਲਦੇ ਹੋਏ ਜਿਥੇ ‘ਪੰਜਾਬ ਕੇਸਰੀ ਸਮੂਹ’ ਵੱਲੋਂ ਅੱਤਵਾਦ ਪੀੜਤਾਂ ਦੇ ਜ਼ਖ਼ਮਾਂ ’ਤੇ ਮਰਹਮ ਲਗਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ, ਉਥੇ ਹੀ ਉਨ੍ਹਾਂ ਨੇ ਕਿਹਾ :

‘‘ਅੱਤਵਾਦੀ ਸਾਡੀ ਅੰਦਰੂਨੀ ਏਕਤਾ ਨੂੰ ਛਿੰਨ-ਭਿੰਨ ਕਰਨਾ ਚਾਹੁੰਦੇ ਹਨ, ਜਿਸ ਤੋਂ ਸਾਨੂੰ ਬਚ ਕੇ ਚੱਲਣਾ ਹੋਵੇਗਾ। ਵਿਸ਼ਵ ਵਿਚ ਕੋਈ ਅਜਿਹਾ ਬੰਬ ਨਹੀਂ ਬਣਿਆ ਜਾਂ ਕੋਈ ਅਜਿਹੀ ਤਾਕਤ ਨਹੀਂ ਹੈ, ਜੋ ਭਾਰਤ ਨੂੰ ਤਬਾਹ ਕਰ ਸਕੇ।’’

ਫਿਲਹਾਲ, ਹੁਣ ਜਿਵੇਂ-ਜਿਵੇਂ ਵੋਟਾਂ ਪੈਣ ਦੇ ਦਿਨ ਨੇੜੇ ਆ ਰਹੇ ਹਨ, ਵੱਖ-ਵੱਖ ਨੇਤਾਵਾਂ ਦੇ ਨਾਟਕੀ ਬਿਆਨ ਸਾਹਮਣੇ ਆ ਰਹੇ ਹਨ। ਜਿਥੇ ਬਿਹਾਰ ਦੀਆਂ ਚੋਣਾਂ ਵਿਚ ਭਾਜਪਾ ਅਤੇ ਹੋਰਨਾਂ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ, ਉਥੇ ਸਾਰੀਆਂ ਪਾਰਟੀਆਂ ਨੇ ‘ਵਾਅਦਿਆਂ ਦਾ ਪਿਟਾਰਾ’ ਵੀ ਖੋਲ੍ਹ ਦਿੱਤਾ ਹੈ।

ਸੂਬੇ ਵਿਚ ਰਾਜਦ ਵੱਲੋਂ 10 ਲੱਖ ਨੌਕਰੀਆਂ ਦੇ ਐਲਾਨ ਦੇ ਬਾਅਦ ਭਾਜਪਾ ਵੱਲੋਂ ਆਪਣੇ ‘ਸੰਕਲਪ ਪੱਤਰ’ ਵਿਚ ਹੋਰਨਾਂ ਐਲਾਨਾਂ ਦੀ ਵਾਛੜ ਦੇ ਨਾਲ ‘19 ਲੱਖ ਨੌਕਰੀਆਂ’ ਦੇਣ ਦੇ ਐਲਾਨ ’ਤੇ ਭਾਰੀ ਬਹਿਸ ਛਿੜ ਗਈ ਹੈ।

ਰਾਜਦ ਅਤੇ ਭਾਜਪਾ ਦੋਵੇਂ ਹੀ ਇਕ-ਦੂਸਰੇ ਦੇ ਦਾਅਵਿਆਂ ਦਾ ਖੰਡਨ ਕਰ ਰਹੇ ਹਨ। ਰਾਜਦ ਤੋਂ ਨਿਤੀਸ਼ ਕੁਮਾਰ ਨੇ ਪੁੱਛਿਆ ਹੈ ਕਿ, ‘‘ਸੈਲਰੀ ਲਈ ਪੈਸਾ ਜੇਲ ’ਚੋਂ ਆਏਗਾ ਜਾਂ ਨਕਲੀ ਨੋਟ ਛਾਪਣਗੇ?’’

ਚੋਣ ਪ੍ਰਚਾਰ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਵੇਸ਼ ਵੀ ਹੋ ਗਿਆ ਹੈ। ਭਾਜਪਾ ਵੱਲੋਂ ‘ਕੋਰੋਨਾ ਵੈਕਸੀਨ’ ਸੂਬੇ ਵਿਚ ਮੁਫਤ ਦੇਣ ਦੀ ਵੀ ਅਾਲੋਚਨਾ ਸ਼ੁਰੂ ਹੈ ਅਤੇ ਵਿਰੋਧੀ ਪਾਰਟੀਆਂ ਨੇ ਪੁੱਛਿਆ ਹੈ ਕਿ ਇਹ ‘ਕ੍ਰਿਪਾ’ ਬਿਹਾਰ ’ਤੇ ਹੀ ਕਿਉਂ?

ਨੇਤਾਵਾਂ ਵਿਚ ਬਿਆਨਬਾਜ਼ੀ ਵੀ ਲਗਾਤਾਰ ‘ਤਿੱਖੀ’ ਹੋ ਗਈ ਹੈ। ਜਿਥੇ ਭਾਜਪਾ ਵੱਲੋ ਮਹਾਗਠਜੋੜ ਨੂੰ ‘ਟੁਕੜੇ-ਟੁਕੜੇ ਗੈਂਗ’ ਕਿਹਾ ਜਾ ਿਰਹਾ ਹੈ, ਉਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਿਤਆਨਾਥ ਨੇ ਮਹਾਗਠਜੋੜ ’ਤੇ ਵਾਰ ਕਰਦੇ ਹੋਏ ਕਿਹਾ ਹੈ ਕਿ : ‘‘ਮਾਕਪਾ (ਮਾਲੇ) ਕੋਰੋਨਾ ਵਰਗੀ ਬੁਰੀ ਹੈ ਅਤੇ ਰਾਜਦ ਅਤੇ ਕਾਂਗਰਸ ਉਸ ਨਾਲੋਂ ਵੀ ਖਤਰਨਾਕ, ਜੋ ਨਕਸਲਵਾਦ ਅਤੇ ਅੱਤਵਾਦ ਫੈਲਾਅ ਰਹੇ ਹਨ।’’

ਇਸਦੇ ਜਵਾਬ ਵਿਚ ਰਾਜਦ ਦੇ ਨੇਤਾ ਸੈਯਦ ਫਜ਼ਲ ਅਲੀ ਨੇ ਕਿਹਾ ਹੈ ਕਿ, ‘‘ਯੋਗੀ ਨਾਲੋਂ ਵੱਡਾ ਅੱਤਵਾਦੀ ਹੋਰ ਕੋਈ ਨਹੀਂ ਹੈ।’’

ਬਿਹਾਰ ਵਿਚ ਵੋਟਰਾਂ ਨੂੰ ‘ਭਰਮਾਉਣ ਦੇ ਲਈ ਵੰਡੀਆਂ’ ਜਾਣ ਵਾਲੀਆਂ ਹੁਣ ਤੱਕ 35 ਕਰੋੜ ਰੁਪਏ ਮੁੱਲ ਦੀਆਂ ਵਸਤੂਆਂ ਜ਼ਬਤ ਹੋ ਚੁੱਕੀਆਂ ਹਨ। ਬਰੇਲੀ ਵਿਚ ਬਿਹਾਰ ਦੀਆਂ ਚੋਣਾਂ ਵਿਚ ਵੰਡਣ ਲਈ ਪੰਜਾਬ ਤੋਂ ਇਕ ਟਰੱਕ ਵਿਚ ਭੇਜੀ ਜਾ ਰਹੀ 50 ਲੱਖ ਰੁਪਏ ਮੁੱਲ ਦੀ 18,600 ਬੋਤਲ ਸ਼ਰਾਬ ਵੀ ਫੜੀ ਹੈ। ਟਰੱਕ ਦੇ ਡਰਾਈਵਰ ਨੇ ਕਿਹਾ ਕਿ ਉਹ ਚੋਣਾਂ ਵਿਚ ਵੋਟਰਾਂ ਲਈ ‘ਦਵਾਈ’ ਲੈ ਕੇ ਜਾ ਰਿਹਾ ਹੈ।

ਨਿਤੀਸ਼ ਵੱਲੋਂ ਸੂਬੇ ਵਿਚ ਸ਼ਰਾਬਬੰਦੀ ਲਾਗੂ ਕਰਨ ਦੇ ਬਾਅਦ ਹੋਣ ਵਾਲੀਆਂ ਇਹ ਪਹਿਲੀਆਂ ਚੋਣਾਂ ਹਨ। ਜਿਥੇ ਔਰਤਾਂ ਖੁਸ਼ ਹਨ, ਉਥੇ ਮਰਦ ਨਿਤੀਸ਼ ਨਾਲ ਨਾਰਾਜ਼ ਹਨ ਅਤੇ ਇਨ੍ਹਾਂ ਚੋਣਾਂ ਵਿਚ ਸ਼ਰਾਬਬੰਦੀ ਵੀ ਇਕ ਭੂਮਿਕਾ ਨਿਭਾਅ ਸਕਦੀ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦਾ ਘੇਰਾ ਵਧਾਉਂਦੇ ਹੋਏ ‘ਅਖਿਲ ਭਾਰਤੀਯ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਨੇ ਬਿਹਾਰ ਦੀਆਂ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੇ ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।

ਕੁੱਲ ਮਿਲਾ ਕੇ ਬਿਹਾਰ ਦੇ ‘ਸਿਆਸੀ ਰੰਗਮੰਚ’ ’ਤੇ ਇਸ ਤਰ੍ਹਾਂ ਦਾ ਨਾਟਕ ਖੇਡਿਆ ਜਾ ਰਿਹਾ ਹੈ, ਿਜਸ ਵਿਚ ਆਉਣ ਵਾਲੇ ਦਿਨਾਂ ਵਿਚ ਕਿਹੜੇ ਨਵੇਂ ਦ੍ਰਿਸ਼ ਜੁੜਦੇ ਹਨ ਅਤੇ ‘ਊਠ ਕਿਸ ਕਰਵਟ ਬੈਠੇਗਾ, ਇਹ ਭਵਿੱਖ ਦੇ ਗਰਭ ਵਿਚ ਹੈ।’

-ਵਿਜੇ ਕੁਮਾਰ


Bharat Thapa

Content Editor

Related News