EICMA 2018: ਤਿੰਨ ਪਹੀਏ ਵਾਲੀ ਯਾਮਾਹਾ Niken-GT ਬਾਈਕ ਹੋਈ ਪੇਸ਼

ਇਟਲੀ ਦੇ ਮਿਲਾਨ ਸ਼ਹਿਰ ''''ਚ ਚੱਲ ਰਹੇ EICMA 2018 ਸ਼ੋਅ ਦੇ ਦੌਰਾਨ ਯਾਮਾਹਾ ਨਿਕੇਨ ਬਾਈਕ ਨੂੰ ਪੇਸ਼ ਕੀਤੀ ਗਈ.....

ਆਟੋ ਡੈਸਕ- ਇਟਲੀ ਦੇ ਮਿਲਾਨ ਸ਼ਹਿਰ 'ਚ ਚੱਲ ਰਹੇ EICMA 2018 ਸ਼ੋਅ ਦੇ ਦੌਰਾਨ ਯਾਮਾਹਾ ਨਿਕੇਨ ਬਾਈਕ ਨੂੰ ਪੇਸ਼ ਕੀਤੀ ਗਈ ਹੈ। ਇਸ ਮੋਟਰਸਾਈਕਲ ਦੀ ਖਾਸੀਅਤ ਇਸ 'ਚ ਸ਼ਾਮਲ ਤਿੰਨ ਪਹੀਏ ਹਨ ਜੋ ਇਸ ਨੂੰ ਸਾਰਿਆਂ ਨਾਲੋਂ ਵੱਖ ਬਣਾ ਰਹੇ ਹਨ। ਇਸ 'ਚ ਦੋ 15-ਇੰਚ ਦੇ ਵ੍ਹੀਲਸ ਦਿੱਤੇ ਗਏ ਹਨ ਤੇ ਪਹਿਏ ਨੂੰ ਫ੍ਰੇਮ ਨਾਲ ਜੁੜੇ ਦੋ ਵੱਖ-ਵੱਖ ਜੋੜੇ ਦੇ ਨਾਲ ਜੋੜਿਆ ਜਾਂਦਾ ਹੈ। ਜੋ ਨਿਕੇਨ GT ਨੂੰ ਰੇਗੂਲਰ ਟੂ-ਵ੍ਹੀਲਰ ਹੋਣ ਦੀ ਮੰਜ਼ੂਰੀ ਦਿੰਦਾ ਹੈ। ਦੱਸ ਦੇਈਏ ਕਿ ਪਹਿਲੀ ਵਾਰ ਕੰਪਨੀ ਨੇ ਯਾਮਾਹਾ ਨਿਕੇਨ ਤਿੰਨ ਪਹੀਏ ਵਾਲੀ ਮੋਟਰਸਾਈਕਲ ਨੂੰ ਪਿਛਲੇ ਸਾਲ ਹੋਏ EICMA 'ਚ ਵਿਖਾਇਆ ਸੀ। 

ਇੰਜਣ
ਇਹ ਬਾਈਕ ਯਾਮਾਹਾ MT-09 'ਤੇ ਅਧਾਰਿਤ ਹੈ ਤੇ ਇਸ ਬਾਈਕ 'ਚ 847cc, ਇਨ-ਲਾਈਨ ਥ੍ਰੀ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ MT-09 'ਚ ਵੀ ਵੇਖ ਸਕਦੇ ਹਨ। ਇਹ ਇੰਜਣ 10,000 rpm 'ਤੇ 114 bhp ਦੀ ਪਾਵਰ ਤੇ 8500 rpm 'ਤੇ 87.5 Nm ਦਾ ਟਾਰਕ ਜਨਰੇਟ ਕਰਦਾ ਹੈ। 2019 ਯਾਮਾਹਾ ਨਿਕੇਨ GT 'ਚ ਸਟੈਂਡਰਡ ਸਲਿਪ ਤੇ ਅਸਿਸਟ ਕਲਚ, ਕਵਿਕਸ਼ਿਫਟਰ ਤੇ ਥ੍ਰੀ-ਮੋਡ ਟ੍ਰੈਕਸ਼ਨ ਕੰਟਰੋਲ ਦਿੱਤਾ ਗਿਆ ਹੈ।  

ਫੀਚਰਸ
ਇਸ ਬਾਈਕ 'ਚ ਸਮਾਰਟਫੋਨ ਜਾਂ ਕਿਸੇ ਹੋਰ ਗੈਜੇਟ ਨੂੰ ਚਾਰਜ ਕਰਣ ਲਈ 12-V ਦਾ ਆਊਟਲੇਟ ਵੀ ਦਿੱਤਾ ਗਿਆ ਹੈ। 2019 ਨਿਕੇਨ GT 'ਚ ਸੈਂਟਰ ਸਟੈਂਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਸਟੈਂਡਰਡ ਨਿਕੇਨ ਦੇ ਮੁਕਾਬਲੇ ਲੰਬੀ ਵਿੰਡਸਕ੍ਰੀਨ, ਚੌੜੀ ਸੀਟਾਂ ਤੇ ਹੀਟੇਡ ਹੈਂਡਲ ਵਾਰ ਗ੍ਰਿਪਸ ਦਿੱਤੇ ਗਏ ਹਨ।

  • EICMA 2018
  • Yamaha
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ