ਨਰਾਤਿਆਂ ਦੇ ਵਰਤ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਨਰਾਤਿਆਂ ਦੇ ਦਿਨਾਂ ਵਿਚ ਮਾਂ ਦੇਵੀ ਦੇ ਨੌਂ ਰੂਪਾਂ ਦੀ ਪੂਜਾ ਕੀਤੀ...

ਜਲੰਧਰ—ਨਰਾਤਿਆਂ ਦੇ ਦਿਨਾਂ ਵਿਚ ਮਾਂ ਦੇਵੀ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਹਰ ਇਕ ਦਿਨ ਮਾਂ ਦੇ ਇਕ ਰੂਪ ਦੀ ਪੂਜਾ ਕਰਨ ਦੀ ਵਿਧੀ ਹੈ। ਇਨ੍ਹਾਂ ਨੌਂ ਦਿਨਾਂ ਵਿਚ ਪਵਿੱਰਤਤਾ ਅਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਵਰਤ ਰੱਖਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਅਪਵਿੱਤਰਤਾ ਨਾਲ ਰੋਗ ਅਤੇ ਸੋਗ ਪੈਦਾ ਹੁੰਦੇ ਹਨ। ਜਿਸ ਘਰ ਵਿਚ ਮਾਂ ਦੇਵੀ ਦਾ ਸਵਰੂਪ ਵਿਰਾਜਿਤ ਹੋਵੇ ਉੱਥੇ ਨਕਾਰਾਤਮਕ ਤੱਤ ਕਮਜ਼ੋਰ ਪੈਂਦੇ ਹਨ। ਮਾਂ ਨਕਾਰਾਤਮਕਤਾ ਨੂੰ ਸਕਾਰਾਤਮਕਤਾ ਵਿਚ ਬਦਲ ਦਿੰਦੀ ਹੈ।
ਨਰਾਤਿਆਂ ਵਿਚ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ—
- ਸਵੇਰੇ ਅਤੇ ਸ਼ਾਮ ਮੰਦਰ ਵਿਚ ਦੀਵਾ ਜਗਾਓ। ਸੰਭਵ ਹੋ ਸਕੇ ਤਾਂ ਉਥੇ ਹੀ ਬੈਠ ਕੇ ਮਾਂ ਦਾ ਪਾਠ ਕਰੋ ਨਹੀਂ ਤਾਂ ਆਪਣੀ ਸਹੂਲਤ ਅਨੁਸਾਰ ਪਾਠ ਜਰੂਰ ਕਰੋ।
- ਮਾਂ ਨੂੰ ਜਲ ਚੜ੍ਹਾਓ
- ਹੋ ਸਕੇ ਤਾਂ ਨੰਗੇ ਪੈਰ ਰਹੋ ਜੇ ਨਾ ਹੋ ਸਕੇ ਤਾਂ ਚੱਪਲ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ।
- ਨੌ ਦਿਨਾਂ ਤੱਕ ਸੱਚੇ ਮਨ ਨਾਲ ਵਰਤ ਰੱਖੋ।
- ਮਾਂ ਦੇ ਰੋਜ਼ਾਨਾ ਕੱਪੜੇ ਬਦਲੋਂ ਅਤੇ ਸ਼ਿੰਗਾਰ ਵੀ ਕਰੋ।
- ਘਰ 'ਚ ਆਈ ਕਿਸੇ ਵੀ ਕੰਨਿਆ ਨੂੰ ਖਾਲੀ ਨਾ ਭੇਜੋ।
- ਘਰ 'ਚ ਮਾਤਾ ਦੀ ਅਖੰਡ ਜੋਤਿ ਜਗਾਓ।
-  ਨਰਾਤਿਆਂ ਵਿਚ ਵਰਤ ਰੱਖਣ ਵਾਲਿਆਂ ਨੂੰ ਨੌਂ ਦਿਨਾਂ ਤੱਕ ਦਾੜ੍ਹੀ-ਮੁੱਛ, ਨਹੁੰ ਅਤੇ ਵਾਲ ਨਹੀਂ ਕੱਟਵਾਉਣੇ ਚਾਹੀਦੇ।
- ਨੌਂ ਦਿਨਾਂ ਤੱਕ ਘਰ ਖਾਲੀ ਨਹੀਂ ਛੱਡਣਾ ਚਾਹੀਦਾ।
- ਨਰਾਤਿਆਂ ਦੌਰਾਨ ਨੌਂ ਦਿਨਾਂ ਤੱਕ ਘਰ 'ਚ ਲਸਣ, ਪਿਆਜ਼, ਨਾਨਵੈੱਜ਼, ਸ਼ਰਾਬ ਅਤੇ ਕਿਸੇ ਵੀ ਨਸ਼ੀਲੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਨਰਾਤਿਆਂ ਵਿਚ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ।

  • Fastenings
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ