ਕੰਨੜ ਫਿਲਮ KGF ''ਚ ਦਿਖੇਗਾ ਮੌਨੀ ਰਾਏ ਦਾ ਆਈਟਮ ਡਾਂਸ

ਟੀ.ਵੀ. ਦੀ ''''ਨਾਗਿਨ'''' ਨਾਲ ਘਰ-ਘਰ ''''ਚ ਮਸ਼ਹੂਰ ਹੋਈ ਅਭਿਨੇਤਰੀ ਮੌਨੀ ਰਾਏ...

ਮੁੰਬਈ(ਬਿਊਰੋ)— ਟੀ.ਵੀ. ਦੀ 'ਨਾਗਿਨ' ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਭਿਨੇਤਰੀ ਮੌਨੀ ਰਾਏ ਬਾਲੀਵੁੱਡ 'ਚ ਅਕਸ਼ੈ ਕੁਮਾਰ ਨਾਲ ਫਿਲਮ 'ਗੋਡਲ' ਨਾਲ ਆਪਣਾ ਡੈਬਿਊ ਕਰ ਚੁੱਕੀ ਹੈ। ਉਸ ਦੀ ਪਹਿਲੀ ਫ਼ਿਲਮ 'ਗੋਲਡ' 100 ਕਰੋੜ ਦੀ ਕਮਾਈ ਕਰਕੇ ਸੁਰਖੀਆਂ ਬਟੋਰ ਚੁੱਕੀ ਹੈ। ਇਸ ਫਿਲਮ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਹੋਰ ਫਿਲਮਾਂ ਦੀ ਆਫਰ ਵੀ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਮੌਨੀ ਨਾਲ ਇਕ ਕੰਨੜ ਫ਼ਿਲਮ 'K76-1' ਦਾ ਨਾਂ ਵੀ ਜੁੜ ਗਿਆ ਹੈ।
ਜੀ ਹਾਂ, ਮੌਨੀ ਜਲਦ ਹੀ 'K76-1' 'ਚ ਨਜ਼ਰ ਆਉਣ ਵਾਲੀ ਹੈ, ਜੋ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ 'ਚ ਮੌਨੀ ਦਾ ਆਈਟਮ ਨੰਬਰ ਹੋਵੇਗਾ। ਮੌਨੀ ਜਿਸ ਗੀਤ 'ਤੇ ਇਸ ਫ਼ਿਲਮ 'ਚ ਠੁੱਮਕਦੀ ਨਜ਼ਰ ਆਉਣ ਵਾਲੀ ਹੈ, ਉਹ ਗੀਤ 1989 'ਚ ਆਈ ਹਿੰਦੀ ਫ਼ਿਲਮ 'ਤ੍ਰਿਦੇਵ' ਦਾ ਗੀਤ ਹੈ। ਇਸ ਦੀ ਸ਼ੂਟਿੰਗ ਪਿੱਛਲੇ ਹਫਤੇ ਹੀ ਮੁੰਬਈ ਦੇ ਗੋਰੇਗਾਓਂ 'ਚ ਹੋਈ ਸੀ। ਇਹ ਆਈਟਮ ਨੰਬਰ 'ਕ ਪਾਰਟੀ ਟ੍ਰੈਕ ਹੋਵੇਗਾ, ਜਿਸ ਨੂੰ ਤਨਿਸ਼ਕ ਬਾਗਚੀ ਨੇ ਰੀ-ਕ੍ਰਿਏਟ ਕੀਤਾ ਹੈ। ਇਸ ਤੋਂ ਇਲਾਵਾ ਵੀ ਮੌਨੀ ਆਲੀਆ-ਰਣਬੀਰ ਦੀ 'ਬ੍ਰਹਮਾਸਤਰ' 'ਚ ਵੀ ਨੈਗਟਿਵ ਰੋਲ ਕਰਦੀ ਨਜ਼ਰ ਆਉਣ ਵਾਲੀ ਹੈ।

  • Kannada
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ