ਫਰਾਂਸ ਵਿਚ ਯੈਲੋ ਵੈਸਟ ਪ੍ਰਦਰਸ਼ਨ ਦੇ ਨਵੇਂ ਦੌਰ ਵਿਚ 1700 ਤੋਂ ਜ਼ਿਆਦਾ ਲੋਕ ਗ੍ਰਿਫਤਾਰ

ਫਰਾਂਸ ਵਿਚ ਯੈਲੋ ਵੈਸਟ ਪ੍ਰਦਰਸ਼ਨ ਦੇ ਨਵੇਂ ਦੌਰ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਦੰਗਾਰੋਧੀ ਪੁਲਸ ਨਾਲ ਝੜਪ ਹੋ ਗਈ ਅਤੇ 1700 ਤੋਂ ਜ਼ਿਆਦਾ ਲੋਕ ਗ੍ਰਿਫਤਾਰ ਕਰ ਲਏ ਗਏ। ਗ੍ਰਹਿ...

ਪੈਰਿਸ (ਏ.ਐਫ.ਪੀ.)- ਫਰਾਂਸ ਵਿਚ ਯੈਲੋ ਵੈਸਟ ਪ੍ਰਦਰਸ਼ਨ ਦੇ ਨਵੇਂ ਦੌਰ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਦੰਗਾਰੋਧੀ ਪੁਲਸ ਨਾਲ ਝੜਪ ਹੋ ਗਈ ਅਤੇ 1700 ਤੋਂ ਜ਼ਿਆਦਾ ਲੋਕ ਗ੍ਰਿਫਤਾਰ ਕਰ ਲਏ ਗਏ। ਗ੍ਰਹਿ ਮੰਤਰਾਲੇ ਨੇ ਐਤਵਾਰ ਨੂੰ ਇਹ ਖਬਰ ਦਿੱਤੀ। ਵੱਧਦੀ ਮਹਿੰਗਾਈ ਅਤੇ ਆਮ ਤੌਰ 'ਤੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਵਿਰੁੱਧ ਦੇਸ਼ਵਿਆਪੀ ਪ੍ਰਦਰਸ਼ਨ ਦੇ ਚੌਥੇ ਹਫਤੇ ਦੇ ਅਖੀਰ ਨੂੰ ਮਾਰਸੀਲੇ, ਬੋਰਡੋਕਸ ਅਤੇ ਟੌਲਾਉਜ਼ ਸਣੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪ ਹੋਈ। ਗ੍ਰਹਿ ਮੰਤਰਾਲੇ ਮੁਤਾਬਕ 1723 ਲੋਕ ਫੜੇ ਗਏ।

ਪੈਰਿਸ ਵਿਚ ਪੁਲਸ ਨੇ ਦੱਸਿਆ ਕਿ ਉਸ ਨੇ ਸ਼ਨੀਵਾਰ ਨੂੰ 1082 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੋ ਪਿਛਲੇ ਦੌਰ ਦੌਰਾਨ ਗ੍ਰਿਫਤਾਰ 412 ਲੋਕਾਂ ਤੋਂ ਕਾਫੀ ਜ਼ਿਆਦਾ ਹਨ। ਗ੍ਰਹਿ ਮੰਤਰਾਲੇ ਮੁਤਾਬਕ ਸ਼ਨੀਵਾਰ ਨੂੰ ਪ੍ਰਦਰਸ਼ਨ ਵਿਚ ਤਕਰੀਬਨ 1,36,000 ਲੋਕਾਂ ਨੇ ਹਿੱਸਾ ਲਿਆ। ਇਕ ਦਸੰਬਰ ਨੂੰ ਵੀ ਪ੍ਰਦਰਸ਼ਨ ਵਿਚ ਤਕਰੀਬਨ ਇੰਨੇ ਲੋਕ ਪਹੁੰਚੇ ਸਨ। ਪੈਰਿਸ ਵਿਚ ਪ੍ਰਦਰਸ਼ਨ ਬਹੁਤ ਹਿੰਸਕ ਰਿਹਾ। ਪ੍ਰਦਰਸ਼ਨਕਾਰੀਆਂ ਨੇ ਕਾਰਾਂ ਅਤੇ ਰੋਕਾਂ ਵਿਚ ਅੱਗ ਲਗਾ ਦਿੱਤੀ ਅਤੇ ਸ਼ੀਸ਼ੇ ਤੋੜ ਦਿੱਤੇ। ਸ਼ਹਿਰ ਪ੍ਰਸ਼ਾਸਨ ਮੁਤਾਬਕ ਯੈਲੋ ਵੈਸਟ ਨੇ ਹੁਣ ਇਕ ਦਸੰਬਰ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਇਨ੍ਹਾਂ ਪ੍ਰਦਰਸ਼ਨਾਂ ਦੇ ਕੇਂਦਰ ਵਿਚ ਰਾਸ਼ਟਰਪਤੀ ਹਨ ਅਤੇ ਸੰਭਾਵਨਾ ਹੈ ਕਿ ਉਹ ਆਉਣ ਵਾਲੇ ਕੁਝ ਦਿਨਾਂ ਵਿਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰ ਸਕਦੇ ਹਨ। ਪ੍ਰਦਰਸ਼ਨਕਾਰੀ ਮੈਕਰੋਂ ਅਸਤੀਫਾ ਦਿਓ ਦੇ ਨਾਅਰੇ ਲਗਾ ਰਹੇ ਸਨ। 

  • France
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ