ਮੈਨਚੈਸਟਰ ਸਿਟੀ ਦੀ ਪਹਿਲੀ ਹਾਰ, ਸਲਾਹ ਦੀ ਬਦੌਲਤ ਲਿਵਰਪੂਲ ਚੋਟੀ 'ਤੇ

ਚੇਲਸੀ ਨੇ ਸ਼ਨੀਵਾਰ ਨੂੰ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਇੰਗਲਿਸ਼ ਲੀਗ ਚ 2-0 ਨਾਲ ਹਰਾ ਕੇ ਪਹਿਲੀ ਹਾਰ ਦਾ ਸਵਾਦ...

ਲੰਡਨ— ਚੇਲਸੀ ਨੇ ਸ਼ਨੀਵਾਰ ਨੂੰ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਇੰਗਲਿਸ਼ ਲੀਗ ਚ 2-0 ਨਾਲ ਹਰਾ ਕੇ ਪਹਿਲੀ ਹਾਰ ਦਾ ਸਵਾਦ ਚਖਾਇਆ ਜਿਸ ਨਾਲ ਲਿਵਰਪੂਲ ਸਕੋਰ ਬੋਰਡ 'ਚ ਚੋਟੀ 'ਤੇ ਪਹੁੰਚ ਗਿਆ। ਐਨਗੋਲੋ ਕਾਂਟੇ ਅਤੇ ਡੇਵਿਡ ਲੁਈਜ ਨੇ ਚੇਲਸੀ ਵੱਲੋਂ ਗੋਲ ਦਾਗੇ। ਮੈਨਚੈਸਟਰ ਨੇ ਪਹਿਲੇ ਹਾਫ 'ਚ ਦਬਦਬਾ ਬਣਾਈ ਰਖਿਆ ਪਰ ਉਹ ਇਸ ਨੂੰ ਕਾਇਮ ਨਹੀਂ ਰਖ ਸਕਿਆ

ਲਿਵਰਪੂਲ ਨੇ ਇਕ ਹੋਰ ਮੈਚ 'ਚ ਮੁਹੰਮਦ ਸਲਾਹ ਦੀ ਹੈਟ੍ਰਿਕ ਦੀ ਮਦਦ ਨਾਲ ਬੋਰਨਮਾਊਥ ਨੂੰ 4-0 ਨਾਲ ਹਰਾਇਆ। ਆਰਸਨਲ ਨੇ ਲੁਕਾਸ ਟੋਟੇਰਾ ਦੇ ਗੋਲ ਦੀ ਮਦਦ ਨਾਲ ਹਡਰਸਫੀਲਡ ਨੂੰ 1-0 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ 21 ਮੈਚਾਂ ਤਕ ਪਹੁੰਚਾ ਦਿੱਤੀ। ਮੈਨਚੈਸਟਰ ਯੂਨਾਈਟਿਡ ਨੇ ਵੀ ਆਖਰਕਾਰ ਗੋਲ ਕਰਨ ਦੀ ਆਪਣੀ ਕਾਬਲੀਅਤ ਦਾ ਚੰਗਾ ਨਮੂਨਾ ਪੇਸ਼ ਕੀਤਾ ਅਤੇ ਓਲਡ ਟ੍ਰੈਫਰਡ 'ਚ ਫੁਲਹਮ ਨੂੰ 4-1 ਨਾਲ ਹਰਾਇਆ। ਇਸ ਨਾਲ ਉਹ ਸਕੋਰ ਬੋਰਡ 'ਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।

  • Manchester City
  • Liverpool
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ