ਸੁਨਿਆਰੇ ਕੋਲੋਂ ਲੱਖਾਂ ਦੇ ਗਹਿਣੇ ਤੇ ਨਕਦੀ ਖੋਹ ਕੇ ਨਕਾਬਪੋਸ਼ ਲੁਟੇਰੇ ਫਰਾਰ

ਬੀਤੀ ਰਾਤ ਕਲਾਨੌਰ ਤੋਂ ਕਰੀਬ 2 ਕਿ. ਮੀ. ਦੂਰ ਬਟਾਲਾ ਮਾਰਗ ’ਤੇ ਪਿੰਡ ਖੁਸ਼ੀਪੁਰ ਦੇ ਨਜ਼ਦੀਕ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਮੋਟਰਸਾਈਕਲ ’ਤੇ ਇਕ ਸੁਨਿਆਰੇ ਕੋਲੋਂ ਕਰੀਬ ਸਾਢੇ ਤਿੰਨ ਲੱਖ ਰੁਪਏ ਦੇ...

ਕਲਾਨੌਰ, (ਮਨਮੋਹਨ)- ਬੀਤੀ ਰਾਤ ਕਲਾਨੌਰ ਤੋਂ ਕਰੀਬ 2 ਕਿ. ਮੀ. ਦੂਰ ਬਟਾਲਾ ਮਾਰਗ ’ਤੇ ਪਿੰਡ ਖੁਸ਼ੀਪੁਰ ਦੇ ਨਜ਼ਦੀਕ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਮੋਟਰਸਾਈਕਲ ’ਤੇ ਇਕ ਸੁਨਿਆਰੇ ਕੋਲੋਂ ਕਰੀਬ ਸਾਢੇ ਤਿੰਨ ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ, ਨਕਦੀ ਤੇ ਮੋਬਾਇਲ ਖੋਹ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਹੈ। ਜਿਸ ਸਬੰਧੀ ਪਤਾ ਚਲਦੇ ਹੀ ਪੁਲਸ ਪ੍ਰਸ਼ਾਸਨ  ਨੇ ਪੂਰੀ ਹਰਕਤ ’ਚ ਆਉਂਦੇ ਹੋਏ ਲੁਟੇਰਿਆਂ ਨੂੰ ਕਾਬੂ ਕਰਨ ਹੇਤੂ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਹੈ।
ਇਸ ਘਟਨਾ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਦਰਜ ਕਰਵਾਈ ਰਿਪੋਰਟ ਤਹਿਤ ਜਾਣਕਾਰੀ ਦਿੰਦੇ ਹੋਏ ਲੁਟੇਰਿਆਂ ਦਾ ਸ਼ਿਕਾਰ ਹੋਏ ਸੁਨਿਅਾਰੇ ਸਾਬਿਰ ਅਲੀ ਮਲਿਕ ਪੁੱਤਰ ਗੁਲਾਮ ਐਸਪੀਆ ਮਲਿਕ ਵਾਸੀ ਲਖਣਪੁਰ ਉਤਰਪਾਡ਼ਾ ਜ਼ਿਲਾ ਤੇਰਾਲੀ (ਵੈਸਟ ਬੰਗਾਲ)  ਹਾਲ ਵਾਸੀ ਕਲਾਨੌਰ ਨੇ ਦੱਸਿਆ ਕਿ ਉਹ ਕਲਾਨੌਰ ਵਿਖੇ ਸੁਨਿਆਰੇ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਅੰਮ੍ਰਿਤਸਰ ਤੋਂ ਕਲਾਨੌਰ ਅਤੇ ਗੁਰਦਾਸਪੁਰ ਦੇ ਸੁਨਿਆਰਿਆਂ ਦੇ ਸੋਨੇ ਚਾਂਦੀ ਦੇ ਗਹਿਣੇ ਖਰੀਦ ਕੇ ਆਪਣੇ ਮੋਟਰਸਾਈਕਲ ਨੰ. ਪੀ ਬੀ. 06 ਏ ਕਿਊ 9364 ਸੀ ਟੀ 100 ਬਜਾਜ ’ਤੇ ਸਵਾਰ ਹੋ ਕੇ ਵਾਈਆ ਬਟਾਲਾ ਰਾਹੀਂ ਕਲਾਨੌਰ ਵਾਪਸ ਆ ਰਿਹਾ ਸੀ  ਤੇ ਕਲਾਨੌਰ ਦੇ ਨਜ਼ਦੀਕ ਪਿੰਡ ਖੁਸ਼ੀਪੁਰ ਤੋਂ ਕਰੀਬ 150 ਮੀ. ਦੂਰੀ ’ਤੇ ਰਾਤ ਕਰੀਬ 8:15 ਵਜੇ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਆਕਤੀ ਜੋ ਮੇਰੇ ਪਿੱਛੇ ਆ ਰਹੇ ਸਨ, ਵੱਲੋਂ ਇਕ ਦਮ ਮੇਰੇ ਮੋਟਰਸਾਈਕਲ ਦੇ ਅੱਗੇ ਲਗਾ ਕੇ ਮੇਰਾ ਬੈਗ ਜਿਸ ’ਚ ਇਕ ਕਿੱਲੋ ਚਾਂਦੀ, 5 ਤੋਲੇ ਖਰਾ ਸੋਨਾ, 2 ਤੋਲਾ ਵਜ਼ਨੀ ਸੋਨੇ ਦਾ ਬਰੈਸਲਟ, ਕਰੀਬ 3 ਤੋਲਾ ਸੋਨੇ ਦੀਆਂ ਚੂਡ਼ੀਆਂ, ਇਕ ਗਰਾਮ ਸੋਨੇ ਦਾ ਲਾਕੇਟ, ਸਾਢੇ ਚਾਰ ਗਰਾਮ ਸੋਨੇ ਦੀ ਚੇਨੀ ਜਿਨ੍ਹਾਂ ਦੀ ਕੀਮਤ ਕਰੀਬ 3 ਲੱਖ 57 ਹਜ਼ਾਰ ਬਣਦੀ ਹੈ ਤੋਂ ਇਲਾਵਾ ਕਰੀਬ 8 ਹਜ਼ਾਰ ਰੁਪਏ ਨਕਦੀ, ਮੋਬਾਇਲ ਅਤੇ ਪਰਸ ’ਚ ਪਏ ਹੋਰ ਜ਼ਰੂਰੀ ਕਾਗਜ਼ਾਤ ਖੋਹ ਕ ਭੱਜ ਗਏ। ਇਸ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਸੁਨਿਅਾਰੇ ਭਾਈਚਾਰੇ ਅਤੇ ਆਮ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਲੁੱਟੇ ਗਏ ਗਹਿਣੇ ਵਾਪਸ ਦਵਾਏ ਜਾਣ। 
ਇਨੋਵਾ ’ਚ ਸਵਾਰ 4 ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਨੂੰ ਲੁੱਟਿਆ
 ਬਟਾਲਾ/ਕਲਾਨੌਰ, (ਬੇਰੀ, ਮਨਮੋਹਨ)-ਬੀਤ ਰਾਤ ਕਲਾਨੌਰ ਦੇ ਨਜ਼ਦੀਕ ਪਿੰਡ ਹਕੀਮਪੁਰ ਦੇ ਇਕ ਵਿਅਕਤੀ ਨੂੰ ਬਟਾਲਾ ਮਾਰਗ ’ਤੇ ਤਾਰਗਡ਼੍ਹ ਪੁਲੀ ਦੇ ਨਜ਼ਦੀਕ ਇਨੋਵਾ ਗੱਡੀ ’ਚ ਸਵਾਰ 4 ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟਣ ਦਾ ਸਮਾਚਾਰ ਹੈ। ਇਸ ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਿਸ਼ਾਨ ਸਿੰਘ ਵਾਸੀ ਹਕੀਮਪੁਰ ਨੇ ਦੱਸਿਆ ਕਿ  ਉਹ ਆਈ . ਟੀ. ਆਈ. ਕਾਲਜ ਕਲਾਨੌਰ ਵਿਖੇ ਨੌਕਰੀ ਕਰਦਾ ਹੈ। ਬੀਤੀ ਰਾਤ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਰੀਬ 9:30 ਕਲਾਨੌਰ ਆ ਰਿਹਾ ਸੀ ਕਿ ਅੱਡਾ ਤਾਰਾਗਡ਼੍ਹ ਪੁਲੀ ਦੇ ਨਜ਼ਦੀਕ ਇਕ ਇਨੋਵਾ ਗੱਡੀ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਸਨੂੰ ਥੱਲੇ ਸੁੱਟ ਦਿੱਤਾ ਅਤੇ ਗੱਡੀ ’ਚੋਂ ਉਤਰੇ 4 ਨਕਾਬਪੋਸ਼ ਵਿਅਕਤੀਆਂ ਜਿਨ੍ਹਾਂ ਨੇ ਹੱਥਾਂ ’ਚ ਹਥਿਆਰ ਫਡ਼ੇ ਹੋਏ ਸਨ, ਨੇ ਮੈਨੂੰ ਧਮਕਾਉਂਦੇ ਹੋਏ ਕਿਹਾ ਕਿ ਜੋ ਕੁਝ ਤੇਰੇ ਕੋਲ ਹੈ ਕੱਢ ਦੇ। ਇਸ ਦੌਰਾਨ ਉਨ੍ਹਾਂ ਨੇ ਮੇਰਾ ਬੈਗ ਜਿਸ ’ਚ ਜ਼ਰੂਰੀ ਕਾਗਜ਼ਾਤ ਸਨ, ਸਮੇਤ ਮੇਰੇ ਪਰਸ ’ਚ ਪਏ ਕਰੀਬ 3500 ਰੁਪਏ ਅਤੇ ਮੇਰਾ ਮੋਬਾਇਲ ਖੋਹ ਕੇ ਭੱਜ ਗਏ। ਇਸ ਘਟਨਾ ਸਬੰਧੀ ਪੁਲਸ ਥਾਣਾ ਕਿਲਾ ਲਾਲ ਸਿੰਘ ਵਿਖੇ ਸੂਚਿਤ ਕਰ ਦਿੱਤਾ ਹੈ। 

ਇਸ ਲੁੱਟ ਦੀ ਵਾਰਦਾਤ ਸਬੰਧੀ ਪੀਡ਼ਤ ਸੁਨਿਅਾਰੇ ਸਾਬਿਰ ਅਲੀ ਮਲਿਕ ਦੇ ਬਿਆਨਾਂ ’ਤੇ ਲੁਟੇਰਿਆਂ ਖਿਲਾਫ  ਮਾਮਲਾ ਦਰਜ ਕਰ ਕੇ ਜੰਗੀ ਪੱਧਰ ’ਤੇ ਜਾਂਚ ਅਾਰੰਭ ਕਰ ਦਿੱਤੀ ਹੈ ਅਤੇ ਐੱਸ. ਪੀ. ਡੀ. ਹਰਵਿੰਦਰ ਸਿੰਘ, ਡੀ. ਐੱਸ. ਪੀ. ਰੂਲਰ ਮਨਜੀਤ ਸਿੰੰਘ  ਆਦਿ ਵੱਲੋਂ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਨਜ਼ਦੀਕੀ ਗੁਰਦੁਆਰਾ ਸਾਹਿਬ ਅਤੇ ਮਾਰਗ ’ਤੇ ਹੋਰ ਸਥਾਨਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲ ਕੇ ਪਡ਼ਤਾਲ ਕੀਤੀ ਜਾ ਰਹੀ ਅਤੇ ਜਲਦੀ ਲੁਟੇਰਿਆਂ ਦੀ ਪਛਾਣ ਕਰਕੇ ਕਾਬੂ ਕਰਨ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।    -ਪਰਮਵੀਰ ਸਿੰਘ ਸੈਨੀ, ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ.

  • robbers
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ