ਮੀਕੇ ਨੂੰ ਘਿਰਿਆ ਦੇਖ ਦਲੇਰ ਮਹਿੰਦੀ ਨੇ ਦਿੱਤੀ ਸਫਾਈ

ਬਾਲੀਵੁੱਡ ਅਤੇ ਪੰਜਾਬੀ ਸਿੰਗਰ ਮੀਕਾ ਸਿੰਘ ਨੂੰ ਬੀਤੇ ਦਿਨ ਦੁਬਈ ਪੁਲਸ ਨੇ ਗ੍ਰਿ੍ਰਫਤਾਰ...

ਮੁੰਬਈ(ਬਿਊਰੋ)—ਬਾਲੀਵੁੱਡ ਅਤੇ ਪੰਜਾਬੀ ਸਿੰਗਰ ਮੀਕਾ ਸਿੰਘ ਨੂੰ ਬੀਤੇ ਦਿਨ ਦੁਬਈ ਪੁਲਸ ਨੇ ਗ੍ਰਿ੍ਰਫਤਾਰ ਕੀਤਾ ਸੀ। ਦਰਅਸਲ, 17 ਸਾਲ ਦੀ ਮਾਡਲ ਨੇ ਮੀਕਾ 'ਤੇ ਅਸ਼ਲੀਲ ਤਸਵੀਰਾਂ ਭੇਜਣ ਅਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉੱਥੇ ਹੀ ਬੀਤੀ ਰਾਤ ਮੀਕਾ ਨੂੰ ਦੁਬਈ ਤੋਂ ਮੁਰੱਕਾਬਾਤ ਪੁਲਸ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ ਸੀ।
PunjabKesari
ਹਾਲ ਹੀ 'ਚ ਹੁਣ ਇਸ ਦੋਸ਼ ਤੋਂ ਬਾਅਦ ਮੀਕਾ ਦੇ ਸਿੰਘ ਭਰਾ ਮਸ਼ਹੂਰ ਪੰਜਾਬੀ ਸਿੰਗਰ ਦਲੇਰ ਮਹਿੰਦੀ ਨੇ ਮਾਡਲ ਬਾਰੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਅਜੇ ਤੱਕ ਸਮਝ ਨਹੀਂ ਪਾ ਰਹੇ ਕਿ ਕੀ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੀਕਾ ਦੁਬਈ 'ਚ ਆਪਣਾ ਸ਼ੋਅ ਕਰਨ ਲਈ ਗਿਆ ਸੀ।
PunjabKesari
ਦਲੇਰ ਮਹਿੰਦੀ ਅਨੁਸਾਰ ਜਿਸ ਬ੍ਰਾਜ਼ੀਲੀਅਨ ਲੜਕੀ ਨੇ ਮੀਕਾ 'ਤੇ ਦੋਸ਼ ਲਗਾਇਆ ਹੈ। ਉਹ ਲੜਕੀ ਅਤੇ ਉਸ ਦੀ ਮਾਂ ਉਨ੍ਹਾਂ ਦੇ ਸਿੰਗਿੰਗ-ਡਾਂਸਿੰਗ ਗਰੁੱਪ ਨਾਲ ਪਿਛਲੇ 3-4 ਸਾਲਾਂ ਤੋਂ ਜੁੜੀਆਂ ਹੋਈਆਂ ਹਨ। ਦਲੇਰ ਮਹਿੰਦੀ ਦਾ ਕਹਿਣਾ ਹੈ ਕਿ ਸਾਨੂੰ ਸਮਝਣ 'ਚ ਸਮਾਂ ਲੱਗ ਰਿਹਾ ਹੈ ਕਿ ਅਜਿਹਾ ਲੜਕੀ ਨੇ ਕਿਉਂ ਕਿਹਾ ਹੈ। ਜਾਣਕਾਰੀ ਮੁਤਾਬਕ ਮੀਕਾ ਪਰਫਾਰਮੈਨਸ ਕਾਰਨ ਦੁਬਈ ਗਿਆ ਸੀ। ਜਿੱਥੇ ਉਨ੍ਹਾਂ ਨੂੰ ਮਹਿਲਾ ਦੇ ਦੋਸ਼ ਲਗਾਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
PunjabKesari
ਪਹਿਲਾਂ ਵੀ ਵਿਵਾਦਾਂ 'ਚ ਆ ਚੁੱਕੇ ਹਨ ਮੀਕਾ ਸਿੰਘ
ਮੀਕਾ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਆ ਚੁੱਕੇ ਹਨ। 2016 'ਚ ਇਕ ਮਾਡਲ ਨੇ ਉਨ੍ਹਾਂ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉੱਥੇ ਹੀ 2015 'ਚ ਉਹ ਇਕ ਡਾਕਟਰ ਦੇ ਥੱਪੜ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ, ਜਿਸ ਤੋਂ ਬਾਅਦ ਮੀਕੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।

  • Mike Durer Mehndi
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ