ਮਿਸ ਵਰਲਡ 2018 ਨੂੰ ਮਾਨੂਸ਼ੀ ਛਿੱਲਰ ਨੇ ਪਹਿਨਾਇਆ ਜਿੱਤ ਦਾ ਤਾਜ

ਮੈਕਸੀਕੋ ਦੀ ਵਨੀਸਾ ਪੋਨਸ ਡੀ ਲਿਓਨ ਮਿਸ ਵਰਲਡ 2018 ਬਣੀ ਹੈ। ਉਨ੍ਹਾਂ ਨੂੰ ਪਿਛਲੇ ਸਾਲ ਮਿਸ ਵਰਲਡ ਬਣੀ...

ਮੈਕਸੀਕੋ— ਮੈਕਸੀਕੋ ਦੀ ਵਨੀਸਾ ਪੋਨਸ ਡੀ ਲਿਓਨ ਮਿਸ ਵਰਲਡ 2018 ਬਣੀ ਹੈ। ਉਨ੍ਹਾਂ ਨੂੰ ਪਿਛਲੇ ਸਾਲ ਮਿਸ ਵਰਲਡ ਬਣੀ ਮਾਨੁਸ਼ੀ ਛਿੱਲਰ ਨੇ ਕ੍ਰਾਊਨ ਪਹਿਨਾਇਆ ਸੀ। ਥਾਈਲੈਂਡ ਦੀ ਰਿਪ੍ਰੈਸੈਂਟਿਵ ਨਿਕੋਲੀਨ ਲਿਮਸਨੁਕਾਨ ਰਹੀ ਪਹਿਲੀ ਰਨਰਅੱਪ ਬਣੀ ਹੈ। ਤਾਂ ਉਥੇ ਹੀ ਭਾਰਤ ਦੀ ਫੇਮਿਨਾ ਮਿਸ ਇੰਡੀਆ 2018 ਟਾਪ 12 'ਚ ਵੀ ਆਪਣੀ ਥਾਂ ਨਹੀਂ ਬਣਾ ਸਕੀ। ਇਹ ਮੁਕਾਬਲਾ ਚੀਨ ਦੇ ਸਾਨਿਆ 'ਚ ਹੋਇਆ ਹੈ। ਮਿਸ ਵਰਲਡ 2018 ਜਿੱਤਣ ਤੋਂ ਬਾਅਦ ਵਨੀਸਾ ਕਾਫੀ ਖੁਸ਼ ਹੈ। ਇਹ ਮਿਸ ਵਰਲਡ ਦਾ 68ਵਾਂ ਸੀਜ਼ਨ ਸੀ।26 ਸਾਲ ਦੀ ਵਨੀਸਾ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਲੜਕੀਆਂ ਇਹ ਡਿਸਰਵ ਕਰਦੀਆਂ ਹਨ। ਮੈਂ ਉਨ੍ਹਾਂ ਸਾਰੀਆਂ ਨੂੰ ਰਿਪ੍ਰੈਸੈਂਟ ਕਰਨ 'ਚ ਮਾਣ ਮਹਿਸੂਸ ਕਰਦੀ ਹਾਂ। ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ। ਵਨੀਸਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014  'ਚ ਮੈਕਸੀਕੋ ਨੈਕਸਟ ਟਾਪ ਮਾਡਲ ਨਾਲ ਕੀਤੀ ਸੀ। ਉਨ੍ਹਾਂ ਨੇ ਇਹ ਮੁਕਾਬਲਾ ਜਿੱਤਿਆ ਵੀ ਸੀ।

  • Miss World
  • Manushi Chillar
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ