ਸ਼ਾਨਾਦਾਰ ਫੀਚਰਸ ਨਾਲ MevoFit ਨੇ ਭਾਰਤ 'ਚ ਲਾਂਚ ਕੀਤਾ ਨਵਾਂ ਫਿੱਟਨੈੱਸ ਬੈਂਡ

ਫਿਟਨੈੱਸ ਟੈਕਨਾਲੌਜੀ ਸਟਾਰਟਅਪ ਕੰਪਨੀ ਮੇਵੋਫਿੱਟ ਨੇ ਭਾਰਤ ''''ਚ MevoFit Bold HR ਨਾਂ ਨਾਲ ਫਿਟਨੈੱਸ ਬੈਂਡ ਲਾਂਚ....

ਗੈਜੇਟ ਡੈਸਕ- ਫਿਟਨੈੱਸ ਟੈਕਨਾਲੌਜੀ ਸਟਾਰਟਅਪ ਕੰਪਨੀ ਮੇਵੋਫਿੱਟ ਨੇ ਭਾਰਤ 'ਚ MevoFit Bold HR ਨਾਂ ਨਾਲ ਫਿਟਨੈੱਸ ਬੈਂਡ ਲਾਂਚ ਕੀਤਾ ਹੈ। ਇਸ ਫਿੱਟਨੈੱਸ ਬੈਂਡ ਦੀ ਕੀਮਤ 3990 ਰੁਪਏ ਹੈ ਤੇ ਇਹ ਇਸ ਕੀਮਤ ਦੇ ਨਾਲ ਆਨਲਾਈਨ ਅਮੇਜ਼ਾਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਹੈ। ਮੇਵੋਫਿੱਟ ਬੋਲਡ HR ਨਾਂ ਦਾ ਇਹ ਬੈਂਡ ਤਿੰਨ ਕਲਰ ਵੇਰੀਐਂਟਸ-ਬਲੈਕ,ਬਲੂ ਤੇ ਪਰਪਲ ਦੇ ਨਾਲ ਆਉਂਦਾ ਹੈ। 

ਐਕਟੀਵਿਟੀ ਟ੍ਰੈਕਿੰਗ ਫੀਚਰਸ
ਇਹ ਸਮਾਰਟ ਬੈਂਡ ਕਈ ਐਕਟੀਵਿਟੀ ਟ੍ਰੈਕਿੰਗ ਫੀਚਰਸ ਦੇ ਨਾਲ ਆਉਂਦਾ ਹੈ ਤੇ ਇਸ ਨੂੰ ਖਾਸਤੌਰ ਤੇ ਫਿੱਟਨੈੱਸ ਸ਼ੌਕੀਨਾਂ ਲਈ ਬਣਾਇਆ ਗਿਆ ਹੈ। ਇਸ ਫਿੱਟਨੈੱਸ ਬੈਂਡ 'ਚ ਦਿਲ ਦੀ ਧੜਕਨ ਮਿਣਨ ਲਈ ਆਪਟਿਕਲ ਸੈਂਸਰ ਹੈ, ਜੋ 24x7 ਲਗਾਤਾਰ ਹਾਰਟ ਰੇਟ 'ਤੇ ਨਜ਼ਰ ਰੱਖਦਾ ਹੈ। ਇਸ ਵਾਟਰਪਰੂਫ ਫਿੱਟਨੈੱਸ ਬੈਂਡ ਨੂੰ ਤੈਰਾਕੀ ਕਰਨ ਵਾਲੇ ਲੋਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ਨੂੰ IP68 ਰੇਟਿੰਗ ਪ੍ਰਾਪਤ ਹੈ।

ਤੁਹਾਡੀ ਨੀਂਦ ਨੂੰ ਕਰੇਗਾ ਟ੍ਰੈਕ
ਮੇਵੋਫਿੱਟ ਬੋਲਡ HR ਫਿਟਨੈੱਸ ਬੈਂਡ 'ਚ ਦਿਨ ਭਰ ਦੀ ਐਕਟੀਵਿਟੀ ਨੂੰ ਟ੍ਰੈਕ ਕਰਨ ਦੀ ਸਮਰੱਥਾ ਹੈ ਜਿਸ 'ਚ ਯੂਜ਼ਰਸ ਵਲੋਂ ਹਰ ਰੋਜ਼ ਚੱਲਣਾ, ਦੌੜਨਾ, ਕੈਲਰੀ ਖਰਚ ਕਰਣਾ, ਦੂਰੀ ਤੈਅ ਕਰਨਾ ਆਦਿ ਸ਼ਾਮਿਲ ਹਨ। ਇਹ ਸਮਾਰਟ ਬੈਂਡ ਨੀਂਦ ਨੂੰ ਟ੍ਰੈਕ ਕਰਦਾ ਹੈ। ਤੁਸੀਂ ਕਿੰਨਾ ਸੌਂਦੇ ਹੋ ਤੇ ਤੁਸੀਂ ਡੂੰਘੀ ਨੀਂਦ 'ਚ ਸੀ ਜਾਂ ਝੱਪਕੀ ਲੈ ਰਹੇ ਸੀ, ਇਨ੍ਹਾਂ ਸਾਰੀਆਂ ਚੀਜਾਂ ਨੂੰ ਰਿਕਾਰਡ ਕਰਦਾ ਹੈ। ਇਸ ਤੋਂ ਬਾਅਦ ਨੀਂਦ ਦਾ ਵਿਸ਼ਲੇਸ਼ਣ ਕਰ ਤੁਹਾਨੂੰ ਸੁਝਾਅ ਦਿੰਦਾ ਹੈ।

ਇਨਬਿਲਟ ਅਲਾਰਮ ਫੀਚਰ
ਇਸ ਡਿਵਾਈਸ 'ਚ ਇਨਬਿਲਟ ਅਲਾਰਮ ਫੀਚਰ ਹੈ ਜੋ ਯੂਜ਼ਰਸ ਨੂੰ ਐਕਸਰਸਾਈਜ਼ ਜਾਂ ਵਰਕਆਊਟ ਲਈ ਮੋਟੀਵੇਟ ਕਰਦਾ ਹੈ। ਤੁਹਾਨੂੰ ਕਿੰਨੀਂ ਕਸਰਤ ਤੇ ਕਰਨੀ ਹੈ ਇਸ ਬਾਰੇ 'ਚ ਵੀ ਇਹ ਫਿੱਟਨੈੱਸ ਬੈਂਡ ਯਾਦ ਦਵਾਉਂਦਾ ਹੈ। 

ਸੱਤ ਤਰਾਂ ਦੇ ਸਪੋਰਟਸ ਮੋਡ ਹਨ ਸ਼ਾਮਲ
ਇਸ ਸਮਾਰਟ ਫਿੱਟਨੈੱਸ ਬੈਂਡ 'ਚ ਸੱਤ ਤਰਾਂ ਦੇ (ਰਨਿੰਗ, ਸਾਈਕਲਿੰਗ, ਬੈਡਮਿੰਟਨ, ਬਾਸਕੇਟਬਾਲ, ਸਾਕੇ, ਟੇਬਲ ਟੈਨਿਸ ਤੇ ਟੈਨਿਸ) ਸਪੋਰਟਸ ਮੋਡ ਹਨ। ਇਸ ਤੋਂ ਇਲਾਵਾ, ਇਸ 'ਚ ਰਨਿੰਗ, ਸਾਈਕਲਿੰਗ ਤੇ ਬਾਲ ਸਪੋਰਟਸ ਜਿਹੀਆਂ ਐਕਟੀਵਿਟੀ ਲਈ ਆਟੋਮੈਟਿਕ ਮੋਡ ਦਿੱਤੇ ਗਏ ਹਨ। ਇਸ ਬੈਂਡ ਤੋਂ ਮੌਸਮ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਤੇ ਉਸ ਦੇ ਮੁਤਾਬਕ ਆਪਣੇ ਕੰਮ ਨੂੰ ਪਲਾਨ ਕਰ ਸਕਦੇ ਹਨ। 

ਸਮਾਰਟ-ਲਾਈਟ ਸੈਂਸਰ ਤਕਨੀਕ
ਇਸ ਬੈਂਡ 'ਚ 0.96-ਇੰਚ ਦੀ OLED ਟੱਚ-ਸਕ੍ਰੀਨ ਹੈ। ਇਸ 'ਚ ਐਨੀਮੇਸ਼ਨ ਦੇ ਨਾਲ HD ਫੁੱਲ-ਕਲਰ ਸਕ੍ਰੀਨ ਹੈ ਜੋ ਆਪਟਿਮਲ ਡਿਸਪਲੇਅ ਲਈ ਸਮਾਰਟ-ਲਾਈਟ ਸੈਂਸਰ ਤਕਨੀਕ ਦੀ ਵਰਤੋਂ ਕਰਦੀ ਹੈ। ਇਸ ਐਕਟੀਵਿਟੀ ਟ੍ਰੈਕਰ 'ਚ ਲਿਥੀਅਮ ਪਾਲੀਮਰ ਬੈਟਰੀ ਹੈ। 

ਚਾਰਜਿੰਗ ਆਪਸ਼ਨਸ
ਇਸ ਬੈਂਡ ਨੂੰ ਲੈਪਟਾਪ ਜਾਂ ਕੰਪਿਊਟਰ ਦੇ USB ਪੋਰਟ ਨਾਲ ਕੁਨੈੱਕਟ ਕਰ ਕੇ ਚਾਰਜ ਕੀਤਾ ਜਾ ਸਕਦਾ ਹੈ। ਇਸ ਫਿੱਟਨੈੱਸ ਬੈਂਡ ਨਾਲ ਤੁਸੀਂ ਆਪਣੇ ਸਮਾਰਟਫੋਨ 'ਤੇ ਆਉਣ ਵਾਲੀਆਂ ਕਾਲਸ, SMS, ਨੋਟੀਫਿਕੇਸ਼ਨ ਆਦਿ ਨੂੰ ਹਰ ਸਮਾਂ ਵੇਖ ਸਕਦੇ ਹੋ। ਇਸ ਸਮਾਰਟ ਬੈਂਡ ਨੂੰ ਸੈਮਸੰਗ, ਐਪਲ, ਸ਼ਾਓਮੀ, ਹੁਵਾਵੇ, ਮੋਟੋਰੋਲਾ, ਲੇਨੋਵੋ, ਓਪੋ, ਵੀਵੋ, ਵਨਪਲੱਸ, LG ਆਦਿ ਪ੍ਰਮੁੱਖ ਬਰਾਂਡਸ ਦੇ ਸਮਾਰਟਫੋਨਸ ਨਾਲ ਕੁਨੈੱਕਟ ਕੀਤਾ ਜਾ ਸਕਦਾ ਹੈ।

  • MevoFit
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ