Ertiga ਨੂੰ ਮਿਲੇਗਾ ਨਵਾਂ ਡੀਜ਼ਲ ਇੰਜਣ, ਜਲਦ ਹੋਵੇਗੀ ਲਾਂਚ

ਮਾਰੂਤੀ ਸੁਜ਼ੂਕੀ ਆਪਣੀ ਮਲਟੀ ਪਰਪਜ ਵ੍ਹੀਕਲ (MPV) E....

ਆਟੋ ਡੈਸਕ—ਮਾਰੂਤੀ ਸੁਜ਼ੂਕੀ ਆਪਣੀ ਮਲਟੀ ਪਰਪਜ ਵ੍ਹੀਕਲ (MPV) Ertiga ਨੂੰ ਨਵੇਂ 1.5ਲੀਟਰ ਡੀਜ਼ਲ ਇੰਜਣ ਨਾਲ ਲਾਂਚ ਕਰਨ ਵਾਲੀ ਹੈ। ਇਹ ਇੰਜਣ 6-ਸਪੀਡ ਮੈਨਿਊਲ ਟ੍ਰਾਂਸਮਿਸ਼ਨ ਨਾਲ ਲੈਸ ਹੋਵੇਗਾ। ਰਿਪੋਰਟਸ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਨੇ ਆਰਟੀਗਾ 'ਚ ਰਜਿਸਟ੍ਰੇਸ਼ਨ ਦਾ ਪਰਮਿਟ ਪਾਉਣ ਲਈ ਵੀ ਸਾਰੇ ਜ਼ਰੂਰੀ ਕਾਗਜਾਤ ਜਮ੍ਹਾ ਕਰਵਾ ਦਿੱਤੇ ਹਨ। ਜਲਦ ਹੀ ਨਵੇਂ ਡੀਜ਼ਲ ਇੰਜਣ ਵਾਲੀ  Maruti Ertiga ਨੂੰ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ।

ਰਿਪੋਰਟਸ ਦੀ ਮੰਨਿਏ ਤਾਂ ਮਾਰੂਤੀ ਦਾ ਇਹ ਨੂੰ 1.5 ਲੀਟਰ, 4 ਸਿਲੰਡਰ ਡੀਜ਼ਲ ਇੰਜਣ ਬੀ.ਐੱਸ.-ਵੀ.ਆਈ. ਐਮਿਸ਼ਨ ਨਾਰਮਸ ਦੇ ਅਨੁਕੂਲ ਹੈ। ਕੰਪਨੀ ਨੇ ਇਸ ਨੂੰ ਇਨ-ਹਾਊਸ ਡਿਵੈੱਲਪ ਕੀਤਾ ਹੈ। ਇਹ ਇੰਜਣ 94ਐੱਚ.ਪੀ. ਦੀ ਪਾਵਰ ਅਤੇ 225 ਐੱਨ.ਐÎਮ.ਪੀਕ ਟਾਰਕ ਜਨਰੇਟ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਇੰਜਣ ਵਰਤਮਾਨ 'ਚ ਦਿੱਤੇ ਗਏ 1.3ਲੀਟਰ ਡੀਜ਼ਲ ਇੰਜਣ ਤੋਂ ਹਲਕਾ ਹੈ। ਨਵਾਂ ਇੰਜਣ ਭਵਿੱਖ 'ਚ ਮਾਰੂਤੀ ਦੀਆਂ ਹੋਰ ਕਾਰਾਂ 'ਚ ਵੀ ਦੇਖਣ ਨੂੰ ਮਿਲੇਗਾ।

ਇੰਜਣ
ਫਿਲਹਾਲ ਮਾਰੂਤੀ ਆਰਟੀਗਾ 'ਚ ਸਿਆਜ਼ ਸਿਡੈਨ ਵਾਲਾ ਨਵਾਂ 1.5 ਲੀਟਰ ਪੈਟਰੋਲ ਇੰਜਣ ਹੈ, ਜੋ 6,000 ਆਰ.ਪੀ.ਐੱਮ. 'ਤੇ 105 ਐੱਚ.ਪੀ. ਦੀ ਪਾਵਰ ਅਤੇ 4,400 ਆਰ.ਪੀ.ਐÎਮ. 'ਤੇ 138 ਐੱਨ.ਐੱਮ. ਟਾਰਕ ਜਨਰੇਟ ਕਰਦਾ ਹੈ। ਇਸ ਦਾ ਡੀਜ਼ਲ ਇੰਜਣ 1.3 ਲੀਟਰ ਹੈ ਜੋ 4,400 ਆਰ.ਪੀ.ਐੱਮ. 'ਤੇ 90 ਐੱਚ.ਪੀ. ਦੀ ਪਾਵਰ ਅਤੇ 1,750ਆਰ.ਪੀ.ਐੱਮ. 'ਤੇ 200 ਐੱਨ.ਐੱਮ. ਟਾਰਕ ਜਨਰੇਟ ਕਰਦਾ ਹੈ। ਦੋਵੇਂ ਇੰਜਣ 5-ਸਪੀਡ ਮੈਨਿਊਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਪੈਟਰੋਲ ਇੰਜਣ 'ਚ ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਹੈ।

ਕੀਮਤ ਅਤੇ ਮਾਈਲੇਜ਼
ਮਾਰੂਤੀ ਆਰਟੀਗਾ ਦੀ ਕੀਮਤ 7.44 ਲੱਖ ਤੋਂ 10.90 ਲੱਖ ਰੁਪਏ ਵਿਚਾਲੇ ਹੋ ਸਕਦੀ ਹੈ। ਨਵੇਂ ਡੀਜ਼ਲ ਇੰਜਣ ਵਾਲੇ ਮਾਡਲ ਦੀ ਕੀਮਤ ਇਸ ਤੋਂ ਥੋੜੀ ਜ਼ਿਆਦਾ ਹੋ ਸਕਦੀ ਹੈ। ਮਾਰੂਤੀ ਸੁਜ਼ੂਕੀ ਦਾ ਦਾਅਵਾ ਹੈ ਕਿ ਆਰਟੀਗਾ ਦੇ ਪੈਟਰੋਲ ਇੰਜਣ, ਮੈਨਿਊਲ ਟ੍ਰਾਂਸਮਿਸ਼ਨ ਦੀ ਮਾਈਲੇਜ਼ 19.34 ਕਿਲੋਮੀਟਰ ਪ੍ਰਤੀ ਲੀਟਰ ਅਤੇ ਪੈਟਰੋਲ ਇੰਜਣ ਆਟੋਮੈਟਿਕ ਟ੍ਰਾਂਸਮਿਸ਼ਨ ਦੀ ਮਾਈਲੇਜ਼ 18.69 ਕਿਲੋਮੀਟਰ ਪ੍ਰਤੀ ਲੀਟਰ ਹੈ। ਡੀਜ਼ਲ ਇੰਜਣ ਵਾਲੀ ਆਰਟੀਗਾ 25.47 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ਼ ਦਿੰਦੀ ਹੈ।

    maruti,launch,diesel engine,ਮਾਰੂਤੀ ,ਲਾਂਚ,ਡੀਜ਼ਲ ਇੰਜਣ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ