ਮੈਰੀਏਟ ਹੋਟਲ ਦੇ 50 ਕਰੋੜ ਮਹਿਮਾਨਾਂ ਦਾ ਡਾਟਾ ਲੀਕ

ਦੁਨੀਆਭਾਰ ਵਿਚ ਫੈਲਿਆ ਮੈਰੀਏਟ ਹੋਟਲ ਸਾਮਰਾਜ ਹੁਣ ਤੱਕ ਦੀ ਸਭ ਤੋਂ ਵੱਡੀ ਹੈਕਿੰਗ....

ਲੰਡਨ-ਦੁਨੀਆਭਾਰ ਵਿਚ ਫੈਲਿਆ ਮੈਰੀਏਟ ਹੋਟਲ ਸਾਮਰਾਜ ਹੁਣ ਤੱਕ ਦੀ ਸਭ ਤੋਂ ਵੱਡੀ ਹੈਕਿੰਗ ਦਾ ਸ਼ਿਕਾਰ ਹੋਇਆ ਹੈ। ਇਸ ਨਾਲ ਦੁਨੀਆਭਰ ਦੇ ਮੈਰੀਏਟ ਹੋਟਲ ਚੇਨ ਦੇ 50 ਕਰੋੜ ਮਹਿਮਾਨਾਂ ਦਾ ਡਾਟਾ ਲੀਕ ਹਇਆ ਹੈ।
ਕੰਪਨੀ ਨੇ ਦੱਸਿਆ ਕਿ ਇਹ ਹੈਕਿੰਗ ਸਾਲ 2013 ਤੋਂ ਚੱਲ ਰਹੀ ਹੈ, ਜਿਸ ਵਿਚ ਉਨ੍ਹਾਂ ਦੇ ਲਗਭਗ 50 ਕਰੋੜ ਮਹਿਮਾਨਾਂ ਦੇ ਪਾਸਪੋਰਟ, ਜਨਮ ਤਰੀਕ ਵਰਗੀਆਂ ਹੋਰ ਕਈ ਅਹਿਮ ਜਾਣਕਾਰੀਆਂ ਲੀਕ ਹੋ ਗਈਆਂ ਹਨ। ਹੈਕਿੰਗ ਦੀ ਖਬਰ ਆਉਣ ਤੋਂ ਮਗਰੋਂ ਮੈਰੀਏਟ ਦੇ ਸ਼ੇਅਰਾਂ ਵਿਚ 5.6 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਹੈਕਿੰਗ ਬਾਰੇ 8 ਸਤੰਬਰ ਨੂੰ ਲੱਗਾ ਪਤਾ
ਮੈਰੀਏਟ ਹੋਟਲਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹੈਕਿੰਗ ਬਾਰੇ 8 ਸਤੰਬਰ ਨੂੰ ਸਾਵਧਾਨ ਕਰਦਿਆਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਯੂਨਾਈਟਿਡ ਸਟੇਟਸ ਦੇ ਡਾਟਾ ਬੇਸ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬਾਰੇ 19 ਨਵੰਬਰ ਨੂੰ ਇਕ ਹੋਰ ਜਾਂਚ ਕੀਤੀ ਗਈ, ਜਿਸ ਨਾਲ ਪਤਾ ਲੱਗਾ ਕਿ ਮੈਰੀਏਟ ਦੇ ਸਟਾਰਵੁੱਡ ਨੈੱਟਵਰਕਸ ਦੇ ਹੋਟਲਾਂ ਵਿਚ ਸਾਲ 2013 ਤੋਂ ਮਹਿਮਾਨਾਂ ਦੇ ਡਾਟਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹੈਕਿੰਗ ਨਾਲ ਵੱਡੇ ਪੱਧਰ 'ਤੇ ਪ੍ਰਸਨਲ ਅਤੇ ਫਾਈਨਾਂਸ਼ੀਅਲ ਡਾਟਾ ਦੇ ਲੀਕ ਹੋਣ ਦੀ ਖਬਰ ਹੈ।

ਜ਼ਿਕਰਯੋਗ ਹੈ ਕਿ ਮੈਰੀਏਟ ਹੋਟਲਸ ਨੇ ਸਾਲ 2016 ਵਿਚ 13.6 ਬਿਲੀਅਨ ਡਾਲਰ ਦੀ ਡੀਲ ਨਾਲ ਹੀ ਸਟਾਰਵੁਡ ਹੋਟਲਸ ਨੂੰ ਟੇਕਓਵਰ ਕੀਤਾ ਸੀ। ਹੁਣ ਤੱਕ ਹੋਈ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਮੈਰੀਏਟ ਇੰਟਰਨੈਸ਼ਨਲ ਹੋਟਲਸ ਦੇ 3 ਕਰੋੜ 27 ਲੱਖ ਮਹਿਮਾਨਾਂ ਦਾ ਨਾਂ, ਪਤਾ, ਪਾਸਪੋਰਟ ਨੰਬਰ ਹੈਕਿੰਗ ਦਾ ਸ਼ਿਕਾਰ ਹੋ ਚੁੱਕੇ ਹਨ। ਇੰਨਾ ਹੀ ਨਹੀਂ, ਦੱਸਿਆ ਜਾ ਰਿਹਾ ਹੈ ਕਿ ਹੈਕਰਸ ਕੁੱਝ ਮਹਿਮਾਨਾਂ ਦੇ ਇਨਕ੍ਰਿਪਟਿਡ ਕ੍ਰੈਡਿਟ ਕਾਰਡ ਨੂੰ ਵੀ ਐਕਸੈੱਸ ਕਰਨ ਵਿਚ ਸਫਲ ਰਹੇ ਹਨ।

ਨੁਕਸਾਨ ਬਾਰੇ ਕੁੱਝ ਵੀ ਦੱਸਣ ਤੋਂ ਕੀਤਾ ਇਨਕਾਰ
ਇਸ ਹੈਕਿੰਗ ਨਾਲ ਹੋਏ ਨੁਕਸਾਨ ਬਾਰੇ ਮੈਰੀਏਟ ਨੇ ਅਜੇ ਕੁੱਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਮੈਰੀਏਟ ਨੇ ਮੰਨਿਆ ਕਿ ਕੰਪਨੀ ਦੀ ਸਾਇਬਰ ਇੰਸ਼ੋਰੈਂਸ ਪਾਲਿਸੀ ਕੁੱਝ ਹੱਦ ਤੱਕ ਇਸ ਨੁਕਸਾਨ ਨੂੰ ਕਵਰ ਕਰਨ ਵਿਚ ਮਦਦ ਕਰੇਗੀ। ਮੈਰੀਏਟ ਇੰਟਰਨੈਸ਼ਨਲ ਹੋਟਲਸ ਵਿਚ ਕੀਤੀ ਗਈ ਇਹ ਹੈਕਿੰਗ ਹਾਲ ਵਿਚ ਹੋਈਆਂ ਸਭ ਤੋਂ ਵੱਡੀਆਂ ਹੈਕਿੰਗਸ ਵਿਚੋਂ ਇਕ ਹੈ, ਜਿਸ ਵਿਚ ਲੋਕਾਂ ਦਾ ਪਰਸਨਲ ਡਾਟਾ ਲੀਕ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2013-14 ਵਿਚ ਯਾਹੂ ਦੇ 300 ਕਰੋੜ ਯੂਜ਼ਰਸ ਦਾ ਡਾਟਾ ਹੈਕਿੰਗ ਦਾ ਸ਼ਿਕਾਰ ਹੋਇਆ ਸੀ।

  • Data leak
  • visitors
  • Marriott Hotel
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ