ਮਨਪ੍ਰੀਤ ਸੰਧੂ ਦੇ ਗੀਤ ਨੂੰ ਮਿਲਿਆ ''ਬੈਸਟ ਮਿਊਜ਼ਿਕ ਵੀਡੀਓ ਆਫ ਏ ਰਿਲੀਜੀਅਸ ਸੌਂਗ'' ਦਾ ਐਵਾਰਡ

''''ਰੂਹਾਂ'''' ਤੇ ''''ਰਹਿ ਵੀ ਨਹੀਂ ਹੁੰਦਾ'''' ਵਰਗੇ ਸੁਪਰਹਿੱਟ ਗੀਤ ਗਾਉਣ ਵਾਲੇ ਗਾਇਕ ਮਨਪ੍ਰੀਤ ਸੰਧੂ ਨੂੰ ''''ਬੈਸਟ ਮਿਊਜ਼ਿਕ ਵੀਡੀਓ ਆਫ ਏ ਰਿਲੀਜੀਅਸ ਸੌਂਗ'''' ਦੇ ਐਵਾਰਡ...

ਜਲੰਧਰ (ਬਿਊਰੋ)— 'ਰੂਹਾਂ' ਤੇ 'ਰਹਿ ਵੀ ਨਹੀਂ ਹੁੰਦਾ' ਵਰਗੇ ਸੁਪਰਹਿੱਟ ਗੀਤ ਗਾਉਣ ਵਾਲੇ ਗਾਇਕ ਮਨਪ੍ਰੀਤ ਸੰਧੂ ਨੂੰ 'ਬੈਸਟ ਮਿਊਜ਼ਿਕ ਵੀਡੀਓ ਆਫ ਏ ਰਿਲੀਜੀਅਸ ਸੌਂਗ' ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਪੀ. ਟੀ. ਸੀ. ਮਿਊਜ਼ਿਕ ਐਵਾਰਡਸ 2018 'ਚ ਮਨਪ੍ਰੀਤ ਸੰਧੂ ਦਾ ਗੀਤ 'ਕੌਮ ਹੈ ਸ਼ੇਰਾਂ ਦੀ' ਨਾਮੀਨੇਟ ਹੋਇਆ।

ਐਵਾਰਡ ਜਿੱਤਣ ਤੋਂ ਬਾਅਦ ਮਨਪ੍ਰੀਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਲਿਖਿਆ, 'ਮੈਂ ਆਪਣੇ ਸੁਪੋਰਟਰਾਂ ਦਾ ਇਸ ਐਵਾਰਡ ਲਈ ਧੰਨਵਾਦ ਕਰਦਾ ਹਾਂ। ਇਹ ਐਵਾਰਡ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਇਸ ਲਈ ਮੈਨੂੰ ਵੋਟ ਕੀਤੀ ਤੇ ਮੇਰੇ ਗੀਤ ਨੂੰ ਬੈਸਟ ਨਾਨ-ਟਰਡੀਸ਼ਨਲ ਰਿਲੀਜੀਅਸ ਸੌਂਗ ਦਾ ਐਵਾਰਡ ਜਿਤਾਇਆ। ਸਾਰਿਆਂ ਨੂੰ ਪਿਆਰ ਤੇ ਧੰਨਵਾਦ।'

  • Manpreet Sandhu
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ