ਲੁਧਿਆਣਾ ਗੈਂਗਰੇਪ ਮਾਮਲੇ ਵਿਚ ਕਿਡਨੈਪਰਾਂ ਦੀ ਆਡੀਓ, ਜਗ ਬਾਣੀ ''ਤੇ Exclusive

ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕਾ-ਲੜਕੀ ਨੂੰ ਅਗਵਾ ਕਰਕੇ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਦੋਸ਼ੀਆਂ...

ਲੁਧਿਆਣਾ (ਵੈਬ ਡੈਸਕ)- ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕਾ-ਲੜਕੀ ਨੂੰ ਅਗਵਾ ਕਰਕੇ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਦੋਸ਼ੀਆਂ ਦੀ ਫਿਰੌਤੀ ਮੰਗਣ ਦੀ ਆਡੀਓ ਵਾਇਰਲ ਹੋ ਗਈ ਹੈ। ਇਸ ਆਡੀਓ ਵਿਚ ਦੋਸ਼ੀ ਅਗਵਾ ਕੀਤੇ ਲੜਕੇ ਦੇ ਦੋਸਤ ਨਾਲ ਵਾਰ-ਵਾਰ ਗੱਲਬਾਤ ਕਰਦੇ ਸੁਣੇ ਜਾ ਸਕਦੇ ਹਨ। ਜਿਸ ਦੌਰਾਨ ਦੋਸ਼ੀ ਫਿਰੌਤੀ ਦੇ ਪੈਸੇ ਇਕ ਪੁਲ ਕੋਲ ਸੁੱਟ ਜਾਣ ਦੀ ਗੱਲ ਕਰ ਰਹੇ ਹਨ।

ਜਿਕਰਯੋਗ ਹੈ ਕਿ ਲੁਧਿਆਣਾ ਦੇ ਪਾਸ਼ ਇਲਾਕੇ ਨਾਲ ਸੰਬੰਧਤ ਇਕ ਲੜਕਾ-ਲੜਕੀ ਆਪਣੀ ਗੱਡੀ ਵਿਚ ਸਵਾਰ ਹੋ ਕੇ ਘੁੰਮਣ ਨਿਕਲੇ ਸਨ, ਜਦੋਂ ਉਹ ਰਾਤ ਸਾਢੇ ਅੱਠ ਵਜੇ ਦੇ ਕਰੀਬ ਖਾਂਦੇ ਪੀਂਦੇ ਇਸੇਵਾਲ ਪਿੰਡ ਨੇੜੇ ਪਹੁੰਚੇ ਤਾਂ ਉਥੇ 2 ਮੋਟਰਸਾਈਕਲਾਂ ਉਤੇ ਸਵਾਰ 5 ਨੌਜਵਾਨ ਨੇ ਇੱਟਾ ਮਾਰ-ਮਾਰ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੌੜ ਦਿੱਤੇ ਤੇ ਉਨ੍ਹਾਂ ਦੌਵਾਂ ਨੂੰ ਅਗਵਾ ਕਰਕੇ ਇਕ ਫਾਰਮ ਹਾਊਸ ਵਿਚ ਲੈ ਗਏ। ਜਿਥੇ ਅਗਵਾਕਾਰ ਨੌਜਵਾਨਾਂ ਨੇ ਆਪਣੇ 7 ਹੋਰ ਸਾਥੀਆਂ ਨੂੰ ਵੀ ਬੁਲਾ ਲਿਆ ਤੇ ਦੇਰ ਰਾਤੇ ਤਕ ਸਾਰੇ ਨੌਜਵਾਨ ਵਾਰ-ਵਾਰ ਲੜਕੀ ਨਾਲ ਰੇਪ ਕਰਦੇ ਰਹੇ।

ਅਗਵਾ ਹੋਏ ਨੌਜਵਾਨ ਤੋਂ ਅਗਵਾਕਾਰਾ ਨੇ 2 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਜਿਸ ਉਤੇ ਉਸਨੇ ਆਪਣੇ ਦੋਸਤ ਨੂੰ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਤੇ ਉਸਦੇ ਦੋਸਤਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।  ਜਿਸ ਪਿੱਛੋਂ ਇਹ ਸਾਰੀ ਰਿਕਾਰਡਿੰਗ ਅਗਵਾ ਹੋਏ ਲੜਕੇ ਦੇ ਫਿਰੌਤੀ ਦੀ ਰਕਮ ਲੈ ਕੇ ਗਏ ਦੋਸਤ ਦੇ ਮੌਬਾਈਲ ਵਿਚ ਰਿਕਾਰਡ ਹੋ ਗਈ।

  • Kidnappers
  • Ludhiana
  • Jag Bani and Exclusive
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ