ਪੈਰਿਸ : ਬੇਕਰੀ ਦੀ ਇਮਾਰਤ ''ਚ ਧਮਾਕਾ, ਕਈ ਜ਼ਖਮੀ

ਪੈਰਿਸ ''''ਚ ਸ਼ਨੀਵਾਰ ਨੂੰ ਬੇਕਰੀ ਦੀ ਇਕ ਇਮਾਰਤ ''''ਚ ਜ਼ੋਰਦਾਰ ਧਮਾਕਾ ਹੋਣ ਕਰਕੇ ਕਈ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ...

ਪੈਰਿਸ(ਏਜੰਸੀ)— ਪੈਰਿਸ 'ਚ ਸ਼ਨੀਵਾਰ ਨੂੰ ਬੇਕਰੀ ਦੀ ਇਕ ਇਮਾਰਤ 'ਚ ਜ਼ੋਰਦਾਰ ਧਮਾਕਾ ਹੋਣ ਕਰਕੇ ਕਈ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਧਮਾਕੇ ਕਾਰਨ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਲੋਕ ਜ਼ਖਮੀ ਹੋ ਗਏ। ਸਥਾਨਕ ਸਮੇਂ ਮੁਤਾਬਕ ਘਟਨਾ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ। 
ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਭੀੜ ਨਾਲ ਭਰੇ ਇਲਾਕੇ 'ਚ ਵਾਪਰਿਆ, ਜਿਸ 'ਚ ਭਾਰੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਬੇਕਰੀ ਦੀ ਇਮਾਰਤ ਨੁਕਸਾਨੀ ਗਈ। ਪੁਲਸ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਗੈਸ ਸਿਲੰਡਰ ਲੀਕ ਹੋਣ ਕਾਰਨ ਇੱਥੇ ਧਮਾਕਾ ਹੋਇਆ ਹੋਵੇਗਾ। 
ਲੋਕਾਂ ਨੇ ਦੱਸਿਆ ਕਿ ਤੇਜ਼ ਆਵਾਜ਼ ਨਾਲ ਜਦ ਧਮਾਕਾ ਹੋਇਆ ਤਾਂ ਹਰ ਕੋਈ ਸਹਿਮ ਗਿਆ। ਇਮਾਰਤ 'ਚ ਅੱਗ ਲੱਗ ਗਈ ਅਤੇ ਫਿਰ ਸ਼ੀਸ਼ੇ ਸਮੇਤ ਕਈ ਹੋਰ ਚੀਜ਼ਾਂ ਟੁÎੱਟ ਕੇ ਬਾਹਰ ਸੜਕ ਤਕ ਫੈਲ ਗਈਆਂ। ਬਹੁਤ ਸਾਰੇ ਲੋਕਾਂ ਵਲੋਂ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਫਿਲਹਾਲ ਐਮਰਜੈਂਸੀ ਅਧਿਕਾਰੀ ਲੋਕਾਂ ਨੂੰ ਉੱਥੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲੈ ਜਾ ਰਹੇ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਅਜੇ ਤਕ ਜ਼ਖਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ।

  • Paris
  • Bakery
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ