ਲੋਨ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ ਸਾਢੇ ਪੰਜ ਲੱਖ ਰੁ. ਦੀ ਠੱਗੀ, 4 ਖਿਲਾਫ ਕੇਸ ਦਰਜ

ਲੋਨ ਦਾ ਝਾਂਸਾ ਦੇ ਕੇ ਸਾਢੇ ਪੰਜ ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ...

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਲੋਨ ਦਾ ਝਾਂਸਾ ਦੇ ਕੇ ਸਾਢੇ ਪੰਜ ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਛਾਜਲੀ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਛਾਜਲੀ ਨੇ ਐੱਸ.ਐੱਸ.ਪੀ. ਦਫਤਰ ’ਚ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੈਂ ਅਖ਼ਬਾਰ ’ਚ ਲੋਨ ਕਰਵਾਉਣ ਦੇ ਸਬੰਧ ’ਚ ਖ਼ਬਰ ਪਡ਼੍ਹੀ ਸੀ, ਜਿਸ ’ਚ ਲੋਨ ਕਰਨ ਵਾਲਿਆਂ ਦਾ ਨੰਬਰ ਵੀ ਸੀ। ਮੈਂ ਉਸ ਨੰਬਰ ’ਤੇ ਸੰਪਰਕ ਕੀਤਾ ਤਾਂ ਮੈਨੂੰ ਜ਼ਮੀਨ ਦੀ ਫਰਦ ਅਤੇ ਹੋਰ ਕਾਗਜ਼ਾਤ ਜਲੰਧਰ ਵਿਖੇ ਲਿਆਉਣ ਲਈ ਕਿਹਾ, ਉਥੇ ਅਨਿਲ ਕੁਮਾਰ ਵਾਸੀ ਜਲੰਧਰ, ਬਲਵੀਰ ਵਾਸੀ ਪੰਜੋਖਰਾ ਜ਼ਿਲਾ ਅੰਬਾਲਾ, ਰਾਮ ਬਾਂਸਲ ਵਾਸੀ ਪੰਜੋਖਰਾ, ਸੁਖਦੇਵ ਸਿੰਘ ਵਾਸੀ ਜਲੰਧਰ ਨੇ ਮੈਨੂੰ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਬੈਂਕਾਂ ਦੇ ਖਾਤਿਆਂ ’ਚ ਸਾਢੇ ਪੰਜ ਲੱਖ ਰੁਪਏ ਦੀ ਰਾਸ਼ੀ ਆਪਣੇ ਖਾਤਿਆਂ ’ਚ ਪੁਆ ਲਈ ਪਰ ਬਾਅਦ ’ਚ ਕੋਈ ਲੋਨ ਨਹੀਂ ਕਰਵਾਇਆ। ਈ.ਓ. ਵਿੰਗ ’ਚ ਪਡ਼ਤਾਲ ਕਰਨ ਤੋਂ ਬਾਅਦ ਉਕਤ ਚਾਰੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

    ਲੋਨ, ਠੱਗੀ, Loan, Fraud
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ