ਮੇਸੀ ਨੇ ਦਿਖਾਇਆ ਫਰੀ ਕਿੱਕ ਦਾ ਜਾਦੂ, ਬਾਰਸੀਲੋਨਾ ਚੋਟੀ ''ਤੇ ਬਰਕਰਾਰ

ਲਿਓਨਿਲ ਮੇਸੀ ਨੇ ਫਰੀ ਕਿੱਕ ''''ਤੇ ਗੋਲ ਕਰਨ ਦੀ ਆਪਣੀ ਮੁਹਾਰਤ ਦਾ ਜ਼ਬਰਦਸਤ ਨਮੂਨਾ ਪੇਸ਼ ਕਰਕੇ ਦੋ ਗੋਲ ਦਾਗੇ...

ਮੈਡ੍ਰਿਡ— ਲਿਓਨਿਲ ਮੇਸੀ ਨੇ ਫਰੀ ਕਿੱਕ 'ਤੇ ਗੋਲ ਕਰਨ ਦੀ ਆਪਣੀ ਮੁਹਾਰਤ ਦਾ ਜ਼ਬਰਦਸਤ ਨਮੂਨਾ ਪੇਸ਼ ਕਰਕੇ ਦੋ ਗੋਲ ਦਾਗੇ ਜਿਸ ਨਾਲ ਬਾਰਸੀਲੋਨਾ ਨੇ ਸ਼ਨੀਵਾਰ ਨੂੰ ਲਾ ਲਿਗਾ ਫੁੱਟਬਾਲ ਚੈਂਪੀਅਨਸ਼ਿਪ 'ਚ ਐਸਪੇਨਯੋਲ ਨੂੰ 4-0 ਨਾਲ ਕਰਾਰੀ ਹਾਰ ਦਿੱਤੀ। ਮੇਸੀ ਨੇ ਆਪਣੇ ਦੋਵੇਂ ਗੋਲ ਫਰੀ ਕਿੱਕ 'ਤੇ ਕੀਤੇ ਅਤੇ ਬਾਰਸੀਲੋਨਾ ਨੂੰ ਸਕੋਰ ਬੋਰਡ 'ਚ ਚੋਟੀ 'ਤੇ ਬਣਾਏ ਰੱਖਿਆ। 

ਮੇਸੀ ਨੇ ਦੋ ਗੋਲ ਕਰਨ ਦੇ ਇਲਾਵਾ ਇਕ ਗੋਲ ਕਰਨ 'ਚ ਮਦਦ ਵੀ ਕੀਤੀ। ਬਾਰਸੀਲੋਨਾ ਦੇ ਹੁਣ 15 ਮੈਚਾਂ 'ਚ 31 ਅੰਕ ਹਨ। ਐਟਲੈਟਿਕੋ ਮੈਡ੍ਰਿਡ ਅਤੇ ਸਿਵਲਾ ਦੇ ਬਰਾਬਰ 28 ਅੰਕ ਹਨ। ਐਟਲੈਟਿਕੋ ਨੇ ਐਲਵੇਸ ਨੂੰ 3-0 ਨਾਲ ਹਰਾਇਆ ਜਦਕਿ ਸੇਵਿਲਾ ਨੇ ਵੇਲੇਂਸੀਆ ਨਾਲ 1-1 ਡਰਾਅ ਖੇਡਿਆ।

  • Messi
  • Barcelona
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ