ਘਰ ’ਚ ਵਡ਼ ਕੇ ਅੌਰਤ ਅਤੇ ਲਡ਼ਕੀਆਂ ਦੀ ਕੁੱਟ-ਮਾਰ, 1 ’ਤੇ ਪਰਚਾ

ਘਰ ’ਚ ਵਡ਼ ਕੇ ਅੌਰਤ ਅਤੇ ਲਡ਼ਕੀਆਂ ਦੀ ਕੁੱਟ-ਮਾਰ ਕਰਨ ਦੇ ਦੋਸ਼ ’ਚ ਪੁਲਸ...

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਘਰ ’ਚ ਵਡ਼ ਕੇ ਅੌਰਤ ਅਤੇ ਲਡ਼ਕੀਆਂ ਦੀ ਕੁੱਟ-ਮਾਰ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮਾਲੇਰਕੋਟਲਾ ਦੇ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਲਮਾ ਪਤਨੀ ਮੁਹੰਮਦ ਅਨਵਰ ਵਾਸੀ ਮਾਲੇਰਕੋਟਲਾ ਨੇ ਬਿਆਨ ਦਰਜ ਕਰਵਾਏ ਕਿ ਮੇਰੇ ਪਤੀ ਦਾ ਆਪਣੇ ਭਰਾਵਾਂ ਰਮਜਾਨ ਵਗੈਰਾ ਨਾਲ ਖੇਤ ਦੀ ਵੱਟ ਦਾ ਰੌਲਾ ਚੱਲ ਰਿਹਾ ਹੈ। ਬੀਤੇ ਦਿਨੀਂ ਮੈਂ ਆਪਣੇ ਘਰ ਆਪਣੀਆਂ ਲਡ਼ਕੀਆਂ ਨਾਲ ਹਾਜ਼ਰ ਸੀ ਤਾਂ ਰਮਜਾਨ ਨੇ ਘਰ ’ਚ ਵਡ਼ ਕੇ ਡੰਡੇ ਸੋਟੀਆਂ ਅਤੇ ਛੁਰੀ ਨਾਲ ਸਾਡੀ ਕੁੱਟ-ਮਾਰ ਕੀਤੀ। ਰੌਲਾ ਪਾਉਣ ’ਤੇ ਦੋਸ਼ੀ ਭੱਜ ਗਿਆ। 

  • house
  • girls
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ