ਬਰਗਾੜੀ ਮੋਰਚਾ ਖਤਮ ਨਹੀਂ, ਅਗਲੇ ਪੜਾਅ ਦਾ ਐਲਾਨ ਜਲਦ : ਮੰਡ (ਵੀਡੀਓ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ''ਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਸਜ਼ਾ.....

ਕੋਟਕਪੂਰਾ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ 'ਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ 'ਚ 1 ਜੂਨ 2018 ਤੋਂ ਚੱਲ ਰਿਹਾ ਬਰਗਾੜੀ ਮੋਰਚਾ ਫਿਲਹਾਲ ਖਤਮ ਨਹੀਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਮੋਰਚਾ ਖਤਮ ਨਹੀਂ ਹੋਇਆ। ਇਸ ਦੇ ਪਹਿਲੇ ਪੜਾਅ ਤੋਂ ਬਾਅਦ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਤਿਆਰ ਰਹਿਣ ਲਈ ਕਿਹਾ। ਮੰਡ ਨੇ ਕਿਹਾ ਕਿ ਮੰਗਲਵਾਰ ਨੂੰ ਉਹ ਬਰਗਾੜੀ ਮੋਰਚੇ ਤੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਗੇ, ਜਿੱਥੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ। ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਵਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 

ਇਸ ਮੌਰਚੇ 'ਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਹੋਏ ਹਨ, ਜਿੰਨਾਂ ਨੇ ਪੰਥਕ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਰਚੇ 'ਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਦਾ ਵੀ ਭੋਗ ਪਾਇਆ ਗਿਆ। ਮੌਰਚੇ 'ਚ ਮੁਤਵਾਜ਼ੀ ਜਥੇਦਾਰ. ਮੰਡ ਦੇ ਬੋਲਣ ਤੋਂ ਪਹਿਲਾਂ ਅਕਾਲੀਆਂ 'ਤੇ ਵਰ੍ਹੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਇਸ ਬਰਗਾੜੀ ਮੋਰਚੇ 'ਚ ਬਾਦਲਾਂ ਨੂੰ ਆਉਣਾ ਚਾਹੀਦਾ ਸੀ। ਉਹ ਸ੍ਰੀ ਹਰਿਮੰਦਰ ਸਾਹਿਬ 'ਚ ਜਾ ਕੇ ਜੁੱਤਿਆਂ ਦੀ ਸੇਵਾ ਕਰਨ ਦਾ ਬਹਾਨਾ ਬਣਾ ਰਹੇ ਹਨ। ਜਥੇਦਾਰ ਤੋਂ ਮੁਆਫੀ ਮੰਗਣ ਦਾ ਬਾਦਲਾਂ ਨੂੰ ਕੀ ਫਾਇਦਾ, ਜੇਕਰ ਉਨ੍ਹਾਂ ਨੇ ਮੁਆਫੀ ਮੰਗਣੀ ਹੈ ਤਾਂ ਉਹ ਇਸ ਮੋਰਚੇ 'ਚ ਆ ਕੇ ਸਿੱਖ ਸੰਗਤਾਂ ਤੋਂ ਮੰਗੇ। ਬੀਬੀ ਹਰਸਿਮਰਤ ਕੌਰ ਨੂੰ ਵੀ ਜੇਕਰ ਮੁਆਫੀ ਮੰਗਣੀ ਹੈ ਤਾਂ ਇਥੇ ਦੀਆਂ ਬੀਬੀਆਂ ਤੋਂ ਮੰਗਣੀ ਚਾਹੀਦੀ ਹੈ। ਬਾਦਲ ਕਹਿੰਦਾ ਸੀ ਕਿ ਪੰਖ ਖਤਰੇ 'ਚ ਹੈ। ਦਰਅਸਲ ਪੰਥ ਖਤਰੇ 'ਚ ਨਹੀਂ, ਬਾਦਲਾਂ ਦਾ ਕੁਨਬਾ ਖਤਰੇ 'ਚ ਹੈ। ਉਨ੍ਹਾਂ ਕਿਹਾ ਕਿ ਤੁਸੀਂ ਬਾਦਲਾਂ ਦੇ ਸਿੱਖ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋ। ਇਸ ਮੌਕੇ ਉਨ੍ਹਾਂ ਬਾਦਲਾਂ ਤੋਂ ਗੁਰਦੁਆਰੇ ਮੁਕਤ ਕਰਵਾਉਣ ਦੀ ਅਪੀਲ ਕੀਤੀ। ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ। ਉਹ ਬਾਦਲਾਂ ਨੂੰ ਗੁਰਦੁਆਰਾ ਸਾਹਿਬ 'ਚ ਜਾ ਕੇ ਜੋੜੇ ਸਾਫ ਕਰਦਿਆਂ ਨਹੀਂ ਦੇਖਣਾ ਚਾਹੁੰਦੇ ਸਗੋਂ ਹੱਥਾਂ 'ਚ ਝਾੜੂ ਫੜੇ ਜੇਲ 'ਚ ਦੇਖਣਾ ਚਾਹੁੰਦੇ ਹਨ।

ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਫਦ ਨੇ ਬਰਗਾੜੀ ਮੋਰਚਾ 'ਚ ਭਰੋਸਾ ਦੁਆਇਆ ਕਿ ਸਿੱਖ ਸੰਗਤ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ, ਜਿਸ ਤੋਂ ਬਾਅਦ ਸੰਗਤਾਂ 'ਚ ਕਾਂਗਰਸ ਪ੍ਰਤੀ ਰੋਸ ਵੇਖਣ ਨੂੰ ਮਿਲਿਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਾਸ਼ਨ ਤੋਂ ਬਾਅਦ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਵਿਰੋਧ ਕੀਤਾ ਅਤੇ ਸੰਗਤਾਂ ਪੰਡਾਲ ਤੋਂ ਬਾਹਰ ਜਾਣ ਲੱਗੀਆਂ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਸਟੇਜ ਤੋਂ ਵਾਰ-ਵਾਰ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ ਗਈ।

  • Bargari Morcha
  • phase
  • Mandal
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ