ਯੂ. ਪੀ. ਰਹਿ ਰਹੇ ਪਰਿਵਾਰ ਨੂੰ ਵਿਖਾਉਣ ਲਈ ਅੌਰਤ ਨੇ ਅਗਵਾ ਕੀਤੀ ਬੱਚੀ

ਐਰੋਸਿਟੀ ਵਿਚ ਬਣ ਰਹੀਆਂ ਕੋਠੀਆਂ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਇਕ ਯੂ. ਪੀ. ...

ਮੋਹਾਲੀ, (ਕੁਲਦੀਪ)-ਐਰੋਸਿਟੀ ਵਿਚ ਬਣ ਰਹੀਆਂ ਕੋਠੀਆਂ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਇਕ ਯੂ. ਪੀ. ਨਿਵਾਸੀ ਅੌਰਤ ਯੂ. ਪੀ. ਵਿਚ ਰਹਿ ਰਹੇ ਅਾਪਣੇ ਪਰਿਵਾਰ ਨੂੰ ਦਿਖਾਵਾ ਕਰਨ ਦੇ ਮਕਸਦ ਨਾਲ ਆਪਣੇ ਹੀ ਗੁਆਂਢੀਆਂ ਦੀ ਛੋਟੀ ਬੱਚੀ ਨੂੰ ਅਗਵਾ ਕਰਕੇ ਲੈ ਗਈ। ਬੱਚੀ ਸ਼ੱਕੀ ਹਾਲਤ ਵਿਚ ਗਾਇਬ ਹੋਣ ਦੀ ਸੂਚਨਾ ਮਿਲਦਿਅਾਂ ਹੀ ਪੁਲਸ ਨੇ ਉਸਦੀ  ਭਾਲ ਸ਼ੁਰੂ ਕੀਤੀ ਤਾਂ ਅਗਵਾਕਾਰ ਅੌਰਤ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਬੱਚੀ ਬਰਾਮਦ ਕਰਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ 4 ਦਸੰਬਰ ਨੂੰ ਪ੍ਰਵਾਸੀ ਮਜ਼ਦੂਰ ਦੀਪਕ ਦਾਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ।  ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਤੇ ਇਥੇ ਐਰੋਸਿਟੀ ਵਿਚ ਬਣ ਰਹੀਆਂ ਕੋਠੀਆਂ ਵਿਚ ਕੰਮ ਕਰ ਰਿਹਾ ਹੈ। ਕੁਝ ਦਿਨ ਪਹਿਲਾਂ 4 ਦਸੰਬਰ ਨੂੰ ਉਸ ਦੀ ਤਿੰਨ ਸਾਲਾ ਲੜਕੀ ਮੰਜਲੀ ਅਚਾਨਕ ਸ਼ੱਕੀ ਰੂਪ ਵਿਚ ਗਾਇਬ ਹੋ ਗਈ ਹੈ। ਪੁਲਸ ਨੇ ਬੱਚੀ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਠੀਆਂ ਵਿਚ ਲੇਬਰ ਦਾ ਕੰਮ ਕਰ ਰਹੀ ਸੋਨਮ ਨਾਂ ਦੀ ਅੌਰਤ ਵੀ ਅਚਾਨਕ ਗਾਇਬ ਹੋ ਗਈ ਹੈ। ਪੁਲਸ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਸੋਨਮ ਬੱਚੀ ਨੂੰ ਲੈ ਕੇ ਯੂ. ਪੀ. ਵੱਲ ਰਵਾਨਾ ਹੋ ਚੁੱਕੀ ਸੀ, ਜੋ ਕਿ ਦਿੱਲੀ ਪਹੁੰਚ ਚੁੱਕੀ ਸੀ। ਪੁਲਸ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਦਿੱਲੀ ਜਾ ਕੇ ਦਬੋਚ ਲਿਆ। ਉਸ ਨੂੰ ਗ੍ਰਿਫਤਾਰ ਕਰਕੇ ਪੁਲਸ ਸਟੇਸ਼ਨ ਸੋਹਾਣਾ ਵਿਚ ਲਿਆਂਦਾ ਗਿਆ, ਜਿਥੇ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ । ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਅਗਵਾਕਾਰ ਅੌਰਤ ਨੇ ਮੰਨਿਆ ਕਿ ਉਸ ਦਾ ਪਤੀ ਇਕ ਚੋਰੀ ਦੇ ਕੇਸ ਵਿਚ ਜੇਲ ਵਿਚ ਬੰਦ ਹੈ ਤੇ ਉਸ ਦੀ ਬੱਚੀ ਦੀ ਮੌਤ ਹੋ ਚੁੱਕੀ ਸੀ। ਹੁਣ ਉਸ ਨੇ ਯੂ. ਪੀ. ਸਥਿਤ ਆਪਣੇ ਪਿੰਡ ਜਾਣਾ ਸੀ ਪਰ ਉਸ ਦੇ ਕੋਲ ਕੋਈ ਬੱਚਾ ਨਹੀਂ ਸੀ। ਇਸ ਲਈ ਉਸ ਨੇ ਆਪਣੇ ਗੁਆਂਢੀਆਂ ਦੀ ਬਾਹਰ ਖੇਡ ਰਹੀ ਬੱਚੀ ਨੂੰ ਆਪਣੇ ਨਾਲ ਯੂ. ਪੀ. ਲਿਜਾਣਾ ਚਾਹਿਆ, ਤਾਂ ਕਿ ਉਹ ਆਪਣੇ ਪਰਿਵਾਰ ਨੂੰ ਵਿਖਾ ਸਕੇ ਕਿ ਉਸ ਦੇ ਕੋਲ ਬੱਚਾ ਹੈ ਪਰ ਉਹ ਇਸ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੀ ਤੇ ਪੁਲਸ ਨੇ ਉਸ ਨੂੰ ਰਸਤੇ ਵਿਚ ਹੀ ਦਬੋਚ ਲਿਆ।  
ਅਸੀਂ ਬੱਚੀ ਨੂੰ ਬਰਾਮਦ ਕਰਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ ਤੇ ਅਗਵਾਕਾਰ ਅੌਰਤ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਹੈ।  ਸੋਮਵਾਰ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। 
-ਇੰਸਪੈਕਟਰ ਤਰਲੋਚਨ ਸਿੰਘ ਐੱਸ. ਐੱਚ. ਓ. ਪੁਲਸ ਸਟੇਸ਼ਨ ਸੋਹਾਣਾ। 

  • P. Woman
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ