ਕਪਿਲ ਸਿੱਬਲ ਨੂੰ 'ਗੀਤ' ਲਈ ਪੀ.ਟੀ.ਸੀ. ਅਵਾਰਡ, ਵੀਡੀਓ ਜਾਰੀ ਕਰਕੇ ਕੀਤਾ ਧੰਨਵਾਦ

ਪੀ.ਟੀ.ਸੀ. ਪੰਜਾਬੀ ਚੈਨਲ ਨੇ ਕਾਂਗਰਸੀ ਆਗੂ ਅਤੇ ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੂੰ ਗੀਤਕਾਰੀ ਵਿਚ ਉਨ੍ਹਾਂ ਦੇ ਯੋਗਦਾਨ ਲਈ ਪੀ.ਟੀ.ਸੀ. ਮਿਊਜ਼ਿਕ ਅਵਾਰਡ ਦੌਰਾਨ ਸਨਮਾਨਤ

ਜਲੰਧਰ, (ਵੈਬ ਡੈਸਕ)-ਪੀ.ਟੀ.ਸੀ. ਪੰਜਾਬੀ ਚੈਨਲ ਨੇ ਕਾਂਗਰਸੀ ਆਗੂ ਅਤੇ ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੂੰ ਗੀਤਕਾਰੀ ਵਿਚ ਉਨ੍ਹਾਂ ਦੇ ਯੋਗਦਾਨ ਲਈ ਪੀ.ਟੀ.ਸੀ. ਮਿਊਜ਼ਿਕ ਅਵਾਰਡ ਦੌਰਾਨ ਸਨਮਾਨਤ ਕਰਨ ਦਾ ਫੈਸਲਾ ਕੀਤਾ। ਚੈਨਲ ਦੇ ਇਸ ਫੈਸਲੇ 'ਤੇ ਕਪਿਲ ਸਿੱਬਲ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਚੈਨਲ ਦਾ ਧੰਨਵਾਦ ਕੀਤਾ ਹੈ। ਹਾਲ ਹੀ ਵਿਚ ਕਪਿਲ ਸਿੱਬਲ ਵਲੋਂ ਪੰਜਾਬੀ ਗੀਤ 'ਕਿਉਂ ਰੁੱਸ ਗਿਆ' ਲਿਖਿਆ ਗਿਆ ਸੀ ਅਤੇ ਇਸ ਨੂੰ ਯੂ-ਟਿਊਬ 'ਤੇ 50 ਲੱਖ ਵਿਊਜ਼ ਮਿਲੇ ਹਨ।

PunjabKesari

ਕਪਿਲ ਸਿੱਬਲ ਨੇ ਆਪਣੇ ਵੀਡੀਓ ਸੰਦੇਸ਼ ਵਿਚ ਪੀ.ਟੀ.ਸੀ. ਦੇ ਪ੍ਰੋਗਰਾਮ ਵਿਚ ਆਉਣ ਦੀ ਅਸਮਰੱਥਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੈਂ ਪੀ.ਟੀ.ਸੀ. ਵਲੋਂ ਦਿੱਤੇ ਗਏ ਸਨਮਾਨ ਲਈ ਉਨ੍ਹਾਂ ਦਾ ਖੁਦ ਮੰਚ 'ਤੇ ਆ ਕੇ ਧੰਨਵਾਦ ਕਰਨਾ ਚਾਹੁੰਦਾ ਸੀ ਪਰ ਆਪਣੇ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਦੇ ਚਲਦੇ ਮੈਂ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕਿਆ। ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਪੀ.ਟੀ.ਸੀ. ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਪਿਲ ਸਿੱਬਲ ਨੇ ਚੈਨਲ ਦੇ ਸੀ.ਈ.ਓ. ਰਬਿੰਦਰ ਨਾਰਾਇਣ ਦਾ ਇਸ ਅਵਾਰਡ ਲਈ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਦੇ ਗੀਤ ਦੇ ਗਾਇਕ ਜ਼ੋਰਾਵਰ ਅਤੇ ਗੀਤ ਜਾਰੀ ਕਰਨ ਵਾਲੇ ਅਤੇ ਵੀਡੀਓ ਬਣਾਉਣ ਵਾਲੀ ਕੰਪਨੀ ਵਾਈਟ ਹਿੱਲ ਮਿਊਜ਼ਿਕ ਕੰਪਨੀ ਦਾ ਵੀ ਧੰਨਵਾਦ ਕੀਤਾ। ਕਪਿਲ ਸਿੱਬਲ ਨੇ ਕਿਹਾ ਕਿ ਹਰ ਵਿਅਕਤੀ ਦੇ ਦਿਲ ਵਿਚ ਭਾਵਨਾਵਾਂ ਹੁੰਦੀਆਂ ਹਨ ਕਿ ਉਹ ਆਪਣੇ ਵਿਚਾਰ ਜਨਤਾ ਵਿਚ ਪੇਸ਼ ਕਰੇ ਪਰ ਕੁਝ ਲੋਕ ਹੀ ਇਨ੍ਹਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਸਫਲ ਹੁੰਦੇ ਹਨ।

ਜੋ ਲੋਕ ਆਪਣੇ ਵਿਚਾਰਾਂ ਨੂੰ ਜਨਤਾ ਤੱਕ ਪਹੁੰਚਾਉਣ ਵਿਚ ਸਫਲ ਹੁੰਦਾ ਹੈ। ਉਹ ਲੱਖਾਂ ਦਿਲਾਂ ਨਾਲ ਜੁੜ ਵੀ ਜਾਂਦਾ ਹੈ। ਸੰਗੀਤ ਦਾ ਵੀ ਇਹੀ ਮਕਸਦ ਹੈ। ਜੋ ਵਿਅਕਤੀ ਜਿੰਨਾ ਸੰਗੀਤ ਨੂੰ ਉਤਸ਼ਾਹਿਤ ਕਰਦਾ ਹੈ ਉਹ ਉਨਾ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਹ ਕੰਮ ਪੀ.ਟੀ.ਸੀ. ਕਰਦਾ ਹੈ ਅਤੇ ਇਸ ਮਾਮਲੇ ਵਿਚ ਇਸ ਚੈਨਲ ਦਾ ਕੋਈ ਮੁਕਾਬਲਾ ਨਹੀਂ ਹੈ। ਮੈਂ ਆਪਣੇ ਦਿਲ ਦੀ ਆਵਾਜ਼ ਤੁਹਾਡੇ ਸਾਹਮਣੇ ਰੱਖੀ ਹੈ। ਮੈਂ ਜਲਦੀ ਹੀ ਆਪਣੇ ਦਿਲ ਦੇ ਖਿਆਲ ਤੁਹਾਡੇ ਸਾਹਮਣੇ ਰੱਖਾਂਗਾ ਅਤੇ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਪਸੰਦ ਵੀ ਆਉਣਗੇ।

  • Kapil Sibal
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ