ਕਾਮੇਡੀ ਦੇ ਕਿੰਗ ਕਪਿਲ ਦੇ ਵਿਆਹ ਦੇ ਜਸ਼ਨ ਲਈ ਸਜ ਰਿਹੈ ਪੰਡਾਲ

ਕਾਮੇਡੀ ਕਿੰਗ ਕਪਿਲ ਦੇ ਵਿਆਹ ਦੇ ਜਸ਼ਨ ਲਈ  ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ...

ਅੰਮ੍ਰਿਤਸਰ (ਸਫਰ, ਨਵਦੀਪ)- ਕਾਮੇਡੀ ਕਿੰਗ ਕਪਿਲ ਦੇ ਵਿਆਹ ਦੇ ਜਸ਼ਨ ਲਈ  ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੋਟੀ ਦੇ ਫਾਈਵ ਸਟਾਰ ਹੋਟਲ ਰੈਡੀਸਨ ਬਲੂ ਵਿਚ ਪੰਡਾਲ ਸਜ ਰਿਹਾ ਹੈ। ਸੁਰੱਖਿਆ ਨੂੰ ਲੈ ਕੇ 4 ਪੜਾਵਾਂ ਵਿਚ ਚੈਕਿੰਗ ਪ੍ਰਕਿਰਿਆ ਤੋਂ ਬਾਅਦ ਹੀ ਪੰਡਾਲ ਵਿਚ ਪੰਜਾਬ ਨਾਲ ਜੁੜੇ ਰੰਗ ਕਰਮੀ, ਕਲਾਕਾਰ, ਲੇਖਕ, ਕਵੀ, ਕਹਾਣੀਕਾਰ, ਸਾਹਿਤਕਾਰ ਅਤੇ ਪਾਲੀਵੁੱਡ ਅਤੇ ਬਾਲੀਵੁੱਡ ਦੇ ਐਕਟਰ ਅਤੇ ਅਭਿਨੇਤਰੀਆਂ ਦੀ ਭੀੜ ਹੋਵੇਗੀ ਉਥੇ ਹੀ ਸਿਕਿਊਰਿਟੀ ਇੰਨੀ ਟਾਈਟ ਕੀਤੀ ਜਾ ਰਹੀ ਹੈ ਕਿ ਹੋਟਲ ਸਟਾਫ ਨੂੰ ਵੀ ਚੈਕਿੰਗ ਪ੍ਰਕਿਰਿਆ ਤੋਂ ਲੰਘਣਾ ਪਵੇਗਾ। ਨਿੱਜੀ ਸਿਕਿਊਰਿਟੀ ਨੇ ਆਪਣਾ ਨੈੱਟਵਰਕ ਜਮਾ ਲਿਆ ਹੈ, 2 ਦਿਨ ਹੋਟਲ ਵਿਚ ਰੁੱਕਣ ਵਾਲੇ ਮੁਸਾਫਰਾਂ 'ਤੇ ਵੀ ਸੁਰੱਖਿਆ ਏਜੰਸੀਆਂ ਨਜ਼ਰਾਂ ਰੱਖ ਰਹੀਆਂ ਹਨ, ਹੋਟਲ ਮੈਨੇਜਮੈਂਟ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਉੱਧਰ, ਕਪਿਲ-ਗਿੰਨੀ ਕਲੱਬ ਕਬਾਨਾ ਵਿਚ ਵਿਆਹ ਤੋਂ ਬਾਅਦ ਅੰਮ੍ਰਿਤਸਰ ਕਦੋਂ ਆ ਰਹੇ ਹਨ, ਇਹ ਗੱਲ ਪ੍ਰਸ਼ੰਸਕ ਪੁੱਛ ਰਹੇ ਹਨ ਉਥੇ ਹੀ ਗੁਰੂ ਨਗਰੀ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ।
੍ਰਕਪਿਲ ਦੇ ਵਿਆਹ ਦੀਆਂ ਤਿਆਰੀਆਂ ਕਲੱਬ ਕਬਾਨਾ ਵਿਚ ਅੰਤਿਮ ਪੜਾਵਾਂ ਵਿਚ ਹਨ, ਉਥੇ ਹੀ ਅੰਮ੍ਰਿਤਸਰ ਵਿਚ ਕਪਿਲ ਦੀ ਭੈਣ ਦੇ ਘਰ ਹੋਲੀ ਸਿਟੀ ਵਿਚ ਖੁਸ਼ੀਆਂ ਦੇ ਰੰਗਾਂ ਨਾਲ ਹੋਲੀ ਵਰਗਾ ਤਿਉਹਾਰ ਦਿਖਾਈ ਦੇ ਰਿਹਾ ਹੈ, ਉਥੇ ਹੀ ਦੀਵਾਲੀ ਵਰਗੀ ਲਾਈਟਿੰਗ ਹੋਲੀ ਸਿਟੀ ਵਿਚ ਕੀਤੀ ਗਈ ਹੈ। ਕਪਿਲ ਦੇ ਨਜ਼ਦੀਕੀਆਂ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬੀ ਅਤੇ ਹਿੰਦੀ ਫਿਲਮਾਂ ਦੀਆਂ ਚੰਗੀਆਂ ਜੋੜੀ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ, ਰਾਜਬੀਰ ਕੌਰ ਦੀ ਜਿਥੇ ਆਸ਼ਿਆਨਾ ਹੋਲੀ ਸਿਟੀ ਵਿਚ ਹੈ। ਅਜਿਹੇ ਵਿਚ ਇਨ੍ਹਾਂ ਘਰਾਂ ਵਿਚ ਵੀ ਕਪਿਲ ਦੇ ਵਿਆਹ ਦਾ ਜਸ਼ਨ ਹੈ।
ਬਾਲੀਵੁੱਡ ਦੇ ਕਈ ਸਟਾਰ ਕਪਿਲ-ਗਿੰਨੀ ਨੂੰ ਦੇਣਗੇ 24 ਨੂੰ ਆਸ਼ੀਰਵਾਦ
ਕਪਿਲ-ਗਿੰਨੀ ਦੀ ਕਬਾਨਾ ਵਿਚ ਹੋ ਰਹੀ 12 ਦਸੰਬਰ ਦੇ ਵਿਆਹ ਵਿਚ ਦੇਸ਼ ਦੇ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਅਤੇ ਪੀਰਾਮਲ ਸਮੂਹ ਦੇ ਆਨੰਦ ਪੀਰਾਮਲ ਦੀ ਪ੍ਰੀ ਵੈਡਿੰਗ ਨੂੰ ਲੈ ਕੇ ਬਾਲੀਵੁੱਡ ਦੇ ਕਈ ਵੱਡੇ ਸਟਾਰ 12 ਦਸੰਬਰ ਜਲੰਧਰ ਦੀ ਬਜਾਏ 24 ਦਸੰਬਰ ਨੂੰ ਬਾਲੀਵੁੱਡ ਵਿਚ ਹੋਣ ਵਾਲੀ ਪਾਰਟੀ ਵਿਚ ਸ਼ਿਰਕਤ ਕਰਨਗੇ। ਇਨ੍ਹਾਂ ਵਿਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ ਸਮੇਤ ਕਈ ਸਟਾਰ ਸ਼ਾਮਲ ਹਨ ਜਿਨ੍ਹਾਂ ਨੂੰ ਜਲੰਧਰ ਆਉਣ ਦਾ ਸੱਦਾ ਤਾਂ ਮਿਲਿਆ ਹੈ ਪਰ ਉਨ੍ਹਾਂ ਦੇ ਆਉਣ ਦੇ ਪਲਾਨ ਨੂੰ ਲੈ ਕੇ ਸਸਪੈਂਸ ਹੈ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਵਿਚ ਬਾਲੀਵੁੱਡ ਕਪਿਲ-ਗਿੰਨੀ ਨੂੰ 24 ਦਸੰਬਰ ਨੂੰ ਆਸ਼ੀਰਵਾਦ ਦੇਣ ਪਹੁੰਚਣਗੇ। ਕਾਮੇਡੀਅਨ ਨੇ ਖੋਲ੍ਹਿਆ ਰਾਜ਼, ਬੋਲੀ ਕਪਿਲ ਮੇਰੇ ਵੀਰ
ਕਾਮੇਡੀ ਵਿਚ ਦੇਸ਼-ਦੁਨੀਆ ਨੂੰ ਹਸਾਉਣ ਵਾਲੀ ਰਾਜਬੀਰ ਕੌਰ ਨੇ ਜਗ ਬਾਣੀ ਨਾਲ ਰਾਜ਼ ਖੋਲ੍ਹਦੇ ਹੋਏ ਕਿਹਾ ਕਿ ਕਪਿਲ ਤਾਂ ਮੇਰਾ ਵੀਰ ਹੈ। ਜਦੋਂ ਕਪਿਲ ਹਿੰਦੂ ਕਾਲਜ ਵਿਚ ਪੜ੍ਹਦਾ ਸੀ ਤੱਦ ਮੈਂ ਕਾਲਜ ਵਿਚ ਯੂਥ ਫੈਸਟੀਵਲ ਦੀਆਂ ਤਿਆਰੀਆਂ ਕਰਵਾਉਣ ਜਾਇਆ ਕਰਦੀ ਸੀ, ਕਪਿਲ ਵੀ ਯੂਥ ਫੈਸਟੀਵਲ ਦਾ ਹੀਰੋ ਸੀ। ਛੋਟੇ ਪਰਦੇ 'ਤੇ ਕਈ ਸ਼ੋਅ ਨਾਲ-ਨਾਲ ਕੀਤੇ ਹਨ ਪਰ ਕਪਿਲ ਨੇ ਕਦੇ ਦੀਦੀ ਦੇ ਸਿਵੇ ਮੇਰਾ ਨਾਂ ਨਹੀਂ ਲਿਆ। ਕਪਿਲ ਨੂੰ ਲੈ ਕੇ ਰਾਜਬੀਰ ਕੌਰ ਦੇ ਪਤੀ ਗੋਲਡੀ ਕਹਿੰਦੇ ਹਨ ਕਿ ਕਪਿਲ ਦੇ ਨਾਲ ਉਨ੍ਹਾਂ ਦੀ ਪੁਰਾਣੀਆਂ ਯਾਦਾਂ ਜੁੜੀਆਂ ਹਨ, ਖੁਸ਼ੀ ਹੈ ਕਿ ਕਪਿਲ ਦੇ ਵਿਆਹ ਵਿਚ ਬਰਾਤੀ ਬਣਨ ਦਾ ਮੌਕਾ ਸਾਨੂੰ ਸਾਰਿਆਂ ਨੂੰ ਮਿਲ ਰਿਹਾ ਹੈ ਜਿਸ ਦਾ ਇੰਤਜ਼ਾਰ ਸਾਨੂੰ ਉਨ੍ਹਾਂ ਦਿਨਾਂ ਨਾਲ ਹੈ ਜਦੋਂ ਕਪਿਲ ਛੋਟੇ ਪਰਦੇ 'ਤੇ ਵੱਡਾ ਸਟਾਰ ਬਣ ਗਿਆ ਸੀ।
ਕਪਿਲ ਹਾਸੇ ਦੀ ਦੁਨੀਆ ਵਿਚ ਹੈ ਸਚਿਨ ਤੇਂਦੂਲਕਰ
ਕਪਿਲ ਦੇ ਬਚਪਨ ਦੇ ਦੋਸਤ ਅਤੇ ਕਾਲਜ ਦੇ ਸਾਥੀ, ਥੀਏਟਰ ਆਰਟਿਸਟ ਗੁਰਤੇਜ ਮਾਨ ਉਨ੍ਹਾਂ ਕਲਾਕਾਰਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਨੂੰ ਕਪਿਲ ਅੱਧੀ ਰਾਤ ਨੂੰ ਵੀ ਫੋਨ ਕਰ ਕੇ ਸੁਖ-ਦੁੱਖ ਦੀਆਂ ਗੱਲਾਂ ਕਰਦੇ ਹਨ। ਵਿਆਹ ਵਿਚ ਖਾਸ ਤੌਰ 'ਤੇ ਗੁਰਤੇਜ ਨੂੰ ਬੁਲਾ ਕੇ ਕਪਿਲ ਨੇ ਮਾਣ ਦਿੱਤਾ ਹੈ। ਜਗ ਬਾਣੀ ਨਾਲ ਖਾਸ ਗੱਲਬਾਤ ਵਿਚ ਗੁਰਤੇਜ ਮਾਨ ਕਹਿੰਦੇ ਹਨ ਕਿ ਕਪਿਲ ਤਾਂ ਹਾਸੇ ਦੀ ਦੁਨੀਆ ਦਾ ਸਚਿਨ ਤੇਂਦੂਲਕਰ ਹੈ ਜੋ ਹਰ ਪਾਰੀ ਨੂੰ ਯਾਦਗਾਰ ਬਣਾ ਦਿੰਦਾ ਹੈ। ਕਪਿਲ ਨੇ ਹਾਸਾ ਗੁਰਬਤ ਵਿਚ ਸਿੱਖਿਆ ਅਤੇ ਉਸ ਹਾਸੇ ਨਾਲ ਦੋਸਤੀ ਦੀ ਗੁਰਬਤ ਨੂੰ ਦੂਰ ਕਰਦਾ ਰਿਹਾ। ਮੈਨੂੰ 12 ਦਾ ਇੰਤਜ਼ਾਰ ਹੈ ਅਤੇ ਦੁਆ ਹੈ ਕਿ ਕਪਿਲ-ਗਿੰਨੀ ਦੀ ਜੋੜੀ ਜ਼ਿੰਦਗੀ ਦੇ ਹਰ ਸਾਲ ਦੇ 12 ਮਹੀਨੇ ਖੁਸ਼ੀ ਦੇ ਠਹਾਕੇ ਲਗਾਉਂਦੀ ਰਹੇ।
ਲੜਕੀਆਂ 'ਕਜ਼ਨ ਬ੍ਰਦਰ' ਤਾਂ ਮੁੰਡੇ ਦੱਸ ਰਹੇ ਹਨ ਕਪਿਲ ਨੂੰ ਭੂਆ ਜਾਂ ਮਾਮੇ ਦਾ ਮੁੰਡਾ : ਤੇਜੀ ਸੰਧੂ
ਕਪਿਲ ਸ਼ਰਮਾ ਦੀ ਕਰੀਬੀ ਸਿੰਗਰ ਅਤੇ ਐਕਟਰ ਤੇਜੀ ਸੰਧੂ ਜਗ ਬਾਣੀ ਨੂੰ ਕਹਿੰਦੇ ਹਨ ਕਿ ਕਪਿਲ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਪੋਸਟਾਂ ਅਪਲੋਡ ਹੋ ਰਹੀਆਂ ਹਨ, ਲੜਕੀਆਂ ਕਪਿਲ ਨੂੰ ਕਜ਼ਨ ਬਰਦਰ ਤਾਂ ਮੁੰਡੇ ਭੂਆ ਜਾਂ ਮਾਮੇ ਦਾ ਮੁੰਡਾ ਦੱਸ ਰਹੇ ਹਨ। ਵਿਆਹ ਵਿਚ ਸ਼ਰੀਕ ਹੋਣ ਲਈ ਦੇਸ਼ ਹੀ ਨਹੀਂ ਦੁਨੀਆ ਤੋਂ ਫੋਨ ਆ ਰਹੇ ਹਨ, ਹਾਲਾਂਕਿ ਹਾਈ ਪ੍ਰੋਫਾਈਲ ਵਿਆਹ ਹੈ, ਸੁਰੱਖਿਆ ਦੇ ਮੱਦੇਨਜ਼ਰ ਖਾਸ ਪਰਿਵਾਰਾਂ ਤੋਂ ਵੀ 2-2 ਲੋਕਾਂ ਨੂੰ ਬੁਲਾਇਆ ਗਿਆ ਹੈ।

  • Saj Rai
  • wedding
  • Kapil
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ