ਕਪਿਲ ਦੇ ਸ਼ੋਅ 'ਚ ਇੰਝ ਮਸਤੀ ਕਰਦੀ ਦਿਸੀ ਸੋਨਮ ਕਪੂਰ

ਜਲਦ ਹੀ ਸੋਨਮ ਕਪੂਰ ਅਤੇ ਰਾਜਕੁਮਾਰ ਰਾਓ ਨਾਲ ਅਨਿਲ ਕਪੂਰ ਦੀ ਫਿਲਮ ''''ਏਕ ਲੜਕੀ...

ਮੁੰਬਈ(ਬਿਊਰੋ)—ਜਲਦ ਹੀ ਸੋਨਮ ਕਪੂਰ ਅਤੇ ਰਾਜਕੁਮਾਰ ਰਾਓ ਨਾਲ ਅਨਿਲ ਕਪੂਰ ਦੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਏਸਾ ਲਗਾ' ਰਿਲੀਜ਼ ਹੋਣ ਵਾਲੀ ਹੈ। ਜਿਸ 'ਚ ਸੋਨਮ ਪਹਿਲੀ ਵਾਰ ਅਨਿਲ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

PunjabKesari
ਫਿਲਮ 'ਚ ਅਨਿਲ ਅਤੇ ਸੋਨਮ ਪਿਓ-ਧੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿਸ 'ਚ ਦਿਵਿਆ ਦੱਤਾ ਵੀ ਅਹਿਮ ਕਿਰਦਾਰ 'ਚ ਨਜ਼ਰ ਹੈ। ਹੁਣ ਤੱਕ ਫਿਲਮ ਦਾ ਟਰੇਲਰ ਅਤੇ ਗੀਤ ਲੋਕਾਂ ਸਾਹਮਣੇ ਆ ਚੁੱਕਿਆ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਫਿਲਮ ਦੀ ਟੀਮ ਇਸ ਦੀ ਪ੍ਰਮੋਸ਼ਨ 'ਚ ਬਿਜ਼ੀ ਹੈ।

PunjabKesari
ਸੋਨਮ ਕਪੂਰ ਅਤੇ ਰਾਜਕੁਮਾਰ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ਦੇ ਸੈੱਟ 'ਤੇ ਪਹੁੰਚੇ ਜਿੱਥੇ ਦੋਵਾਂ ਸਟਾਰਸ ਨੇ ਕਪਿਲ ਨਾਲ ਮਸਤੀ ਕੀਤੀ। ਦੱਸ ਦੇਈਏ ਕਿ ਫਿਲਮ 'ਚ ਨਾ ਸਿਰਫ ਪੁਰਾਣੇ ਸਮੇਂ ਦਾ ਰੁਮਾਂਸ ਦੇਖਣ ਨੂੰ ਮਿਲੇਗਾ ਸਗੋਂ ਇਹ ਪ੍ਰੇਮ ਕਹਾਣੀ ਵਰਤਮਾਨ ਸਮੇਂ ਨਾਲ ਵੀ ਮੇਲ ਖਾਂਦੀ ਹੋਈ ਨਜ਼ਰ ਆਵੇਗੀ।

PunjabKesari
ਇਸ ਫਿਲਮ ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਫੌਕਸ ਸਟਾਰ ਨਾਲ ਮਿਲ ਕੇ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਇਕ ਫਰਵਰੀ 2019 ਨੂੰ ਰਿਲੀਜ਼ ਹੋ ਰਹੀ ਹੈ।

  • Sonam Kapoor
  • show
  • Kapil
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ