ਦੇਸ਼ ਨੂੰ ਮਿਲਿਆ ਇਕ ਹੋਰ 'ਇੰਟਰਨੈਸ਼ਨਲ ਏਅਰਪੋਰਟ', ਪ੍ਰਭੂ ਨੇ ਕੀਤਾ ਉਦਘਾਟਨ

ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ ਨੇ ਐਤਵਾਰ ਨੂੰ ਕੇਰਲ ''''ਚ ਕੰਨੂਰ ਕੌਮਾਂਤਰੀ ਹਵਾਈ ਅੱਡੇ   ਦਾ ਉਦਘਾਟਨ ਕੀਤਾ

ਕੰਨੂਰ— ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ ਨੇ ਐਤਵਾਰ ਨੂੰ ਕੇਰਲ 'ਚ ਕੰਨੂਰ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਕੰਨੂਰ ਹਵਾਈ ਅੱਡੇ ਤੋਂ ਏਅਰ ਇੰਡੀਆ ਐਕਸਪ੍ਰੈੱਸ ਦੀ ਪਹਿਲੀ ਫਲਾਈਟ ਆਬੂ ਧਾਬੀ ਲਈ ਰਵਾਨਾ ਹੋਈ। ਇਹ ਹਵਾਈ ਅੱਡਾ ਕੰਨੂਰ ਕੌਮਾਂਤਰੀ ਲਿਮਟਿਡ ਵਲੋਂ ਸੰਚਾਲਿਤ ਕੀਤਾ ਗਿਆ ਹੈ। 

PunjabKesari


ਇਹ ਹਵਾਈ ਅੱਡਾ ਕੇਰਲ 'ਚ ਜਨਤਕ ਨਿੱਜੀ ਹਿੱਸੇਦਾਰੀ ਮਾਡਲ ਦੇ ਤਹਿਤ ਬਣਿਆ ਦੂਜਾ ਹਵਾਈ ਅੱਡਾ ਹੈ। ਇਸ ਤੋਂ ਪਹਿਲਾਂ ਸੂਬੇ 'ਚ ਇਸ ਮਾਡਲ ਤਹਿਤ ਕੋਚੀ ਹਵਾਈ ਅੱਡੇ ਦਾ ਨਿਰਮਾਣ ਕੀਤਾ ਗਿਆ ਸੀ। ਕੰਨੂਰ ਕੌਮਾਂਤਰੀ ਹਵਾਈ ਅੱਡਾ ਕੁੱਲ 2330 ਏਕੜ ਜ਼ਮੀਨ ਵਿਚ ਫੈਲਿਆ ਹੈ। ਇਸ ਹਵਾਈ ਅੱਡੇ 'ਤੇ ਰਨ ਵੇਅ ਦੀ ਲੰਬਾਈ 3,050 ਮੀਟਰ ਹੈ। ਹਵਾਈ ਅੱਡੇ ਤੋਂ ਵੱਡੀ ਗਿਣਤੀ 'ਚ ਯਾਤਰੀਆਂ ਦੇ ਆਉਣ-ਜਾਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੋਂ ਸਾਲਾਨਾ 10 ਲੱਖ ਤੋਂ ਵਧ ਯਾਤਰੀ ਯਾਤਰਾ ਕਰਨਗੇ। 


ਕੇਰਲ ਵਿਚ 3 ਹੋਰ ਕੌਮਾਂਤਰੀ ਹਵਾਈ ਅੱਡੇ ਹਨ ਜੋ ਕਿ ਤਿਰੁਅਨੰਤਪੁਰਮ, ਕੋਚੀ ਅਤੇ ਕੋਝੀਕੋਡ ਵਿਚ ਹਨ। ਕੰਨੂਰ ਹਵਾਈ ਅੱਡਾ ਚੌਥਾ ਹਵਾਈ ਅੱਡਾ ਹੈ, ਜੋ ਕਿ ਜਨਤਾ ਦੀ ਸੇਵਾ ਲਈ ਤਿਆਰ ਹੈ। ਕੰਨੂਰ ਕੌਮਾਂਤਰੀ ਹਵਾਈ ਅੱਡੇ ਦੇ ਨਿਰਮਾਣ ਵਿਚ 20,000 ਮੀਟ੍ਰਿਕ ਟਨ ਸਟੀਲ ਦੀ ਖਪਤ ਹੋਈ ਹੈ।

  • airport
  • country
  • Lord
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ