10ਵੀਂ ਪਾਸ ਲਈ ਰੇਲਵੇ ਵਿਭਾਗ ''ਚ ਨਿਕਲੀਆਂ ਨੌਕਰੀਆਂ

ਰੇਲਵੇ ਰਿਕਰੂਟਮੈਂਟ ਬੋਰਡ ਨੇ ਅਪ੍ਰੈਂਟਿਸ ਐਕਟ 1961 ਦੇ ਤਹਿਤ ਅਪ੍ਰੈਂਟਿਸ ਟ੍ਰੇਨਿੰਗ ਅਹੁਦਿਆਂ ''''ਤੇ ਭਰਤੀਆਂ ਲਈ ਨੋਟੀਫਿਕੇਸ਼ਨ ...

ਨਵੀਂ ਦਿੱਲੀ-ਰੇਲਵੇ ਰਿਕਰੂਟਮੈਂਟ ਬੋਰਡ ਨੇ ਅਪ੍ਰੈਂਟਿਸ ਐਕਟ 1961 ਦੇ ਤਹਿਤ ਅਪ੍ਰੈਂਟਿਸ ਟ੍ਰੇਨਿੰਗ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਭਰਤੀਆਂ ਰੇਲਵੇ ਦੇ ਝਾਂਸੀ ਡਿਵੀਜ਼ਨ ਦੇ 446 ਸੀਟਾਂ 'ਤੇ ਹੋਣੀਆਂ ਹਨ, ਜਿਨ੍ਹਾਂ 'ਚ 120 ਅਹੁਦੇ ਓ. ਬੀ. ਸੀ. ਉਮੀਦਵਾਰਾਂ, 69 ਅਹੁਦੇ ਐੱਸ. ਸੀ. ਉਮੀਦਵਾਰਾਂ ਲਈ ਅਤੇ 34 ਅਹੁਦੇ ਐੱਸ. ਟੀ. ਉਮੀਦਵਾਰਾਂ ਲਈ ਰਿਜ਼ਰਵ ਹਨ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਆਖਰੀ ਤਾਰੀਕ-17 ਦਸੰਬਰ 2018

ਅਹੁਦਿਆਂ ਦਾ ਵੇਰਵਾ-
ਫਿਟਰ 220 ਅਹੁਦੇ
ਵੈਲਡਰ (ਗੈਸ ਅਤੇ ਇਲੈਕਟ)-11 
ਮੈਕੇਨਿਕ (ਡੀ. ਐੱਸ. ਐੱਲ.)- 72
ਮੈਕੇਨਿਸਟ=11
ਪੇਂਟਰ=11
ਕਾਰਪੇਂਟਰ= 11
ਇਲੈਕਟ੍ਰੀਸ਼ੀਅਨ-99 
ਬਲੈਕਸਮਿੱਥ-11

ਸਿੱਖਿਆ ਯੋਗਤਾ-ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੇ ਲਈ ਘੱਟ ਤੋਂ ਘੱਟ 10ਵੀਂ ਜਾਂ ਇਸ ਦੇ ਸਮਰੱਥ 50 ਫੀਸਦੀ ਅੰਕਾਂ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸੰਬੰਧਿਤ ਟ੍ਰੇਡ'ਚ ਆਈ. ਟੀ. ਆਈ. ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ।

ਉਮਰ ਸੀਮਾ-15 ਤੋਂ 24 ਸਾਲ ਤੱਕ 

ਇੰਝ ਕਰੋਂ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://ncr.indianrailways.gov.in. ਪੜ੍ਹੋ।

  • Railway Department
  • 10th Pass
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ