''ਜਿਗਰੇ ਦਲੇਰ'' ਕਰਕੇ ਸ਼ਿਕਾਰ ''ਤੇ ਨਿਕਲੇ ਪ੍ਰੀਤ ਤੇ ਸਲਾਰੀਆ

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪੱਧਰ ਦਿਨੋਂ-ਦਿਨ ਵਧ ਰਿਹਾ ਹੈ, ਜਿਸ ਦਾ ਕਾਰਨ ਹੈ ਗਾਇਕਾਂ ਦੀ ਸੁਰੀਲੀ ਗਾਇਕੀ। ਇਸੇ ਹੀ ਲੜੀ ''''ਚ ਦੋ ਹੋਰ ਹੋਣਹਾਰ ਗਾਇਕਾਂ ਦਾ ਨਾਂ ਜੁੜ ਗਿਆ ਹੈ। ਜੀ ਹਾਂ, ਪ੍ਰੀਤ ਮਨੀ ਤੇ ਬੰਟੀ ਸਲਾਰੀਆ ...

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪੱਧਰ ਦਿਨੋਂ-ਦਿਨ ਵਧ ਰਿਹਾ ਹੈ, ਜਿਸ ਦਾ ਕਾਰਨ ਹੈ ਗਾਇਕਾਂ ਦੀ ਸੁਰੀਲੀ ਗਾਇਕੀ। ਇਸੇ ਹੀ ਲੜੀ 'ਚ ਦੋ ਹੋਰ ਹੋਣਹਾਰ ਗਾਇਕਾਂ ਦਾ ਨਾਂ ਜੁੜ ਗਿਆ ਹੈ। ਜੀ ਹਾਂ, ਪ੍ਰੀਤ ਮਨੀ ਤੇ ਬੰਟੀ ਸਲਾਰੀਆ ਦਾ ਨਵਾਂ ਗੀਤ 'ਜਿਗਰੇ ਦਲੇਰ' ਦਾ ਆਡੀਓ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਪ੍ਰੀਤ ਮਨੀ ਤੇ ਬੰਟੀ ਸਲਾਰੀਆ 'ਜਿਗਰੇ ਦਲੇਰ' ਗੀਤ ਨਾਲ ਕਰੀਅਰ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। 'ਜਿਗਰੇ ਦਲੇਰ' ਦੇ ਬੋਲ ਕਾਫੀ ਜ਼ਬਰਦਸਤ ਹਨ, ਜਿਸ ਨੂੰ ਸੁਣ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੀਤ ਲੋਕਾਂ ਨੂੰ ਜ਼ਰੂਰ ਪਸੰਦ ਆਵੇਗਾ।
 

ਦੱਸਣਯੋਗ ਹੈ ਕਿ ਮਨੀ ਤੇ ਬੰਟੀ ਦੇ 'ਜਿਗਰੇ ਦਲੇਰ' ਗੀਤ ਨੂੰ ਮਿਊਜ਼ਿਕ ਇੱਲੀਗਲ ਬੀਟਜ਼ ਨੇ ਦਿੱਤਾ ਹੈ ਅਤੇ ਕਲਮਬਧ ਖੁਦ ਪ੍ਰੀਤ ਮਨੀ ਨੇ ਕੀਤਾ ਹੈ। 'ਜਿਗਰੇ ਦਲੇਰ' ਗੀਤ ਦੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਹਨ। ਉਨ੍ਹਾਂ ਦੇ ਇਸ ਗੀਤ ਨੂੰ 'ਅਮਰ ਆਡੀਓ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਪ੍ਰੀਤ ਮਨੀ ਤੇ ਬੰਟੀ ਸਲਾਰੀਆ ਦੇ ਗੀਤ 'ਜਿਗਰੇ ਦਲੇਰ' ਬੋਲ ਹਨ ''ਸ਼ੇਰਾਂ ਨੂੰ ਤੂੰ ਵੇਖੀ ਪੈਣੀਆਂ ਭਾਜੜਾ, ਸਿਰੇ ਦੇ ਸ਼ਿਕਾਰੀ ਜੰਗਲਾਂ ਨੂੰ ਨਿਕਲੇ...''। ਇਸ ਤੋਂ ਇਲਾਵਾ ਇਸ ਗੀਤ 'ਚ ਬੱਬੂ ਮਾਨ ਤੇ ਬਾਬੇ ਗੁਰਦਾਸ (ਗੁਰਦਾਸ ਮਾਨ) ਦਾ ਵੀ ਜਿਕਰ ਕੀਤਾ ਗਿਆ ਹੈ।

  • Hunting
  • Jigar Doryer
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ