ਪਰਾਲੀ ਨਾ ਸਾੜ ਕੇ ਜਗੀਰਦਾਰ ਕੁਲਦੀਪ ਸਿੰਘ ਕਿਸਾਨਾਂ ਲਈ ਬਣਿਆ ਮਿਸਾਲ

ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਲਈ ਇਕ ਮਜ਼ਬੂਰੀ ਬਣੀ ਹੋਈ ਹੈ, ਉੱਥੇ ਹੀ ਕੁਝ ਅਜਿਹੇ ਵੀ ਇਨਸਾਨ ਹਨ ਜੋ ਆਪਣੇ ਖੇਤਾਂ....

ਭਿੱਖੀਵਿੰਡ, ਖਾਲੜਾ (ਭਾਟੀਆ) - ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਲਈ ਇਕ ਮਜ਼ਬੂਰੀ ਬਣੀ ਹੋਈ ਹੈ, ਉੱਥੇ ਹੀ ਕੁਝ ਅਜਿਹੇ ਵੀ ਇਨਸਾਨ ਹਨ ਜੋ ਆਪਣੇ ਖੇਤਾਂ 'ਚ ਅੱਗ ਲਾਉਣ ਨੂੰ ਵਾਜਬ ਨਹੀਂ ਸਮਝਦੇ। ਅਜਿਹੇ ਇਨਸਾਨ ਕਣਕ ਤੇ ਝੋਨੇ ਦੇ ਨਾੜ ਨੂੰ ਆਪਣੇ ਖੇਤਾਂ 'ਚ ਹੀ ਗਾਲ ਕੇ ਜ਼ਮੀਨ ਤਿਆਰ ਕਰਕੇ ਪਰਾਲੀ ਸਾੜਣ ਵਾਲਿਆਂ ਲਈ ਮਿਸਾਲ ਬਣ ਰਹੇ ਹਨ।

ਇਨ੍ਹਾਂ ਕਿਸਾਨਾਂ 'ਚੋਂ ਕਿਸਾਨ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਵੀ ਇਕ ਹਨ, ਜਿਨ੍ਹਾਂ ਨੂੰ ਉੁਨ੍ਹਾਂ ਵੱਲੋਂ ਧਰਤੀ ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਚੇਤਨ ਹੋਣ'ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਸਨਮਾਨਤ ਕੀਤਾ ਗਿਆ ਹੈ। ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਇਕ ਦਹਾਕੇ ਤੋਂ ਪਰਾਲੀ ਨੂੰ ਨਾ ਸਾੜ ਕੇ ਉਸ ਨੂੰ ਅਗਲੀ ਖੇਤੀ ਲਈ ਉਸ ਤੋਂ ਖਾਦ ਦਾ ਕੰਮ ਲੈ ਰਿਹਾ ਹੈ ਅਤੇ ਦੂਸ਼ਿਤ ਹੋ ਰਹੇ ਵਾਤਾਵਰਣ ਤੇ ਗੰਧਲੀ ਆਬੋ-ਹਵਾ ਨੂੰ ਸ਼ੁੱਧ ਰੱਖਣ 'ਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਰਾਜ ਸਰਕਾਰ ਨੂੰ ਪਰਾਲੀ ਦੇ ਨਿਪਟਾਉਣ ਲਈ ਕਿਸਾਨਾਂ ਦੀ ਆਰਥਿਕ ਮਦਦ ਕਰਨ ਦੀ ਗੱਲ ਕਰਦਿਆਂ ਡੀ. ਸੀ. ਤਰਨਤਾਰਨ ਅੱਗੇ ਉਨ੍ਹਾਂ ਨੇ ਮੰਗ ਰੱਖੀ ਕਿ ਜੋ ਕਿਸਾਨ ਪਰਾਲੀ ਨਾ ਸਾੜਨ ਦਾ ਅਹਿਦ ਕਰਦੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਨੂੰ ਨਿਪਟਾਉਣ ਲਈ 200 ਰੁਪਏ ਦਿੱਤੇ ਜਾਣ। ਆਪਣੀਆਂ ਮੰਗਾਂ ਦੇ ਸਬੰਧ 'ਚ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ-ਪੱਤਰ ਵੀ ਸੌਂਪਿਆ। ਇਸ ਮੌਕੇ ਏ. ਡੀ. ਸੀ ਸੰਦੀਪ ਰਿਸ਼ੀ ਆਦਿ ਹਾਜ਼ਰ ਸਨ।

  • Kuldip Singh
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ