ਇਟਲੀ 'ਚ ਪੰਜਾਬੀ ਨੌਜਵਾਨ ਨੇ ਪ੍ਰੇਮਿਕਾ ਦੀ ਹੱਤਿਆ ਕਰਨ ਮਗਰੋਂ ਕੀਤੀ ਖੁਦਕੁਸ਼ੀ

ਸਿਆਣਿਆਂ ਨੇ ਸੱਚ ਹੀ ਕਿਹਾ ਕਿ ਇਸ਼ਕ ਅੰਨ੍ਹਾ ਹੁੰਦਾ ਹੈ। ਇਸ ਦੇ .....

ਰੋਮ/ਇਟਲੀ (ਕੈਂਥ)— ਸਿਆਣਿਆਂ ਨੇ ਸੱਚ ਹੀ ਕਿਹਾ ਕਿ ਇਸ਼ਕ ਅੰਨ੍ਹਾ ਹੁੰਦਾ ਹੈ। ਇਸ ਦੇ ਅਧੀਨ ਕਈ ਵਾਰ ਬੰਦਾ ਆਪਣੀ ਅਨਮੋਲ ਜ਼ਿੰਦਗੀ ਨੂੰ ਪਲਾਂ ਵਿਚ ਹੀ ਸ਼ਮਸ਼ਾਨ ਦੀ ਰਾਖ ਬਣਾ ਦਿੰਦਾ ਹੈ।ਅਜਿਹਾ ਹੀ ਇਕ ਦਰਦਨਾਕ ਵਾਕਿਆ ਇਟਲੀ ਦੇ ਸ਼ਹਿਰ ਰਿਜੋਕਲਾਬਰੀਆ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਇਕ 27 ਸਾਲਾ ਪੰਜਾਬੀ ਨੌਜਵਾਨ ਨੇ ਆਪਣੀ ਵਿਆਹੀ ਹੋਈ 32 ਸਾਲਾ ਪ੍ਰੇਮਿਕਾ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੀ ਜੀਵਨ ਲੀਲਾ ਉਸੇ ਪਿਸਤੋਲ ਨਾਲ ਖਤਮ ਕਰ ਲਈ, ਜਿਸ ਨਾਲ ਉਸ ਨੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰੀ ਸੀ।

ਸਥਾਨਕ ਪੁਲਸ ਨੇ ਇਸ ਘਟਨਾ ਨੂੰ ਖੁਦਕੁਸ਼ੀ ਦੇ ਕੇਸ ਪੱਖੋਂ ਦਰਜ ਕੀਤਾ ਹੈ, ਜਿਸ ਦਾ ਕਾਰਨ ਸ਼ਾਇਦ ਇਹਨਾਂ ਦੋਹਾਂ ਦੇ ਕਥਿਤ ਆਪਸੀ ਨਜਾਇਜ਼ ਸੰਬੰਧ ਸਨ ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਇਲਾਕੇ ਰਿਜੋਕਲਾਬਰੀਆ ਨੇੜੇ ਇਕ ਪੰਜਾਬੀ ਨੌਜਵਾਨ ਮੋਨੂੰ ਅਤੇ ਬੀ ਕੌਰ (ਕਾਲਪਨਿਕ ਨਾਮ) ਆਪਣੇ-ਆਪਣੇ ਪਰਿਵਾਰ ਨਾਲ ਰਹਿੰਦੇ ਸਨ ਜਿਹਨਾਂ ਦਾ ਸੰਬੰਧ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਹੈ। ਮੋਨੂੰ ਦਾ ਪਿਤਾ ਅਤੇ ਬੀ ਕੌਰ ਦਾ ਪਤੀ ਦੋਵੇਂ ਇਕੱਠੇ ਹੀ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਇਹਨਾਂ ਦੇ ਘਰ ਵੀ ਨੇੜੇ ਹੀ ਸੀ ਜਿਸ ਕਾਰਨ ਇਹਨਾਂ ਦੋਹਾਂ ਦਾ ਇਕ-ਦੂਜੇ ਦੇ ਘਰ ਆਉਣਾ ਜਾਣਾ ਰਹਿੰਦਾ ਸੀ । ਬੀ ਕੌਰ ਦੇ ਕੋਈ ਬਾਲ-ਬੱਚਾ ਨਹੀਂ ਸੀ ਜਿਸ ਕਾਰਨ ਉਹ ਘਰ ਵਿਚ ਵਿਹਲੀ ਹੀ ਰਹਿੰਦੀ ਸੀ।ਦੇਖਦੇ ਹੀ ਦੇਖਦੇ ਮੋਨੂੰ ਅਤੇ ਬੀ ਦੋਵੇਂ ਇਕ-ਦੂਜੇ ਵੱਲ ਖਿੱਚੇ ਗਏ ਤੇ ਇਹ ਰਿਸਤਾ ਸ਼ਾਇਦ ਇਹਨਾਂ ਦੋਨਾਂ ਨੂੰ ਹੀ ਨਹੀ ਪਤਾ ਸੀ ਕਿ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ।

ਇਕ ਦਿਨ ਮੋਨੂੰ ਦੇ ਰਿਸ਼ਤੇ ਦੀ ਗੱਲ ਤੁਰੀ ਜਿਹੜੀ ਕਿ ਬੀ ਕੌਰ ਨੂੰ ਰਤਾ ਵੀ ਚੰਗੀ ਨਾ ਲੱਗੀ ਕਿਉਂਕਿ ਉਹ ਚਾਹੁੰਦੀ ਸੀ ਕਿ ਮੋਨੂੰ ਸਦਾ ਹੀ ਉਸ ਨਾਲ ਇੰਝ ਹੀ ਜ਼ਿੰਦਗੀ ਬਤੀਤ ਕਰੇ।ਉਹ ਮੋਨੂੰ ਨਾਲ ਇਸ ਰਿਸਤੇ ਨੂੰ ਲੈ ਕੇ ਕਾਫੀ ਖਫ਼ਾ ਹੋਈ ਤੇ ਬੀਤੇ ਦਿਨ ਜਦੋਂ ਮੋਨੂੰ, ਬੀ ਕੌਰ ਨੂੰ ਉਸ ਦੇ ਘਰ ਮਿਲਣ ਆਇਆ ਤਾਂ ਦੋਨਾਂ ਵਿਚ ਫਿਰ ਤਕਰਾਰ ਸ਼ੁਰੂ ਹੋ ਗਈ ਤੇ ਇਹ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਮੋਨੂੰ ਨੇ ਆਪਣੀ ਗੈਰ ਕਾਨੂੰਨੀ ਪਿਸਤੋਲ ਨਾਲ ਬੀ ਕੌਰ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਬੀ ਕੌਰ ਮੌਕੇ ਉੱਤੇ ਹੀ ਦਮ ਤੌੜ ਗਈ। ਆਪਣੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਮੋਨੂੰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਹਰਕਤ ਵਿਚ ਆ ਗਈ ।

  • Suicide
  • teenager
  • Punjabi
  • girlfriend
  • Italy
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ