ਇਟਲੀ : ਹੜਤਾਲ 'ਤੇ ਰਹੇ ਹਵਾਈ ਕਰਮਚਾਰੀ, ਯਾਤਰੀ ਹੋਏ ਪ੍ਰੇਸ਼ਾਨ

ਇਟਲੀ ''''ਚ 11 ਜਨਵਰੀ, 2019 ਨੂੰ ਏਅਰ ਟ੍ਰੈਫਿਕ ਕੰਟਰੋਲ ਦੇ ਕਰਮਚਾਰੀਆਂ ਵਲੋਂ 4 ਘੰਟਿਆਂ ਦੀ ਹੜਤਾਲ ਕੀਤੀ ਗਈ। ਇਹ ਸਾਲ 2019 ਦੀ ਪਹਿਲੀ ਹੜ...

ਰੋਮ(ਏਜੰਸੀ)— ਇਟਲੀ 'ਚ 11 ਜਨਵਰੀ, 2019 ਨੂੰ ਏਅਰ ਟ੍ਰੈਫਿਕ ਕੰਟਰੋਲ ਦੇ ਕਰਮਚਾਰੀਆਂ ਵਲੋਂ 4 ਘੰਟਿਆਂ ਦੀ ਹੜਤਾਲ ਕੀਤੀ ਗਈ। ਇਹ ਸਾਲ 2019 ਦੀ ਪਹਿਲੀ ਹੜਤਾਲ ਰਹੀ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਹੜਤਾਲ ਰਹੀ। ਤੁਹਾਨੂੰ ਦੱਸ ਦਈਏ ਕਿ ਸਾਲ 2018 'ਚ ਏਅਰ ਟ੍ਰੈਫਿਕ ਕੰਟਰੋਲ ਵਲੋਂ ਵੱਖ-ਵੱਖ ਸਮੇਂ 'ਤੇ 30 ਵਾਰ ਹੜਤਾਲ ਕੀਤੀ ਗਈ ਸੀ। ਏਅਰ ਟ੍ਰੈਫਿਕ ਕੰਟਰੋਲ ਵਲੋਂ ਕੀਤੀ ਗਈ ਹੜਤਾਲ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ। ਰੋਮ, ਮਿਲਾਨ ਅਤੇ ਬਿਰੰਦੀਸੀ ਵਿਖੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਈਆਂ।


ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੁਝ ਮੰਗਾਂ ਹਨ, ਜਿਨ੍ਹਾਂ ਕਾਰਨ ਉਹ ਹੜਤਾਲ ਕਰ ਰਹੇ ਹਨ। ਅਧਿਕਾਰੀਆਂ ਵਲੋਂ ਲੋਕਾਂ ਨੂੰ ਆਪਣੀਆਂ ਫਲਾਈਟਾਂ ਚੈੱਕ ਕਰਕੇ ਹੀ ਚੱਲਣ ਦੀ ਸਲਾਹ ਦਿੱਤੀ ਗਈ ਸੀ। ਹਾਲਾਂਕਿ ਇਸ ਦੇ ਬਾਵਜੂਦ ਬਹੁਤ ਸਾਰੇ ਯਾਤਰੀ ਪ੍ਰੇਸ਼ਾਨ ਰਹੇ। ਕਈਆਂ ਨੂੰ ਉੱਥੇ ਹੀ ਉਡੀਕ ਕਰਨੀ ਪਈ ਅਤੇ ਕਈਆਂ ਨੂੰ ਆਪਣੇ ਜ਼ਰੂਰੀ ਕੰਮ ਅਗਲੇ ਦਿਨ ਲਈ ਪੈਂਡਿੰਗ ਕਰਨੇ ਪੈ ਗਏ। ਇਸ ਸਬੰਧੀ ਨੋਟੀਫਿਕੇਸ਼ਨ ਇਕ ਦਿਨ ਪਹਿਲਾਂ ਹੀ ਕਰ ਦਿੱਤੀ ਗਈ ਸੀ।

  • ITALY
  • Flight workers
  • strike
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ