ਇਟਲੀ : ਚਿਸਤੈਰਨਾ ਤੇ ਲਵੀਨੀਉ ''ਚ ਸਜਾਏ ਗਏ ਧਾਰਮਿਕ ਦੀਵਾਨ

ਗੁਰਦੁਆਰਾ ਸਿੰਘ ਸਭਾ ਚਿਸਤੇਰਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਦੇ ਉਪ.....

ਮਿਲਾਨ/ਇਟਲੀ (ਸਾਬੀ ਚੀਨੀਆ)— ਗੁਰਦੁਆਰਾ ਸਿੰਘ ਸਭਾ ਚਿਸਤੇਰਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ ਸੰਤ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲਿਆਂ ਦੇ ਇਟਲੀ ਵਿਚ ਧਾਰਮਿਕ ਦੀਵਾਨ ਸਜਾਏ ਗਏ। ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਤੇ ਫਿਰ ਚਿਸਤੇਰਨਾ ਵਿਖੇ ਸਜਾਏ ਗਏ ਦੀਵਾਨਾਂ ਵਿਚ ਖਰਾਬ ਮੌਸਮ ਦੇ ਬਾਵਜੂਦ ਵੀ ਸੰਗਤਾਂ ਦਾ ਭਰਵਾਂ ਇਕੱਠ ਵੇਖਣ ਨੂੰ ਮਿਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਅਨੁਸਾਰ ਸੰਗਤ ਨੂੰ ਜੀਵਨ ਜਿਊਣ ਦੀ ਸਿੱਖਿਆ ਦਿੰਦਿਆਂ ਸੰਤ ਢੱਕੀ ਵਾਲਿਆਂ ਆਖਿਆ,''ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਦਾ ਅਣਮੁੱਲਾ ਖਜਾਨਾ ਹੈ, ਜਿਸ ਤੋਂ ਸਿੱਖਿਆ ਲੈ ਕੇ ਹਰ ਵਿਅਕਤੀ ਆਪਣਾ ਜੀਵਨ ਸਫਲਾ ਬਣਾ ਸਕਦਾ ਹੈ ਤੇ ਜੀਵਨ ਜਿਊਣ ਦੀ ਜਾਚ ਲੈ ਸਕਦਾ ਹੈ।'' 

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਦਰਸ਼ਨ ਸਿੰਘ ਢੱਕੀ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਸੰਤ ਦਰਸ਼ਨ ਸਿੰਘ ਜੀ ਢੱਕੀ ਵਾਲੇ ਪਿਛਲੇ ਕੁਝ ਦਿਨਾਂ ਤੋਂ ਇਟਲੀ ਵਿਚ ਵੱਸਦੀਆਂ ਸਿੱਖ ਸੰਗਤਾਂ ਨੁੰ ਗੁਰਬਾਣੀ ਨਾਲ ਜੋੜਨ ਤਹਿਤ ਵੱਖ-ਵੱਖ ਸ਼ਹਿਰਾਂ ਵਿਚ ਧਾਰਮਿਕ ਦੀਵਾਨ ਸਜਾ ਰਹੇ ਹਨ ਅਤੇ ਸਿੱਖ ਸੰਗਤਾਂ ਇੰਨਾਂ ਦੀਵਾਨਾਂ ਵਿਚ ਸ਼ਮੂਲੀਅਤ ਕਰਕੇ ਹਾਜਰੀਆਂ ਭਰਨ ਦੇ ਨਾਲ-ਨਾਲ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੀਆਂ ਹਨ।

  • Italy
  • dewan
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ